Modi Government ਦੀ ਇਸ Scheme ਦਾ ਚੁੱਕੋ ਫ਼ਾਇਦਾ, ਸਸਤਾ ਮਿਲੇਗਾ ਘਰ
Published : May 16, 2020, 1:27 pm IST
Updated : May 16, 2020, 1:27 pm IST
SHARE ARTICLE
Pradhan mantir awas yojana pmay scheme extended know how to get benefits
Pradhan mantir awas yojana pmay scheme extended know how to get benefits

ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ...

ਨਵੀਂ ਦਿੱਲੀ: ਪੀਐਮ ਆਵਾਸ ਯੋਜਨਾ (PMAY) ਤਹਿਤ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ PMAY ਤਹਿਤ ਕ੍ਰੈਡਿਟ ਲਿੰਕਡ ਸਬਸਿਡੀ ਸਕੀਮ (Credit Linked Subsidy Scheme- CLSS) ਨੂੰ 31 ਮਾਰਚ, 2021 ਤਕ ਵਧਾ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ 2.5 ਲੱਖ ਤੋਂ ਜ਼ਿਆਧਾ ਮੱਧ ਵਰਗ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ।

Home Home

ਸਲਾਨਾ 6 ਲੱਖ ਰੁਪਏ ਤੋਂ 18 ਲੱਖ ਰੁਪਏ ਕਮਾਉਣ ਵਾਲੇ ਇਸ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਤਹਿਤ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ CLSS ਦਿੱਤੀ ਜਾਂਦੀ ਹੈ। ਯਾਨੀ ਘਰ ਖਰੀਦਣ ਲਈ ਹੋਮ ਲੋਨ ਤੇ ਵਿਆਜ਼ ਸਬਸਿਡੀ ਦਿੱਤੀ ਜਾਂਦੀ ਹੈ। ਇਹ ਸਬਸਿਡੀ 2.67 ਲੱਖ ਰੁਪਏ ਤਕ ਹੋ ਸਕਦੀ ਹੈ। ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇੱਥੇ ਜਾਣੋ ਸਭ ਕੁੱਝ। ਪੀਐਮ ਆਵਾਸ ਯੋਜਨਾ 25 ਜੂਨ, 2015 ਵਿਚ ਸ਼ੁਰੂ ਹੋਈ ਸੀ।

HomeHome

ਸਕੀਮ ਤਹਿਤ 3 ਲੱਖ ਰੁਪਏ ਤੋਂ 6 ਲੱਖ ਰੁਪਏ ਸਲਾਨਾ ਇਨਕਮ ਵਾਲੇ ਇਕਨਾਮਿਕਲੀ ਵੀਕਰ ਸੈਕਸ਼ਨ (EWS) ਅਤੇ ਲੋਅਰ ਇਨਕਮ ਵਾਲੇ ਮਿਡਲ ਇਨਕਮ ਗਰੁੱਪ 1 (MIG1) ਅਤੇ 12 ਲੱਖ ਰੁਪਏ ਤੋਂ 18 ਲੱਖ ਰੁਪਏ ਸਲਾਨਾ ਇਨਕਮ ਵਾਲੇ ਮਿਡਲ ਇਨਕਮ ਗਰੁੱਪ 2 (MIG-2) ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ ਤੇ ਲਾਗ ਇਨ ਕਰੋ। ਤੁਸੀਂ ਇਸ ਲਿੰਕ https://pmaymis.gov.in/ ਤੇ ਵੀ ਕਲਿੱਕ ਕਰ ਸਕਦੇ ਹੋ।

Home loan know what your rights are in every situation what action can the bank takeHome

ਜੇ ਤੁਸੀਂ LIG, MIG ਜਾਂ EWS ਕੈਟੇਗਰੀ ਵਿਚ ਆਉਂਦੇ ਹੋ ਤਾਂ ਹੋਰ ਕੰਪੋਨੈਂਟ ਤੇ ਕਲਿਕ ਕਰੋ। ਇੱਥੇ ਪਹਿਲੇ ਕਾਲਮ ਵਿਚ ਆਧਾਰ ਨੰਬਰ ਭਰੋ। ਦੂਜੇ ਕਾਲਮ ਵਿਚ ਆਧਾਰ ਵਿਚ ਲਿਖਿਆ ਅਪਣਾ ਨਾਮ ਲਿਖੋ। ਇਸ ਤੋਂ ਬਾਅਦ ਖੁੱਲ੍ਹਣ ਵਾਲੇ ਪੇਜ਼ ਤੇ ਤੁਹਾਨੂੰ ਪੂਰੀ ਵਿਅਕਤੀਗਤ ਜਾਣਕਾਰੀ ਦੇਣੀ ਪਵੇਗੀ। ਇਸ ਦੇ ਹੇਠ ਬਣੇ ਇਕ ਬਾਕਸ ਤੇ ਜਿਸ ਤੇ ਇਹ ਲਿਖਿਆ ਹੋਵੇਗਾ ਕਿ ਤੁਸੀਂ ਇਸ ਜਾਣਕਾਰੀ ਇਕ ਵਾਰ ਫਿਰ ਚੈੱਕ ਕਰ ਲਓ।

LeptopLeptop

ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਸਬਮਿਟ ਕਰੋ। ਇਸ ਤੋਂ ਬਾਅਦ ਤੁਹਾਨੂੰ ਇੱਥੇ ਕੈਪਚਾ ਕੋਡ ਭਰਨਾ ਪਵੇਗਾ। ਇਸ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਸਬਮਿਟ ਕਰ ਸਕਦੇ ਹੋ। ਵੈਸਸਾਈਟ ਵਿਚ ਅਪਣਾ ਨਾਮ ਚੈਕ ਕਰਨ ਲਈ ਸਭ ਤੋਂ ਪਹਿਲਾਂ rhreporting.nic.in/netiay/Benificiary.aspx ਤੇ ਜਾਓ। ਜੇ ਰਜਿਸਟ੍ਰੇਸ਼ਨ ਨੰਬਰ ਹੈ ਤਾਂ ਇਸ ਨੂੰ ਭਰੋ ਅਤੇ ਕਲਿਕ ਕਰੋ। ਜਿਸ ਤੋਂ ਬਾਅਦ ਵੇਰਵਾ ਸਾਹਮਣੇ ਆ ਜਾਵੇਗਾ।

Work Leptop

ਜੇ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ ਤਾਂ ਐਡਵਾਂਸ ਸਰਚ ਤੇ ਕਲਿੱਕ ਕਰੋ। ਇਸ ਤੋਂ ਬਾਅਦ ਜੋ ਫਾਰਮ ਆਵੇਗਾ ਉਸ ਨੂੰ ਭਰਨਾ ਹੈ। ਫਿਰ ਸਰਚ ਆਪਸ਼ਨ ਤੇ ਕਲਿੱਕ ਕਰੋ। ਜੇ ਤੁਹਾਡਾ ਨਾਮ PMAY-G ਲਿਸਟ ਵਿਚ ਮੌਜੂਦ ਹੈ ਤਾਂ ਸਾਰੇ ਸਬੰਧਿਤ ਵੇਰਵੇ ਦਿਖਾਈ ਦੇਣਗੇ। PMAY ਸ਼ਹਿਰੀ ਲਿਸਟ ਵਿਚ PMAY ਦੀ ਆਫੀਸ਼ੀਅਲ ਵੈਬਸਾਈਟ pmaymis.gov.in ਤੇ ਜਾਓ। ਤੁਹਾਨੂੰ ਬੇਨਿਫਿਸ਼ਇਰੀ ਸਰਚ ਮੈਨਿਊ ਦਿਖਾਈ ਦੇਵੇਗਾ।

HomeHome

ਉਸ ਵਿਚ ਸਰਚ ਬਾਈ ਨੇਮ ਤੇ ਕਲਿਕ ਕਰੋ। ਅਪਣੇ ਨਾਮ ਦੇ ਪਹਿਲੇ ਤਿੰਨ ਅੱਖਰ ਲਿਖੋ। Show ਬਟਨ ਤੇ ਕਲਿੱਕ ਕਰੋ ਅਤੇ ਪੀਐਮ ਆਵਾਸ ਯੋਜਨਾ ਦੀ ਲਿਸਟ ਦੇਖੋ। ਬਿਨੈਕਾਰ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਮ ਤੇ ਦੇਸ਼ ਵਿੱਚ ਕਿਤੇ ਵੀ ਕੋਈ ਪੱਕਾ ਘਰ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਕੋਈ ਵੀ ਹਾਊਸਿੰਗ ਯੋਜਨਾ ਦਾ ਕੋਈ ਵੀ ਪਰਿਵਾਰਕ ਮੈਂਬਰ ਲਾਭ ਨਾ ਉਠਾ ਰਿਹਾ ਹੋਵੇ।

ਜੇ ਇਕ ਵਿਆਹੁਤਾ ਜੋੜਾ ਹੈ ਤਾਂ ਇਕੱਲੇ ਅਤੇ ਸਾਂਝੇ ਮਾਲਕੀਅਤ ਦੀ ਆਗਿਆ ਹੈ। ਪਰ ਇਕੋ ਸਬਸਿਡੀ ਦੋਵਾਂ ਵਿਕਲਪਾਂ ਲਈ ਉਪਲਬਧ ਹੋਵੇਗੀ। EWS ਲੋਅਰ ਇਨਕਮ ਗਰੁੱਪ ਅਤੇ ਮਿਡਲ ਇਨਕਮ ਗਰੁੱਪ ਲਈ ਯੋਗ ਹਨ। ਇਸ ਯੋਜਨਾ ਦੇ ਤਹਿਤ ਸਿਰਫ ਲਾਭਪਾਤਰੀਆਂ ਨੂੰ ਨਵੀਂ ਰਿਹਾਇਸ਼ੀ ਜਾਇਦਾਦ ਖਰੀਦਣ ਜਾਂ ਉਸਾਰੀ ਦੀ ਇਜਾਜ਼ਤ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement