
ਇਸ ਤੋਂ ਸਾਬਿਤ ਹੁੰਦਾ ਹੈ ਕਿ ਮਾਂ ਤੋਂ ਬੱਚੇ ਨੂੰ ਇਹ ਬਿਮਾਰੀ...
ਚੰਡੀਗੜ੍ਹ: ਕੀ ਕੋਰੋਨਾ ਪੀੜਤ ਮਾਂ ਦੀ ਕੁੱਖ ਚੋਂ ਜਨਮ ਲੈਣ ਵਾਲਾ ਬੱਚਾ ਵੀ ਕੋਰੋਨਾ ਪੀੜਤ ਹੋਵੇਗਾ? ਇਸ ਸਬੰਧੀ WHO ਵੱਲੋਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਇਕ ਲਾਈਵ ਸਾਇੰਸ ਦੀ ਰਿਪੋਰਟ ਦੇ ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਕਾਫੀ ਸਾਰੀਆਂ ਉਹ ਗਰਭਵਤੀ ਔਰਤਾਂ ਜੋ ਕਿ ਕੋਰੋਨਾ ਪਾਜ਼ੀਟਿਵ ਸਨ, ਨੇ ਜਦੋਂ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ।
Corona Virus
ਇਸ ਤੋਂ ਸਾਬਿਤ ਹੁੰਦਾ ਹੈ ਕਿ ਮਾਂ ਤੋਂ ਬੱਚੇ ਨੂੰ ਇਹ ਬਿਮਾਰੀ ਨਹੀਂ ਹੁੰਦੀ। ਹਾਲਾਂਕਿ ਕੁੱਝ ਚੰਦ ਕੇਸਾਂ ਵਿਚ ਇਹ ਵੀ ਪਾਇਆ ਗਿਆ ਹੈ ਕਿ ਬੱਚੇ ਪਾਜ਼ੀਟਿਵ ਸਨ ਪਰ ਇਸ ਵਿਚ ਵੀ ਇਹ ਕਿਹਾ ਜਾ ਸਕਦਾ ਹੈ ਕਿ ਬੱਚੇ ਨੂੰ ਜਨਮ ਲੈਣ ਤੋਂ ਬਾਅਦ ਕੁੱਝ ਸਾਵਧਾਨੀਆਂ ਨਾ ਵਰਤਣ ਕਰ ਕੇ ਹੋ ਗਿਆ ਹੋਵੇਗਾ। ਪਰ ਇਸ ਵਿਚ ਪੁਖਤਾ ਜਾਂਚ ਨਹੀਂ ਕੀਤੀ ਗਈ ਜੋ ਇਹ ਸਿੱਧ ਕਰ ਸਕੇ।
WHO
ਮਾਂ ਦੀ ਕੁੱਖ ਵਿਚ ਉਹ ਪਲਾਜ਼ੈਟਾ ਜਿਸ ਵਿਚ ਬੱਚਾ ਗਰਭ ਦੌਰਾਨ ਤੈਰਦਾ ਹੈ ਉਸ ਰਾਹੀਂ ਕੋਰੋਨਾ ਵਾਇਰਸ ਕਾਰਨ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਨਾਲ ਮਾਂ ਨੂੰ ਸਿਹਤ ਸੰਬੰਧੀ ਦਿੱਕਤਾਂ ਜਾਂ ਸਾਹ ਕਿਰਿਆ ਸਬੰਧੀ ਦਿੱਕਤਾਂ ਜੋ ਕਿ ਕੋਰੋਨਾ ਵਾਇਰਸ ਕਰ ਕੇ ਇਹੀ ਲੱਛਣ ਸਾਹਮਣੇ ਆਉਂਦੇ ਹਨ।
Pregnancy
WHO ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਾਂ ਵਿਚ ਇਹ ਦਸਿਆ ਗਿਆ ਹੈ ਕਿ ਕੋਰੋਨਾ ਪਾਜ਼ੀਟਿਵ ਮਾਂ ਵੀ ਅਪਣੀ ਬੱਚੇ ਨੂੰ ਅਪਣਾ ਦੁੱਧ ਪਿਲਾ ਸਕਦੀ ਹੈ। ਪਰ ਇਸ ਨਾਲ ਕੋਰੋਨਾ ਵਾਇਰਸ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕੁੱਝ ਸਾਵਾਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਬੱਚੇ ਨੂੰ ਮਾਂ ਦੇ ਦੁੱਧ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ ਕਿਉਂ ਕਿ ਮਾਂ ਦਾ ਦੁੱਧ ਇਕ ਸੰਪੂਰਨ ਖੁਰਾਕ ਹੈ ਜਿ ਕਿ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ।
Baby
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇ ਮਾਂ ਨੂੰ ਸਾਹ ਸਬੰਧੀ ਕੋਈ ਦਿੱਕਤ ਹੈ, ਖਾਂਸੀ, ਛਿੱਕਾਂ ਜਿਹੀ ਕੋਈ ਬਿਮਾਰੀ ਹੈ ਤਾਂ ਉਸ ਨੂੰ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਮਾਂ ਨੂੰ ਬੱਚੇ ਨੂੰ ਦੁੱਧ ਦੇਣ ਤੋਂ ਪਹਿਲਾਂ ਤੇ ਬਾਅਦ ਵਿਚ ਅਪਣੇ ਹੱਥਾਂ ਨੂੰ ਸੈਨੇਟਾਈਜ਼ ਕਰ ਲੈਣਾ ਚਾਹੀਦਾ ਹੈ। ਕੋਰੋਨਾ ਪੀੜਤ ਮਾਂ ਨੂੰ ਅਪਣਾ ਦੁੱਧ ਕੱਢ ਕੇ ਸਟੋਰ ਕਰ ਲੈਣਾ ਚਾਹੀਦਾ ਹੈ ਤੇ ਬਾਅਦ ਵਿਚ ਬੱਚੇ ਨੂੰ ਪਿਲਾਇਆ ਜਾ ਸਕਦਾ ਹੈ।
Baby
ਮਾਂ ਜਿਹੜੀ ਥਾਂ ਨੂੰ ਹੱਥ ਲਗਾਉਂਦੀ ਹੈ ਉਸ ਨੂੰ ਸੈਨੇਟਾਈਜ਼ ਕਰ ਕੇ ਰੱਖਣਾ ਚਾਹੀਦਾ ਹੈ। ਜੇ ਮਾਂ ਕਾਫੀ ਜ਼ਿਆਦਾ ਬਿਮਾਰ ਹੈ ਤਾਂ ਦੁੱਧ ਕੱਢ ਕੇ ਵੀ ਬੱਚੇ ਨੂੰ ਨਹੀਂ ਪਿਲਾਇਆ ਜਾ ਸਕਦਾ, ਇਸ ਹਾਲਤ ਵਿਚ ਕਿਸੇ ਹੋਰ ਮਾਂ ਦਾ ਦੁੱਧ ਪਿਲਾਇਆ ਜਾ ਸਕਦਾ ਹੈ। ਇਸ ਤੋਂ ਇਲ਼ਾਵਾ ਜਿਹੜਾ ਮੈਡੀਕਲ ਸਟਾਫ ਬੱਚੇ ਦੇ ਜਨਮ ਸਮੇਂ ਉਸ ਕੋਲ ਹੁੰਦਾ ਹੈ ਕਿ ਉਹ ਮਾਂ ਨੂੰ ਪ੍ਰੋਤਸਾਹਿਤ ਕਰੇ ਕਿ ਮਾਂ ਬੱਚੇ ਨੂੰ ਅਪਣਾ ਦੁੱਧ ਪਿਲਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।