
ਪੋਸਟਮਾਰਟਮ ਦੀ ਰਿਪੋਰਟ ਵਿਚ ਪੁਸ਼ਟੀ ਕੀਤੀ ਗਈ ਹੈ ਕਿ ਕਰਮਜੀਤ ਦੀ ਮੌਤ ਦਿਲ ਵਿਚ ਸੱਟ ਲੱਗਣ ਕਾਰਨ ਹੋਈ ਹੈ।
ਲੰਡਨ - ਪਿਛਲੇ ਸਾਲ ਦੱਖਣੀ-ਪੱਛਮੀ ਲੰਡਨ ਵਿਚ ਇੱਕ ਪੱਬ ਦੇ ਬਾਹਰ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਬਾਅਦ ਵਿਚ ਸਜ਼ਾ ਸੁਣਾਈ ਜਾਵੇਗੀ। ਮੈਟਰੋਪੋਲੀਟਨ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਿਛਲੇ ਸਾਲ 25 ਜੂਨ ਨੂੰ ਕਮਲਜੀਤ ਸਿੰਘ ਰੀਲ (31) ਵਜੋਂ ਇੱਕ ਵਿਅਕਤੀ ਹਾਉਂਸਲੋ ਵਿਚ ਸਟੇਨਜ਼ ਰੋਡ 'ਤੇ ਇੱਕ ਪੱਬ ਨੇੜੇ ਪਿਆ ਮਿਲਿਆ ਸੀ।
ਇਸ ਤੋਂ ਬਾਅਦ ਪਬ ਦੇ ਸਟਾਫ਼ ਅਤੇ ਉੱਥੇ ਮੌਜੂਦ ਲੋਕਾਂ ਨੇ ਐਂਬੂਲੈਂਸ ਅਤੇ ਪੁਲਿਸ ਦੇ ਆਉਣ ਤੱਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਕਰਮਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਦੀ ਰਿਪੋਰਟ ਵਿਚ ਪੁਸ਼ਟੀ ਕੀਤੀ ਗਈ ਹੈ ਕਿ ਕਰਮਜੀਤ ਦੀ ਮੌਤ ਦਿਲ ਵਿਚ ਸੱਟ ਲੱਗਣ ਕਾਰਨ ਹੋਈ ਹੈ। ਲੰਡਨ ਦੀ ਵੁੱਡ ਗ੍ਰੀਨ ਕ੍ਰਾਊਨ ਕੋਰਟ ਵਿਚ ਬੁੱਧਵਾਰ ਨੂੰ ਖ਼ਤਮ ਹੋਏ ਮੁਕੱਦਮੇ ਦੌਰਾਨ ਵੇਸਲੇ ਐਂਜਲ, 33 ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਸੀ, ਜਦੋਂ ਕਿ ਉਸ ਦੇ ਭਰਾ ਨਾਥਨ ਐਂਜਲ ਨੂੰ ਕਤਲ ਦਾ ਦੋਸ਼ੀ ਨਹੀਂ ਪਾਇਆ ਗਿਆ ਸੀ। ਹਾਲਾਂਕਿ, ਨਾਥਨ, ਇੱਕ ਹੋਰ ਦੋਸ਼ੀ ਬੌਬੀ ਡਨਲੇਵੀ (26) ਦੀ ਤਰ੍ਹਾਂ, ਕਤਲ ਅਤੇ ਲੁੱਟ ਦੀ ਸਾਜ਼ਿਸ਼ ਰਚਣ ਦੀ ਬਜਾਏ ਹੱਤਿਆ ਦਾ ਦੋਸ਼ੀ ਮੰਨਿਆ ਹੈ।