ਮੱਧ ਪ੍ਰਦੇਸ਼ 'ਚ 2 ਔਰਤਾਂ ਸਣੇ ਵਿਅਕਤੀ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁਟਿਆ, 5 ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ
Published May 16, 2019, 8:54 pm IST
Updated May 16, 2019, 8:54 pm IST
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
Man, cousin sisters tied to tree and thrashed in Dhar district, 5 held
 Man, cousin sisters tied to tree and thrashed in Dhar district, 5 held

ਧਾਰ : ਮੱਧ ਪ੍ਰਦੇਸ਼ ਦੇ ਧਾਰ ਵਿਚ ਇਕ 24 ਸਾਲਾ ਵਿਅਕਤੀ ਅਤੇ ਉਸ ਦੀ ਇਕ ਨਾਬਾਲਗ਼ ਸਣੇ ਦੋ ਚਾਚੇ ਦੀਆਂ ਧੀਆਂ  ਨੂੰ ਕਰੀਬ ਨੌ ਲੋਕਾਂ ਨੇ ਕਥਿਤ ਰੂਪ ਵਿਚ ਦਰੱਖਤ ਨਾਲ ਬੰਨ੍ਹ ਕੇ ਸ਼ਰ੍ਹੇਆਮ ਕੁੱਟਮਾਰ ਕੀਤੀ। ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਧਾਰ ਦੇ ਅਰਜੁਨ ਕਾਲੋਨੀ ਦੀ ਹੈ। ਦੋਸ਼ ਹੈ ਕਿ ਵਿਅਕਤੀ ਕਿਸੇ ਵਿਆਹੁਤਾ ਔਰਤ ਨੂੰ ਦੌੜਾ ਕੇ ਲੈ ਗਿਆ ਸੀ ਅਤੇ ਉਸ ਦੀਆਂ ਦੋ ਭੈਣਾ ਨੇ ਇਸ ਔਰਤ ਨੂੰ ਅਪਣੇ ਭਰਾ ਨਾਲ ਭੱਜਣ ਵਿਚ ਮਦਦ ਕੀਤੀ ਸੀ। ਜਿਸ ਕਾਰਨ ਗੁੱਸੇ 'ਚ ਆਏ ਪਤੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜ਼ਾਮ ਦਿਤਾ।

Man, cousin sisters tied to tree and thrashed in Dhar district, 5 heldMan, cousin sisters tied to tree and thrashed in Dhar district, 5 held

Advertisement

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਔਰਤ ਦੇ ਪਤੀ ਅਤੇ ਹੋਰ ਦੋਸ਼ੀ ਇਨ੍ਹਾਂ ਦੋਹਾਂ ਭੈਣਾਂ ਨਾਲ ਛੇੜਛਾੜ ਕਰਦੇ ਨਜ਼ਰ ਆ ਰਹੇ ਹਨ।  ਪੁਲਿਸ ਸੁਪਰਡੈਂਟ ਸੰਜੀਵ ਮੁਲੇ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। 

Man, cousin sisters tied to tree and thrashed in Dhar district, 5 heldMan, cousin sisters tied to tree and thrashed in Dhar district, 5 held

ਮਿਲੀ ਜਾਣਕਾਰੀ ਅਨੁਸਾਰ ਸੁਨੀਤਾ ਨਾਂ ਦੀ ਔਰਤ ਦਾ ਧਾਰ ਦੇ ਰਹਿਣ ਵਾਲੇ ਮੁਕੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਹੋਇਆ ਸੀ ਪਰ ਬਾਅਦ ਵਿਚ ਉਹ ਰਵੀ ਨਾਲ ਦੂਜੇ ਸ਼ਹਿਰ ਚੱਲੀ ਗਈ। ਮੁਕੇਸ਼ ਨੇ ਇਸ ਬਾਰੇ ਰਵੀ ਦੇ ਰਿਸ਼ਤੇਦਾਰ ਅਤੇ ਹੋਰ ਲੋਕਾਂ ਨਾਲ ਸੰਪਰਕ ਕੀਤਾ। ਦੋਹਾਂ ਪੱਖਾਂ ਵਿਚਾਲੇ ਸਮਝੌਤੇ ਦੀ ਪੇਸ਼ਕਸ਼ ਤੋਂ ਬਾਅਦ ਰਵੀ ਅਤੇ ਉਸ ਦੀ ਰਿਸ਼ਤੇਦਾਰ ਸੰਗੀਤਾ ਅਤੇ ਉਰਮਿਲਾ ਨਾਂ ਦੀਆਂ ਔਰਤਾਂ ਧਾਰ ਪਹੁੰਚੇ।  

Man, cousin sisters tied to tree and thrashed in Dhar district, 5 heldMan, cousin sisters tied to tree and thrashed in Dhar district, 5 held

ਉਨ੍ਹਾਂ ਦਸਿਆ ਕਿ ਜਦੋਂ ਇਹ ਲੋਕ ਅਰਜੁਨ ਕਾਲੋਨੀ ਪੁੱਜੇ ਤਾਂ ਇਨ੍ਹਾਂ ਨੂੰ ਖੰਭੇ ਨਾਲ ਬੰਨ੍ਹ ਕੇ ਕਾਫੀ ਦੇਰ ਤਕ ਕੁੱਟਿਆ ਗਿਆ ਅਤੇ ਲੜਕੀਆਂ ਨਾਲ ਛੇੜਛਾੜ ਵੀ ਕੀਤੀ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਨ੍ਹਾਂ ਨੂੰ ਛੁਡਾਇਆ ਅਤੇ ਇਸ ਮਾਮਲੇ ਵਿਚ 9 ਲੋਕਾਂ ਵਿਰੁਧ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਸੰਤੋਸ਼ ਬਾਈ, ਸਾਇਰੀ, ਰੇਖਾ ਅਤੇ ਮੁਕੇਸ਼ ਦੇ ਪਿਤਾ ਹੀਰਾਲਾਲ ਅਤੇ ਬਲਵੰਤ ਸ਼ਾਮਲ ਹਨ। ਬਾਕੀ 4 ਦੋਸ਼ੀ ਅਜੇ ਵੀ ਪੁਲਸ ਦੀ ਗਿਫ਼ਤ ਤੋਂ ਬਾਹਰ ਹਨ। ਅਧਿਕਾਰੀ ਨੇ ਦਸਿਆ ਕਿ ਕਾਨੂੰਨੀ ਧਾਰਾਂਵਾਂ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Location: India, Madhya Pradesh
Advertisement

 

Advertisement
Advertisement