
ਬਿਹਾਰ ਦੇ ਗਯਾ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਗਯਾ ਜ਼ਿਲ੍ਹੇ ਦੇ ਜੀ. ਟੀ. ਰੋਡ 'ਤੇ ਸਥਿਤ ਆਸਮ ਥਾਣਾ ਖੇਤਰ ਦੇ ਵਿਸ਼ੂਨਪੁਰ
ਗਯਾ, 15 ਜੂਨ : ਬਿਹਾਰ ਦੇ ਗਯਾ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਗਯਾ ਜ਼ਿਲ੍ਹੇ ਦੇ ਜੀ. ਟੀ. ਰੋਡ 'ਤੇ ਸਥਿਤ ਆਸਮ ਥਾਣਾ ਖੇਤਰ ਦੇ ਵਿਸ਼ੂਨਪੁਰ ਪਿੰਡ ਕੋਲ ਸੋਮਵਾਰ ਦੀ ਸਵੇਰ ਨੂੰ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਸੋਮਵਾਰ ਦੀ ਸਵੇਰ ਨੂੰ ਜੀ. ਟੀ. ਰੋਡ 'ਤੇ ਟਰੱਕ ਨੇ 2 ਟੈਂਪੂਆਂ ਨੂੰ ਟੱਕਰ ਮਾਰ ਦਿਤੀ।
ਟੱਕਰ ਇੰਨੀ ਭਿਆਨਕ ਸੀ ਕਿ ਟੈਂਪੂਆਂ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋਈ ਹੈ ਅਤੇ 12 ਲੋਕ ਜ਼ਖ਼ਮੀ ਹਨ, ਜਿਨ੍ਹਾਂ 'ਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਗਯਾ ਜ਼ਿਲ੍ਹੇ ਦੇ ਆਸਮ ਥਾਣਾ ਖੇਤਰ ਦੇ ਰੇਗਨੀਆ ਪਿੰਡ ਦੇ ਟੋਲਾ ਖੈਰਾ ਦੇ ਰਹਿਣ ਵਾਲੇ ਮੋਹਨ ਰਿਕੀਯਾਸ਼ਨ ਦੀਆਂ ਧੀਆਂ ਤਿਲਕ ਚੜ੍ਹਾ ਕੇ ਔਰੰਗਾਬਾਦ ਜ਼ਿਲ੍ਹੇ ਦੇ ਦੇਵ ਇਲਾਕੇ ਤੋਂ ਅਪਣੇ ਪਿੰਡ ਦੋ ਟੈਂਪੂਆਂ 'ਚ ਸਵਾਰ ਹੋ ਕੇ ਪਰਤ ਰਹੇ ਸਨ। ਇਸ ਦਰਮਿਆਨ ਆਸਮ ਥਾਣਾ ਖੇਤਰ 'ਚ ਜੀ. ਟੀ. ਰੋਡ ਸਥਿਤ ਵਿਸ਼ੂਨਪੁਰ ਪਿੰਡ ਕੋਲ ਇਕ ਟਰੱਕ ਨੇ ਦੋ ਟੈਂਪੂਆਂ ਨੂੰ ਟੱਕਰ ਮਾਰ ਦਿਤੀ। (ਏਜੰਸੀ)