
ਭਾਰਤ ਦੇ ਰਾਜਾਂ ਵਿਚਲੀ ਭਾਸ਼ਾ ਭਿਨਤਾ ਨੂੰ ਦੇਖਦੇ ਹੋਏ ਇਸ ਫੈਸਲਾ ਲਿਆ ਗਿਆ ਹੈ ਅਤੇ ਸੂਬੇ ਦੀ ਸਥਾਨਕ ਭਾਸ਼ਾ ਨੂੰ ਭਾਰਤੀ ਰੇਲ ਨੇ ਟਿਕਟ 'ਤੇ ਪ੍ਰਿੰਟ ਕਰਨਾ ਸ਼ੁਰੂ ਕਰ ਦਿਤਾ
ਪੰਜਾਬੀ ਭਾਸ਼ਾ ਦੇ ਪਿੱਛੜੇਪਨ ਨੂੰ ਲੈ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਿਵਾਦ ਚਲਦਾ ਆ ਰਿਹਾ ਹੈ ਅਤੇ ਸੂਬੇ ਵਿੱਚ ਹੀ ਸਰਕਾਰੀ ਬੋਰਡਾਂ 'ਤੇ ਪੰਜਾਬੀ ਤੀਸਰੇ ਸਥਾਨ 'ਤੇ ਲਿਖੀ ਜਾਂਦੀ ਸੀ | ਪਰ ਹੁਣ ਇਸ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਨ੍ਹਾਂ ਸਰਕਾਰੀ ਬੋਰਡਾਂ 'ਤੇ ਪੰਜਾਬੀ ਪਹਿਲੇ ਸਥਾਨ 'ਤੇ ਲਿਖੀ ਜਾ ਰਹੀ ਹੈ | ਇਸਦੇ ਨਾਲ ਹੀ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਇਕ ਹੋਰ ਬੇਹੱਦ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ | ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰੇਲ ਦੀਆਂ ਟਿਕਟਾਂ 'ਤੇ ਅੰਗਰੇਜ਼ੀ, ਹਿੰਦੀ ਦੇ ਨਾਲ ਪੰਜਾਬੀ ਨੂੰ ਵੀ ਸਥਾਨ ਮਿਲ ਗਿਆ ਹੈ |
ਭਾਰਤ ਦੇ ਰਾਜਾਂ ਵਿਚਲੀ ਭਾਸ਼ਾ ਭਿਨਤਾ ਨੂੰ ਦੇਖਦੇ ਹੋਏ ਇਸ ਫੈਸਲਾ ਲਿਆ ਗਿਆ ਹੈ ਅਤੇ ਸੂਬੇ ਦੀ ਸਥਾਨਕ ਭਾਸ਼ਾ ਨੂੰ ਭਾਰਤੀ ਰੇਲ ਨੇ ਟਿਕਟ 'ਤੇ ਪ੍ਰਿੰਟ ਕਰਨਾ ਸ਼ੁਰੂ ਕਰ ਦਿਤਾ ਹੈ | ਤੁਹਾਨੂੰ ਦੱਸ ਦੇਈਏ ਕਿ ਹਾਲ ਵਿਚ ਇਕ ਟਿਕਟ ਵੀ ਸਾਹਮਣੇ ਈ ਹੈ ਜਿਸ 'ਤੇ ਪੰਜਾਬੀ ਵਿੱਚ ਲਿਖਿਆ ਹੋਇਆ ਹੈ | ਇਸ ਟਿਕਟ ਅੰਮ੍ਰਿਤਸਰ ਜੰਕਸ਼ਨ ਤੋਂ ਬਟਾਲਾ ਜੰਕਸ਼ਨ ਦੀ ਹੈ |
ਮੁੱਖ ਬੁਕਿੰਗ ਸੁਪਰਵਾਇਜ਼ਰ ਸਰਬਜੀਤ ਸਿੰਘ ਨੇ ਕਿਹਾ ਕਿ ਜਲਦ ਹੀ ਪੰਜਾਬ ਦੇ ਸਾਰੇ ਮੁੱਖ ਸਟੇਸ਼ਨਾਂ 'ਤੇ ਇਹ ਸਹੂਲਤ ਸ਼ੁਰੂ ਕੀਤੀ ਜਾਵੇਗੀ । ਉਨ੍ਹਾਂ ਦਾ ਕਹਿਣਾ ਹੈ 11 ਜੂਨ ਨੂੰ ਇਹ ਸਾਫਟਵੇਅਰ ਅੰਮ੍ਰਿਤਸਰ ਦੀਆਂ ਦੋ ਟਿਕਟ ਮਸ਼ੀਨਾਂ ਵਿਚ ਸਥਾਪਤ ਕੀਤਾ ਗਿਆ ਸੀ , ਇੱਕ ਮੁੱਖ ਦੁਆਰ ਵੱਲ ਅਤੇ ਦੂਜਾ ਗੋਲ ਬਾਗ ਦੀ ਤਰਫ । ਉਨ੍ਹਾਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਇਸ ਪ੍ਰਕਾਰ ਦਾ ਟਿਕਟ ਕਾਊਂਟਰ 'ਤੇ ਵੀ ਜਾਰੀ ਕੀਤਾ ਜਾਵੇਗਾ ।
ਸੀਐਮਆਈ ਦੀਪਕ ਕੇਪੀ ਨੇ ਕਿਹਾ ਕਿ ਮੁਸਾਫਰਾਂ ਦੀ ਸਹੂਲਤ ਲਈ ਪੂਰੇ ਦੇਸ਼ ਵਿੱਚ ਖੇਤਰੀ ਭਾਸ਼ਾਵਾਂ ਨੂੰ ਮਹੱਤਵ ਦਿਤਾ ਜਾ ਰਿਹਾ ਹੈ । ਟਿਕਟਾਂ ਦੇ ਇਲਾਵਾ ਪੰਜਾਬੀ ਵਿਚ ਸੂਚਨਾ ਬੋਰਡ ਅਤੇ ਨੋਟਿਸ ਬੋਰਡ ਵੀ ਸਟੇਸ਼ਨ 'ਤੇ ਸਥਾਪਿਤ ਕੀਤੇ ਜਾਣਗੇ |
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਪੜ੍ਹਾਈ ਵਿਭਾਗ ਦੇ ਪ੍ਰੋਫੈਸਰ ਮਨਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਮਾਤ ਭਾਸ਼ਾ ਵਿਚ ਜਨਤਕ ਸੇਵਾਵਾਂ ਦੇਣਾ ਬਹੁਤ ਵਧਾਈ ਉਪਰਾਲਾ ਹੈ । ਜੀਐਨਡੀਯੂ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਧਰਮ ਸਿੰਘ ਨੇ ਕਿਹਾ , ਪੰਜਾਬੀ ਨੂੰ ਜਾਣਬੁਝ ਕੇ ਅਤੇ ਅਣਜਾਣੇ 'ਚ ਹਾਸ਼ੀਏ 'ਤੇ ਰੱਖਿਆ ਗਿਆ ਹੈ । ਰੇਲ ਟਿਕਟਾਂ 'ਤੇ ਪੰਜਾਬੀ ਨੂੰ ਜਗ੍ਹਾ ਦੇਣ ਦਾ ਕਦਮ ਪੰਜਾਬੀਆਂ ਲਈ ਚੰਗੀ ਖ਼ਬਰ ਹੈ ।