
ਚੀਨ ਨੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸ਼ਕਤੀ ਦਾ ਇਸਤੇਮਾਲ ਕੀਤੇ ਬਿਨਾਂ ਤਬਾਹ ਕਰਨ ਵਾਲੀਆਂ ਟੈਕਨੋਲਾਜੀਆਂ ਦਾ ਇਸਤੇਮਾਲ ਕਰ ਕੇ ਸਥਿਤੀ ਨੂੰ ਬਦਲ ਦਵੇਗਾ
ਨਵੀਂ ਦਿੱਲੀ : ਪ੍ਰਮੁੱਖ ਰਖਿਆ ਪ੍ਰਧਾਨ (ਸੀ.ਡੀ.ਐਸ) ਜਨਰਲ ਬਿਪਿਨ ਰਾਵਤ ਨੇ ਪੂਰਬੀ ਲੱਦਾਖ਼ ’ਚ ਚੀਨ ਨਾਲ ਰੇੜਕੇ ਦਾ ਜ਼ਿਕਰ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਉਤਰੀ ਸਰਹੱਦਾਂ ’ਤੇ ਸਥਿਤੀਆਂ ਨੂੰ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਮਜਬੂਤੀ ਨਾਲ ਖੜਾ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਦਬਾਅ ਦੇ ਅੱਗੇ ਨਹੀਂ ਝੁਕੇਗਾ। ਜਨਰਲ ਰਾਵਤ ਨੇ ਇਥੇ ‘ਰਾਇਸੀਨਾ ਸੰਵਾਦ’ ’ਚ ਅਪਣੇ ਸੰਬੋਧਨ ਵਿਚ ਕਿਹਾ ਕਿ ਚੀਨ ਨੇ ਸੋਚਿਆ ਕਿ ਉਹ ਥੋੜੀ ਜਿਹੀ ਤਾਕਤ ਵਿਖਾ ਕੇ ਅਪਣੀ ਮੰਗਾਂ ਮਨਵਾਉਣ ਲਈ ਰਾਸ਼ਟਰਾਂ ਨੂੰ ਮਜਬੂਰ ਕਰਨ ’ਚ ਸਫ਼ਲ ਹੋਵੇਗਾ ਕਿਉਂਕਿ ਉਸ ਕੋਲ ਟੈਕਨੋਲਾਜੀ ਆਧਾਰਿਤ ਸਰਬੋਤਮ ਹਥਿਆਰਬੰਦ ਬਲ ਹਨ।
Gen Bipin Rawat
ਉਨ੍ਹਾਂ ਕਿਹਾ, ‘‘ਪਰ ਮੈਨੂੰ ਲਗਦਾ ਹੈ ਕਿ ਭਾਰਤ ਉਤਰੀ ਸਰਹੱਦਾਂ ’ਤੇ ਮਜਬੂਤੀ ਨਾਲ ਖੜਾ ਰਿਹਾ ਅਤੇ ਅਸੀਂ ਸਾਬਿਤ ਕਰ ਦਿਤਾ ਕਿ ਅਸੀਂ ਝੁਕਾਂਗੇ ਨਹੀਂ। ’’ ਸੀਡੀਐਸ ਨੇ ਕਿਹਾ ਕਿ ਖੇਤਰ ’ਚ ਸਥਿਤੀ ਨੂੰ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਵਿਚ ਮਜਬੂਤੀ ਨਾਲ ਖੜਾ ਹੋ ਕੇ ਭਾਰਤ ਕੌਮਾਂਤਰੀ ਭਾਈਚਾਰੇ ਦਾ ਸਮਰਥਨ ਹਾਸਲ ਕਰਨ ’ਚ ਸਫ਼ਲ ਰਿਹਾ। ਰਾਵਤ ਨੇ ਕਿਹਾ, ‘‘ਚੀਨ ਨੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸ਼ਕਤੀ ਦਾ ਇਸਤੇਮਾਲ ਕੀਤੇ ਬਿਨਾਂ ਤਬਾਹ ਕਰਨ ਵਾਲੀਆਂ ਟੈਕਨੋਲਾਜੀਆਂ ਦਾ ਇਸਤੇਮਾਲ ਕਰ ਕੇ ਸਥਿਤੀ ਨੂੰ ਬਦਲ ਦਵੇਗਾ
Ladakh
ਉਨ੍ਹਾਂ ਸੋਚਿਆ ਕਿ ਭਾਰਤ, ਇਕ ਰਾਸ਼ਟਰ ਦੇ ਰੂਪ ’ਚ, ਉਨ੍ਹਾਂ ਵਲੋਂ ਬਣਾਏ ਜਾ ਰਹੇ ਦਬਾਅ ਦੇ ਅੱਗੇ ਝੁੱਕ ਜਾਵੇਗਾ ਕਿਉਂਕਿ ਉਨ੍ਹਾਂ ਕੋਲ ਟੈਕਨੋਲਾਜੀ ਦੀ ਤਾਕਤ ਹੈ।’’ ਜਨਰਲ ਰਾਵਤ ਨੇ ਕਿਹਾ ਕੌਮਾਂਤਰੀ ਭਾਈਚਾਰਾ ਇਹ ਕਹਿਣ ਲਈ ਭਾਰਤ ਦਾ ਸਹਿਯੋਗ ਕਰਨ ਆਇਆ ਕਿ ‘‘ਹਾਂ ਇਹ ਇਕ ਅੰਤਰਰਾਸ਼ਟਰੀ ਨਿਯਮ ਆਧਾਰਿਤ ਵਿਵਸਥਾ ਹੈ ਜਿਸ ਦੀ ਹਰ ਦੇਸ਼ ਨੂੰ ਪਾਲਣਾ ਕਰਨੀ ਚਾਹੀਦੀ। ਇਹ ਉਹ ਚੀਜ਼ਾਂ ਹਨ ਜੋ ਅਸੀਂ ਹਾਸਲ ਕਰਨ ਵਿਚ ਸਫ਼ਲ ਰਹੇ ਹਾਂ।’’
Ladakh border