
WHO ਚੀਫ ਟੈਡਰਾਸ ਐਡਹਾਮ ਨੇ ਕਿਹਾ ਕਿ 50 ਦਿਨ ਬਾਅਦ...
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (World Health Organization- WHO) ਨੇ ਚੇਤਾਵਨੀ ਵਿਚ ਕਿਹਾ ਗਿਆ ਹੈ ਕਿ ਪਿਛਲੇ ਦੋ ਹਫ਼ਤਿਆਂ ਵਿਚ ਰੋਜ਼ ਇਕ ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਹੁਣ ਇਹ ਸਿਲਸਿਲਾ 15 ਦਿਨ ਤਕ ਜਾਰੀ ਰਹਿ ਸਕਦਾ ਹੈ। WHO ਨੇ ਚੀਨ ਲਈ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੀਜ਼ਿੰਗ ਵਿਚ ਮਿਲੇ ਨਵੇਂ ਕੇਸ ਗੰਭੀਰ ਮਾਮਲਾ ਹੈ ਅਤੇ ਇਸ ਤੋਂ ਜਲਦ ਨਿਪਟਣਾ ਹੋਵੇਗਾ।
Corona virus
WHO ਚੀਫ ਟੈਡਰਾਸ ਐਡਹਾਮ ਨੇ ਕਿਹਾ ਕਿ 50 ਦਿਨ ਬਾਅਦ ਚੀਨ ਵਿਚ ਇਕ ਵਾਰ ਫਿਰ ਸਥਿਤੀ ਖਰਾਬ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਬੀਜਿੰਗ ਵਿਚ ਮਿਲਿਆ ਕਲਸਟਰ ਕਾਫੀ ਖਤਰਨਾਕ ਮਸਲਾ ਹੈ ਅਤੇ ਇਸ ਤੇ ਸਮਾਂ ਰਹਿੰਦੇ ਕੰਟਰੋਲ ਕਰਨਾ ਪਵੇਗਾ। WHO ਦਾ ਮੰਨਣਾ ਹੈ ਕਿ ਚੀਨ ਨੇ ਫਿਲਹਾਲ ਮਾਮਲੇ ਨੂੰ ਸੰਭਾਲਿਆ ਹੋਇਆ ਹੈ ਪਰ ਇਸ ਮਾਮਲੇ ਵਿਚ ਹੋਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
Corona Virus
WHO ਨੇ ਐਮਰਜੈਂਸੀ ਚੀਫ ਡਾਕਟਰ ਮਾਈਕਲ ਰੇਆਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਹੈਲਥ ਏਜੰਸੀ ਵੀ ਬੀਜਿੰਗ ਵਿਚ ਵਾਇਰਸ ਫੈਲਾਉਣ ਦੇ ਮੁੱਦੇ ਤੇ ਲਗਾਤਾਰ ਚੀਨ ਦੇ ਸੰਪਰਕ ਵਿਚ ਹੈ। ਜੇ ਚੀਨ ਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ WHO ਦੀ ਟੀਮ ਵੀ ਭੇਜੀ ਜਾ ਸਕਦੀ ਹੈ। ਟੈਡਰਾਸ ਨੇ ਕਿਹਾ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਜਿਹੜੇ ਮਾਮਲੇ ਸਾਹਮਣੇ ਆਏ ਹਨ ਉਸ ਵਿਚ 80% ਤੋਂ ਜ਼ਿਆਦਾ ਕੇਸ ਸਿਰਫ 10 ਦੇਸ਼ਾਂ ਤੋਂ ਆ ਰਹੇ ਹਨ।
Corona Virus Vaccine
ਸਭ ਤੋਂ ਜ਼ਿਆਦਾ ਕੇਸ ਬ੍ਰਾਜ਼ੀਲ, ਅਮਰੀਕਾ, ਭਾਰਤ, ਰੂਸ, ਪੇਰੂ, ਚਿਲੀ, ਪਾਕਿਸਤਾਨ ਅਤੇ ਸਾਊਦੀ ਅਰਬ ਤੋਂ ਸਾਹਮਣੇ ਆ ਰਹੇ ਹਨ। ਟੈਡਰਾਸ ਮੁਤਾਬਕ ਸਾਊਥ ਏਸ਼ੀਆ ਦੇ ਦੇਸ਼ਾਂ ਵਿਚ ਕੋਰੋਨਾ ਨੇ ਰਫ਼ਤਾਰ ਫੜੀ ਹੋਈ ਹੈ। WHO ਦਾ ਕਹਿਣਾ ਹੈ ਕਿ ਅਫਰੀਕਾ ਵਿਚ ਮਹਾਂਮਾਰੀ ਵਿਚ ਤੇਜ਼ੀ ਆ ਰਹੀ ਹੈ।
Corona Virus
ਸੰਗਠਨ ਨੇ ਇਸ ਵੱਲ ਵੀ ਧਿਆਨ ਦਵਾਇਆ ਹੈ ਕਿ ਮਹਾਂਦੀਪ ਵਿਚ ਕੋਰੋਨਾ ਵਾਇਰਸ ਦੇ ਇਕ ਲੱਖ ਮਾਮਲੇ ਪਹੁੰਚਣ ਵਿਚ 98 ਦਿਨ ਲਗ ਗਏ ਜਦਕਿ ਇਹਨਾਂ ਦੀ ਗਿਣਤੀ ਦੋ ਲੱਖ ਪਹੁੰਚਣ ਵਿਚ ਸਿਰਫ 18 ਦਿਨ ਲੱਗੇ ਹਨ। WHO ਅਫਰੀਕਾ ਵਿਚ ਪ੍ਰਮੁੱਖ ਮਾਸ਼ਿਦਿਸੋ ਮੋਹਤੀ ਨੇ ਕਿਹਾ ਕਿ ਅਫਰੀਕਾ ਦੇ 54 ਦੇਸ਼ਾਂ ਵਿਚੋਂ ਅੱਧੇ ਤੋਂ ਜ਼ਿਆਦਾ ਕਮਿਊਨਿਟੀ ਟਰਾਂਸਮਿਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਕਾਫ਼ੀ ਗੰਭੀਰ ਹੈ।
Corona virus
ਮਹਾਂਦੀਪ ਵਿੱਚ ਵਾਇਰਸ ਮੁੱਖ ਤੌਰ ਤੇ ਯੂਰਪ ਤੋਂ ਆਇਆ ਸੀ ਅਤੇ ਇਹ ਸ਼ਹਿਰੀ ਖੇਤਰਾਂ ਅਤੇ ਵਪਾਰਕ ਕੇਂਦਰਾਂ ਅਤੇ ਪੇਂਡੂ ਖੇਤਰਾਂ ਵਿੱਚ ਪਹੁੰਚ ਰਿਹਾ ਹੈ। ਮੋਤੀ ਨੇ ਕਿਹਾ “ਮੈਨੂੰ ਸ਼ੱਕ ਹੈ ਕਿ ਜਦੋਂ ਤਕ ਪ੍ਰਭਾਵੀ ਟੀਕਾ ਨਹੀਂ ਮਿਲ ਜਾਂਦਾ, ਸਾਨੂੰ ਸ਼ਾਇਦ ਇਸ ਨਾਲ ਰਹਿਣਾ ਪਏਗਾ।” ਅਫਰੀਕਾ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਦੋ ਲੱਖ 54 ਹਜ਼ਾਰ ਤੋਂ ਵੱਧ ਮਾਮਲੇ ਹਨ ਜਦਕਿ ਲਗਭਗ 6700 ਲੋਕਾਂ ਦੀ ਮੌਤ ਇਸ ਤੋਂ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।