Delhi News: ਸੁਪਰੀਮ ਕੋਰਟ ਨੇ ਨਿਊਜ਼ਕਲਿਕ ਵੈੱਬਸਾਈਟ ਦੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਰਿਹਾਅ ਕਰਨ ਦਾ ਦਿਤਾ ਹੁਕਮ
Police cannot arrest like this supreme court news in punjabi: ਸੁਪਰੀਮ ਕੋਰਟ ਨੇ ਦੋਸ਼ੀ ਦੀ ਗ੍ਰਿਫਤਾਰੀ ਦੇ ਆਧਾਰ ਨੂੰ ਜਾਣਨ ਨੂੰ ਮੌਲਿਕ ਅਤੇ ਵਿਧਾਨਕ ਅਧਿਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਦੇ ਅਨੁਛੇਦ 20, 21 ਅਤੇ 22 ਦੇ ਤਹਿਤ ਦਿੱਤੇ ਗਏ ਜੀਵਨ ਅਤੇ ਵਿਅਕਤੀਗਤ ਆਜ਼ਾਦੀ ਦੇ ਅਧਿਕਾਰ ਸਭ ਤੋਂ ਪਵਿੱਤਰ ਮੌਲਿਕ ਅਧਿਕਾਰ ਹਨ।
ਇਹ ਵੀ ਪੜ੍ਹੋ: EarthquakeToday News: ਹੁਣੇ-ਹੁਣੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
ਬੈਂਚ ਨੇ ਕਿਹਾ, ਉਨ੍ਹਾਂ ਨੂੰ ਘੇਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਇਸ ਅਦਾਲਤ ਨੇ ਕਈ ਫੈਸਲਿਆਂ ਵਿੱਚ ਰੱਦ ਕਰ ਦਿੱਤਾ ਹੈ। ਇਨ੍ਹਾਂ ਦੀ ਉਲੰਘਣਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸੇ ਆਧਾਰ 'ਤੇ ਸੁਪਰੀਮ ਕੋਰਟ ਨੇ ਨਿਊਜ਼ਕਲਿਕ ਵੈੱਬਸਾਈਟ ਦੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਵੀ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ: Air India Threat: ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਦੀ ਖ਼ਬਰ ਨੇ ਯਾਤਰੀਆਂ ਦੇ ਸੁਕਾਏ ਸਾਹ, ਯਾਤਰੀਆਂ ਨੂੰ ਕੱਢਿਆ ਬਾਹਰ
ਇਹ ਪੰਕਜ ਬਾਂਸਲ ਦਾ ਮਾਮਲਾ ਹੈ, ਸੁਪਰੀਮ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਗ੍ਰਿਫਤਾਰੀ ਦੇ ਆਧਾਰ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕਰਨਾ ਲਾਜ਼ਮੀ ਕੀਤਾ ਸੀ। ਬੁੱਧਵਾਰ ਦੇ ਫੈਸਲੇ 'ਚ ਸੁਪਰੀਮ ਕੋਰਟ ਨੇ ਆਪਣਾ ਦਾਇਰਾ ਵਧਾ ਦਿੱਤਾ। ਹੁਣ ਯੂ.ਏ.ਪੀ.ਏ ਜਾਂ ਕਿਸੇ ਹੋਰ ਅਪਰਾਧ ਲਈ ਵੀ ਗ੍ਰਿਫਤਾਰੀ ਦੇ ਆਧਾਰ ਬਾਰੇ ਲਿਖਤੀ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਿਉਂ ਵਿਸ਼ੇਸ਼ ਹੈ ਅਨੁਛੇਦ?
ਅਨੁਛੇਦ 22 (1) ਬਿਨਾਂ ਆਧਾਰ ਦੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਗੈਰ-ਕਾਨੂੰਨੀ ਬਣਾਉਂਦਾ ਹੈ, ਜਦੋਂ ਕਿ ਧਾਰਾ 22 (5) ਨਜ਼ਰਬੰਦੀ ਦੇ ਆਧਾਰਾਂ ਦਾ ਖੁਲਾਸਾ ਕਰਨਾ ਲਾਜ਼ਮੀ ਬਣਾਉਂਦਾ ਹੈ।
ਕਾਨੂੰਨ ਦੀ ਪ੍ਰਕਿਰਿਆ ਨੂੰ ਪਾਸੇ ਕਰ ਦਿੱਤਾ ਗਿਆ ਸੀ ...
ਦੋਸ਼ੀ ਨੂੰ 3 ਅਕਤੂਬਰ, 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 4 ਅਕਤੂਬਰ, 2023 ਨੂੰ ਸਵੇਰੇ 6 ਵਜੇ ਰਿਮਾਂਡ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ਇਹ ਸਾਰੀ ਕਵਾਇਦ ਗੁਪਤ ਤਰੀਕੇ ਨਾਲ ਕੀਤੀ ਗਈ ਸੀ ਅਤੇ ਇਹ ਕਾਨੂੰਨ ਦੀ ਸਹੀ ਪ੍ਰਕਿਰਿਆ ਨੂੰ ਰੋਕਣ ਦੀ ਕੋਝੀ ਕੋਸ਼ਿਸ਼ ਸੀ।
ਸਿਖਰਲੀ ਅਦਾਲਤ ਨੇ ਦਿੱਲੀ ਹਾਈ ਕੋਰਟ ਦੇ 13 ਅਕਤੂਬਰ, 2023 ਦੇ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਨੇ ਗ੍ਰਿਫਤਾਰੀ ਅਤੇ ਰਿਮਾਂਡ ਵਿਰੁੱਧ ਦਾਇਰ ਰਿੱਟ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪੁਲਿਸ ਨੇ ਪੁਰਕਾਯਸਥ 'ਤੇ ਚੀਨ 'ਚ ਰਹਿਣ ਵਾਲੇ ਇਕ ਵਿਅਕਤੀ ਤੋਂ ਲਗਭਗ 75 ਕਰੋੜ ਰੁਪਏ ਲੈਣ ਅਤੇ ਬਦਲੇ 'ਚ ਭਾਰਤ ਖਿਲਾਫ ਪ੍ਰਾਪੇਗੰਡਾ ਚਲਾਉਣ ਦਾ ਦੋਸ਼ ਲਗਾਇਆ ਹੈ।
(For more Punjabi news apart from Police cannot arrest like this supreme court news in punjabi, stay tuned to Rozana Spokesman)