
Jammu and Kashmir News : ਭਾਰਤੀ ਫ਼ੌਜ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿਤੀ ਜਾਣਕਾਰੀ
Two separate operations conducted in Jammu and Kashmir foiled terrorist plots Latest News in Punjabi : ਜੰਮੂ ਅਤੇ ਕਸ਼ਮੀਰ ਵਿਚ ਅਤਿਵਾਦ ਵਿਰੁਧ ਮੁਹਿੰਮ ਦੇ ਸਿੱਟੇ ਵਜੋਂ, ਫ਼ੌਜ ਨੇ ਸ਼ੋਪੀਆਂ ਅਤੇ ਤ੍ਰਾਲ ਵਿਚ 6 ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਇਸ ਨਾਲ ਘਾਟੀ ਵਿਚ ਇਕ ਵੱਡੀ ਅਤਿਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ ਗਿਆ। ਭਾਰਤੀ ਫ਼ੌਜ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਵਿਚ ਇਹ ਜਾਣਕਾਰੀ ਦਿਤੀ ਹੈ। ਇਸ ਦੌਰਾਨ ਜੀਓਸੀ ਵੀ ਫ਼ੋਰਸ ਮੇਜਰ ਜਨਰਲ ਧਨੰਜੇ ਜੋਸ਼ੀ, ਆਈਜੀਪੀ ਕਸ਼ਮੀਰ ਵੀ.ਕੇ. ਬਿਰਦੀ ਅਤੇ ਸੀਆਰਪੀਐਫ਼ ਓਪਸ ਆਈਜੀ ਮਿਤੇਸ਼ ਜੈਨ ਮੌਜੂਦ ਸਨ।
ਆਈਜੀਪੀ ਵੀਕੇ ਬਿਰਦੀ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਅਤੇ ਨੇੜਲੇ ਤਾਲਮੇਲ ਕਾਰਨ ਦੋ ਵੱਡੇ ਆਪ੍ਰੇਸ਼ਨ ਕੀਤੇ ਗਏ। ਜਿਸ ਵਿਚ ਵੱਡੀ ਸਫ਼ਲਤਾ ਮਿਲੀ। ਸਾਰੇ ਸੁਰੱਖਿਆ ਬਲਾਂ ਵਿਚਕਾਰ ਤਾਲਮੇਲ ਕਾਰਨ, ਤ੍ਰਾਲ ਅਤੇ ਕੈਲਾਰ ਵਿਚ 6 ਅਤਿਵਾਦੀ ਮਾਰੇ ਗਏ। ਪਹਿਲਗਾਮ ਹਮਲੇ ਤੋਂ ਬਾਅਦ, ਫ਼ੌਜ ਨੇ ਖਾਸ ਇਲਾਕਿਆਂ ਵਿਚ ਵਿਸ਼ੇਸ਼ ਕਾਰਵਾਈਆਂ ਕੀਤੀਆਂ ਅਤੇ ਜਿਵੇਂ ਹੀ ਉੱਚੇ ਪਹਾੜੀ ਇਲਾਕਿਆਂ ਵਿਚ ਬਰਫ਼ ਪਿਘਲ ਗਈ, ਉੱਥੇ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਅਤੇ ਕੈਲਾਰ ਦੇ ਉਪਰਲੇ ਇਲਾਕੇ ਵਿਚ ਅਜਿਹੀ ਹੀ ਇਕ ਕਾਰਵਾਈ ਟੀਮ ਵਲੋਂ ਕੀਤੀ ਗਈ।
ਇਹ ਕਾਰਵਾਈ ਤ੍ਰਾਲ ਵਿਚ ਬਿਲਕੁਲ ਵੱਖਰੀ ਸਥਿਤੀ ਵਿਚ ਕੀਤੀ ਗਈ ਸੀ, ਜਿੱਥੇ ਅਤਿਵਾਦੀ ਵੱਖ-ਵੱਖ ਘਰਾਂ ਤੋਂ ਗੋਲੀਬਾਰੀ ਕਰ ਰਹੇ ਸਨ। ਆਮ ਨਾਗਰਿਕਾਂ ਨੂੰ ਬਚਾਉਂਦੇ ਹੋਏ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਵਿਚ ਸ਼ਾਹਿਦ ਕੁੱਟੇ ਵੀ ਸ਼ਾਮਲ ਸੀ, ਜੋ ਸਰਪੰਚ ਅਤੇ ਜਰਮਨ ਸੈਲਾਨੀ ਦੇ ਕਤਲ ਵਿਚ ਸ਼ਾਮਲ ਸੀ। ਉਸ ਦਾ ਦੂਜਾ ਸਾਥੀ ਪ੍ਰਵਾਸੀ ਮਜ਼ਦੂਰਾਂ ਦੇ ਕਤਲ ਵਿਚ ਸ਼ਾਮਲ ਸੀ।