
ਇਸ ਸਮੱਸਿਆ ਦਾ ਹੱਲ ਕਰਨ ਲਈ ਪੇਟੀਐਮ ਪੇਮੇਂਟਸ ਬੈਂਕ...
ਨਵੀਂ ਦਿੱਲੀ: ਕੋਰੋਨਾ ਵਾਇਰਸ (Corona Virus) ਰੋਕਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਦਾ ਤੀਜਾ ਪੜਾਅ ਚਲ ਰਿਹਾ ਹੈ। ਅਜਿਹੇ ਵਿਚ ਕੈਸ਼ (Cash) ਕਢਵਾਉਣ ਲਈ ਬਾਹਰ ਏਟੀਐਮ (ATM) ਤਕ ਜਾਣਾ ਵੀ ਆਸਾਨ ਨਹੀਂ ਹੈ।
Paytm
ਇਸ ਸਮੱਸਿਆ ਦਾ ਹੱਲ ਕਰਨ ਲਈ ਪੇਟੀਐਮ ਪੇਮੇਂਟਸ ਬੈਂਕ (Paytm Payments Bank) ਨੇ ਸੀਨੀਅਰ ਸਿਟੀਜ਼ਨ ਅਤੇ ਅਪਾਹਜਾਂ ਲਈ ਘਰ ਵਿਚ ਹੀ ਕੈਸ਼ ਦੇਣ ਦੀ ਸੁਵਿਧਾ ਸ਼ੁਰੂ ਕੀਤੀ ਹੈ ਤਾਂ ਕਿ ਉਹਨਾਂ ਨੂੰ ਇਸ ਮਹਾਂਮਾਰੀ ਦੌਰਾਨ ਘਰ ’ਚੋਂ ਬਾਹਰ ਨਾ ਨਿਕਲਣਾ ਪਵੇ। ਇਸ ਨਵੀਂ ਸੇਵਾ ਦੀ ਮਦਦ ਨਾਲ ਉਹ ਅਪਣੇ ਪੇਟੀਐਮ ਪੇਮੇਂਟਸ ਬੈਂਕ ਤੇ ਵਿਦਡ੍ਰਾਅ ਲਈ ਰਿਕਵੈਸਟ ਭੇਜ ਸਕਦੇ ਹਨ ਅਤੇ ਉਸ ਦੇ ਮੁਤਾਬਕ ਰਕਮ ਉਹਨਾਂ ਦੇ ਘਰ ਡਿਲੀਵਰ ਕਰ ਦਿੱਤੀ ਜਾਵੇਗੀ।
Paytm
ਕੋਈ ਵੀ ਸੀਨੀਅਰ ਸਿਟੀਜ਼ਨ ਜਿਸ ਦਾ ਬੈਂਕ ਵਿਚ ਸੇਵਿੰਗ ਅਕਾਉਂਟ (Saving Account) ਹੈ ਉਹ ਐਪ ਵਿਚ ਰਿਕਵੈਸਟ ਟੈਬ ਤੇ ਅਪਣੀ ਰਕਮ ਭਰ ਸਕਦਾ ਹੈ ਅਤੇ ਫਿਰ ਉਸ ਨੂੰ ਸਬਮਿਟ ਕਰਨਾ ਪਵੇਗਾ। ਬੈਂਕ ਦਾ ਕਾਰਜਕਾਰੀ ਤੁਹਾਡੀ ਰਕਮ ਨੂੰ ਤੁਹਾਡੇ ਘਰ ਦੇ ਪਤੇ ਤੇ ਦੋ ਦਿਨ ਦੇ ਅੰਦਰ ਡਿਲੀਵਰ ਕਰ ਦੇਵੇਗਾ। ਤੁਸੀਂ 1000 ਰੁਪਏ ਅਤੇ ਵੱਧ ਤੋਂ ਵੱਧ 5000 ਰੁਪਏ ਲੈ ਸਕਦੇ ਹੋ।
RBI
ਬੈਂਕ ਮੁਤਾਬਕ ਇਸ ਕੈਸ਼ ਏਟ ਹੋਮ ਦੀ ਸੁਵਿਧਾ ਦਾ ਮਕਸਦ ਗਾਹਕਾਂ ਨੂੰ ਜ਼ਿਆਦਾ ਸੁਵਿਧਾਵਾਂ ਦਾ ਅਹਿਸਾਸ ਕਰਵਾਉਣਾ ਹੈ। ਬੈਂਕ ਨੇ ਹਾਲ ਹੀ ਵਿਚ ਡਾਇਰੈਕਟਰ ਬੈਨੇਫਿਟਸ ਟ੍ਰਾਂਸਫਰ (DBT) ਸੁਵਿਧਾ ਨੂੰ ਸ਼ੁਰੂ ਕੀਤਾ ਸੀ ਜਿਸ ਨਾਲ ਗਾਹਕ 400 ਤੋਂ ਜ਼ਿਆਦਾ ਸਰਕਾਰੀ ਸਬਸਿਡੀ ਦਾ ਫ਼ਾਇਦਾ ਸਿੱਧਾ ਅਪਣੇ PPBL ਸੇਵਿੰਗ ਅਕਾਉਂਟ ਵਿਚ ਟ੍ਰਾਂਸਫਰ ਕਰ ਸਕਦੇ ਹਨ।
ATM
ਬੈਂਕ ਮੁਤਾਬਕ ਉਸ ਨੂੰ ਉਮੀਦ ਹੈ ਕਿ ਇਸ ਸੁਵਿਧਾ ਰਾਹੀਂ ਗਾਹਕਾਂ ਦੀ ਬੈਂਕ ਜਾਂ ਏਟੀਐਮ ਜਾਣ ਦੀ ਪਰੇਸ਼ਾਨੀ ਦੂਰ ਹੋਵੇਗੀ ਅਤੇ ਲਾਕਡਾਊਨ ਵਿਚ ਘਰ ਰਹਿਣ ਚ ਮਦਦ ਮਿਲੇਗੀ। RBI- Reserve Bank of India ਯਾਨੀ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਦਾ ਇਕ ਨਵਾਂ ਮਾਡਲ ਦਸਿਆ ਹੈ ਜਿਸ ਨੂੰ Payment Bank ਨਾਮ ਦਿੱਤਾ ਹੈ। Payment Bank ਜਿਵੇਂ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਕ ਭੁਗਤਾਨ ਬੈਂਕ ਹੈ।
Senior Citizens
ਜਿਸ ਦਾ ਇਸਤੇਮਾਲ ਗਾਹਕ ਉਪਲੱਬਧ ਸੇਵਾਵਾਂ ਦਾ ਆਨਲਾਈਨ ਭੁਗਤਾਨ ਕਰਨ ਲਈ ਕਰਦਾ ਹੈ। ਪਰ ਇਹ ਇਕ ਬੈਂਕ ਹੈ ਇਸ ਲਈ ਤੁਸੀਂ Paytm Payment Bank ਵਿਚ 1 ਲੱਖ ਰੁਪਏ ਤਕ ਜਮ੍ਹਾ ਕਰ ਸਕਦੇ ਹੋ। ਤੁਹਾਡੀ ਜਮ੍ਹਾ ਰਕਮ ਤੇ Paytm Payment Bank ਰਾਹੀਂ 4% ਸਲਾਨਾ ਦੀ ਦਰ ਨਾਲ ਵਿਆਜ ਵੀ ਦਿੱਤਾ ਜਾਂਦਾ ਹੈ। Payment Bank ਦਾ ਕੰਮ ਜ਼ਿਆਦਾਤਰ Digitally ਯਾਨੀ Online ਹੁੰਦਾ ਹੈ।
Payments ਬੈਂਕਾਂ ਦੀ ਕੋਈ Physically ਹੋਂਦ ਨਹੀਂ ਹੈ। ਇਸ ਲਈ Payments Bank ਆਪਣੇ ਗਾਹਕਾਂ ਨੂੰ ਸਿੱਧੇ ਤੌਰ 'ਤੇ Insurance, Loans, Mutual Funds ਆਦਿ ਦੀ ਕੋਈ Financial Product ਪ੍ਰਦਾਨ ਨਹੀਂ ਕਰਦਾ। ਪਰ ਇਹ ਬੈਂਕ ਤੁਹਾਨੂੰ Debit Cards, Online Banking ਅਤੇ Mobile Banking ਆਦਿ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।