
ਉੱਤਰ ਪ੍ਰਦੇਸ਼ ਦੇ ਰਾਮਕੋਲਾ ਵਿਚ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚੇ ਦੀ ਨੇਤਾ ਸੁਨੀਤਾ ਸਿੰਘ ਗੌੜ ਨੂੰ ਕਥਿਤ ਤੌਰ ਤੇ ਮੁਸਲਮਾਨ ਵਿਰੋਧੀ ਇਕ ਫੇਸਬੁਕ ਪੋਸਟ ਨੂੰ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਰਾਮਕੋਲਾ ਵਿਚ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚੇ ਦੀ ਨੇਤਾ ਸੁਨੀਤਾ ਸਿੰਘ ਗੌੜ ਨੂੰ ਕਥਿਤ ਤੌਰ ਤੇ ਮੁਸਲਮਾਨ ਵਿਰੋਧੀ ਇਕ ਫੇਸਬੁਕ ਪੋਸਟ ਨੂੰ ਲੈ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਫੇਸਬੁਕ 'ਤੇ ਲਿਖਿਆ ਸੀ ਕਿ ਹਿੰਦੂ ਪੁਰਸ਼ਾਂ ਨੂੰ ਮੁਸਲਮਾਨ ਘਰਾਂ ਵਿਚ ਵੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਔਰਤਾਂ ਦਾ ਬਲਾਤਕਾਰ ਕਰਨਾ ਚਾਹੀਦਾ ਹੈ। ਗੌੜ ਨੇ ਲਿਖਿਆ ਸੀ, ‘ਇਸਦਾ ਇਕ ਹੀ ਉਪਾਅ ਹੈ, 10 ਹਿੰਦੂ ਭਰਾ ਇਕੱਠੇ ਮਿਲਕੇ ਇਹਨਾਂ ਦੀਆਂ ਭੈਣਾਂ ਅਤੇ ਇਹਨਾਂ ਦੀ ਮਾਵਾਂ ਦੇ ਨਾਲ ਖੁਲ੍ਹੇਆਮ ਸੜਕ 'ਤੇ ਬਲਾਤਕਾਰ ਕਰਨ, ਫਿਰ ਉਨ੍ਹਾਂ ਨੂੰ ਕੱਟ ਕੇ ਖੰਭੇ ਨਾਲ ਟੰਗ ਦੇਣ, ਪੱਥਰ ਦਾ ਜਵਾਬ ਪੱਥਰ ਨਾਲ ਹੀ ਦੇਣਾ ਪਵੇਗਾ''
BJP Mahila Morcha Leader
ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਮੁਸਲਮਾਨਾਂ ਦੀਆਂ ਮਾਵਾਂ ਅਤੇ ਭੈਣਾਂ ਦਾ 'ਸਨਮਾਨ ਲੁੱਟਿਆ ਜਾਣਾ ਚਾਹੀਦਾ ਹੈ' ਕਿਉਂਕਿ ਭਾਰਤ ਦੀ ਰੱਖਿਆ ਕਰਨ ਦਾ ਕੋਈ ਦੂਜਾ ਰਸਤਾ ਨਹੀਂ ਹੈ। ਇਕ ਰਿਪੋਰਟ ਦੇ ਮੁਤਾਬਕ, ਇਸ ਟਿੱਪਣੀ ਨੂੰ ਫੇਸਬੁਕ ਤੋਂ ਹਟਾ ਲਿਆ ਗਿਆ ਹੈ। ਫਿਲਹਾਲ ਇਹ ਟਿੱਪਣੀ ਕਦੋਂ ਕੀਤੀ ਗਈ ਇਸ ਦੀ ਤਾਰੀਕ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਪੋਸਟ ਦੇ ਸਕਰੀਨਸ਼ੋਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ।
@BJP4India's Ramkola MahilaMorcha Prez #SunitaGowd calls upon #Hindu brothers & exhorts them to form a group of 10-20 other Hindu brothers & barge into every #Muslim home to rape their mothers & sisters. #Shame on all those who are misusing power to promote this vulgar ideology. pic.twitter.com/kWnP43orFJ
— Deepal.Trivedi (@DeepalTrevedie) June 28, 2019
ਬੀਜੇਪੀ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਵਿਜਿਆ ਰਾਹਤਕਰ ਨੇ ਗੌੜ ਦੀ ਪੋਸਟ ਦੇ ਬਾਰੇ ਇਕ ਟਵੀਟ ਕਰ ਕੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦੀ ‘ਘ੍ਰਿਣਤ ਟਿੱਪਣੀਆਂ' ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗੌੜ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪ੍ਰੈਸ ਬਿਆਨ ਦੇ ਅਨੁਸਾਰ, ਗੌੜ ਨੂੰ 27 ਜੂਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਨੇਤਾਵਾਂ 'ਤੇ ਆਨਲਾਈਨ ਜਾਂ ਆਫਲਾਈਨ ਨਫ਼ਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਗਿਆ ਹੋਵੇ। ਸੱਚਾਈ ਇਹ ਹੈ ਕਿ ਇਕ ਮਹਿਲਾ ਮੋਰਚੇ ਦੇ ਨੇਤਾ ਨੇ ਬਲਾਤਕਾਰ ਅਤੇ ਭਿਆਨਕ ਯੋਨ ਹਿੰਸਾ ਲਈ ਉਕਸਾਇਆ, ਜਿਨ੍ਹੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।