
ਨੂੰ ਤੇਲ ਕੰਪਨੀਆਂ ਦੇ ਵੱਲੋਂ ਜ਼ਹਾਜ ਈਥਨ ਦੇ ਵਿਚ 16.3 ਫੀਸਦੀ ਦਾ ਜਬਰਦਸਤ ਵਾਧਾ ਕੀਤਾ ਹੈ।
ਨਵੀਂ ਦਿੱਲੀ : ਦੇਸ਼ ਵਿਚ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਧੇ ਦੇ ਲਗਾਤਾਰ ਦਸਵੇਂ ਦਿਨ ਤੋਂ ਬਾਅਦ ਮੰਗਲਵਾਰ ਨੂੰ ਤੇਲ ਕੰਪਨੀਆਂ ਦੇ ਵੱਲੋਂ ਜ਼ਹਾਜ ਈਥਨ ਦੇ ਵਿਚ 16.3 ਫੀਸਦੀ ਦਾ ਜਬਰਦਸਤ ਵਾਧਾ ਕੀਤਾ ਹੈ। ਇਸ ਤੋਂ ਬਾਅਦ ਹੁਣ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਿਰਾਏ ਚ ਬਢੋਤਰੀ ਦੀ ਮਾਰ ਝੱਲਣੀ ਪੈ ਸਕਦੀ ਹੈ।
Flights
ਤੇਲ ਮਾਰਕਿਟਿੰਗ ਕੰਪਨੀਆਂ ਨੇ ਹਵਾਈਬਾਜੀ ਟਰਬਾਈਂਨ ਈਥਨ ਦੀ ਕੀਮਤ ਚ 16 ਫੀਸਦੀ ਮਤਲਬਕਿ 5,494,5 ਰੁਪਏ ਵਧਾ ਕੇ 39,069,87 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨੇ ਵਿਚ ਏਟੀਐਫ ਦੇ ਵੱਲੋਂ ਇਹ ਦੂਸਰੀ ਬਡੋਤਰੀ ਹੈ। ਇਸ ਤੋਂ ਪਹਿਲਾਂ 1 ਜੂਨ ਨੂੰ ਏਟੀਐਫ ਦੇ ਵੱਲੋਂ 56.5 ਦਾ ਵਾਧਾ ਕੀਤਾ ਗਿਆ ਸੀ। ਦੱਸ ਦੱਈਏ ਕਿ ਹਾਲੇ ਕਰੋਨਾ ਵਾਇਰਸ ਦੇ ਕਾਰਨ ਅੰਤਰ-ਰਾਸ਼ਟਰੀ ਉਡਾਣਾ ਬੰਦ ਹਨ ਅਤੇ ਘਰੇਲੂ ਨੂੰ ਹੀ ਚੱਲਣ ਦੀ ਆਗਿਆ ਦਿੱਤੀ ਗਈ ਹੈ।
Flight
ਇਨ੍ਹਾਂ ਫਲਾਈਟਾਂ ਵਿਚ ਵੀ ਉਹ ਹੀ ਲੋਕ ਸਫਰ ਕਰ ਰਹੇ ਹਨ ਜਿਹੜੇ ਜਾਂ ਤਾਂ ਕਿਤੇ ਫਸੇ ਹੋਏ ਹਨ ਜਾਂ ਫਿਰ ਉਨ੍ਹਾਂ ਦਾ ਜਾਣਾ ਬਹੁਤ ਜਰੂਰੀ ਹੈ। ਦੂਜੇ ਪਾਸੇ ਅੰਤਰਰਾਸ਼ਟਰੀ ਬਜ਼ਾਰ ਵਿਚ ਵੀ ਕੱਚੇ ਤੇਲ ਦੀਆਂ ਕੀਮਤਾਂ ਨਰਮ ਹੀ ਹਨ। ਇਸ ਲਈ ਅਜਿਹੇ ਸਮੇਂ ਵਿਚ ਇਹ ਸਮਝ ਤੋਂ ਬਾਹਰ ਹੈ ਕਿ ਤੇਲ ਕੰਪਨੀਆਂ ਵੱਲੋਂ ਇਨ੍ਹਾਂ ਦਰਾਂ ਵਿਚ ਵਾਧਾ ਕਿਉਂ ਕੀਤਾ ਜਾ ਰਿਹਾ ਹੈ ਅਤੇ ਹਵਾਈ ਕਿਰਾਇਆ ਵਧਾਉਂਣ ਲਈ ਮਜ਼ਬੂਰ ਕਿਉਂ ਕਰ ਰਹੀ ਹੈ।
Petrol diesel rates
ਉਧਰ ਰਾਜਧਾਨੀ ਦਿੱਲੀ ਵਿਚ ਡੀਜ਼ਲ ਦੀ ਕੀਮਤ 75 ਰੁਪਏ ਪ੍ਰਤੀ ਲੀਟਰ ਦੀ ਦਰ ਨੂੰ ਪਾਰ ਕਰ ਗਈ ਹੈ। ਉੱਥੇ ਹੀ ਅੱਜ ਡੀਜ਼ਲ ਵਿਚ 57 ਪੈਸ ਪ੍ਰਤੀ ਲੀਟਰ ਬਢੋਤਰੀ ਹੋਈ ਹੈ। ਜਿਸ ਤੋਂ ਬਾਅਦ ਦਿੱਲੀ ਵਿਚ ਡੀਜ਼ਲ ਦੀ ਕੀਮਤ 75 ਰੁਪਏ 19 ਪੈਸੇ ਹੋ ਗਈ ਹੈ। ਉਥੇ ਹੀ ਪੈਟ੍ਰੋਲ ਦੀ ਕੀਮਤ ਵਿਚ 47 ਪੈਸੇ ਦੀ ਬਢੋਤਰੀ ਕੀਤੀ ਗਈ ਹੈ। ਜਿਸ ਤੋਂ ਬਾਅਦ ਦਿੱਲੀ ਵਿਚ ਪੈਟ੍ਰੋਲ ਦੀ ਕੀਮਤ 76.73 ਰੁਪਏ ਪ੍ਰਤੀ ਲੀਟਰ ਵੱਧ ਗਈ ਹੈ।
Petrol diesel prices
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।