ਹਿਮਾਚਲ 'ਚ ਬਣੀਆਂ 15 ਦਵਾਈਆਂ ਦੇ ਸੈਂਪਲ ਫੇਲ, CDSCO ਨੇ ਜਾਰੀ ਕੀਤਾ ਡਰੱਗ ਅਲਰਟ
Published : Jun 16, 2023, 11:19 am IST
Updated : Jun 16, 2023, 11:19 am IST
SHARE ARTICLE
photo
photo

ਵਿਭਾਗ ਖੁਦ ਵੀ ਇਨ੍ਹਾਂ ਕੰਪਨੀਆਂ ਦੇ ਸੈਂਪਲਾਂ ਦੀ ਜਾਂਚ ਕਰੇਗਾ।

 

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਵਿਚ ਮਈ ਵਿਚ ਬਣੀਆਂ ਅਲਸਰ, ਬੀਪੀ ਅਤੇ ਨਿਮੋਨੀਆ ਸਮੇਤ 15 ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਨਾਲ ਹੀ ਦੇਸ਼ ਭਰ ਵਿਚ 27 ਦਵਾਈਆਂ ਵੀ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੀਆਂ ਹਨ। ਇੱਕ ਦਵਾਈ ਨਕਲੀ ਪਾਈ ਗਈ ਹੈ। ਸੂਬੇ ਵਿਚ ਜਿਹੜੀਆਂ ਦਵਾਈਆਂ ਦੇ ਨਮੂਨੇ ਫੇਲ ਹੋਏ ਹਨ, ਉਨ੍ਹਾਂ ਵਿੱਚ ਸੋਲਨ ਜ਼ਿਲ੍ਹੇ ਦੇ 13, ਸਿਰਮੌਰ ਅਤੇ ਕਾਂਗੜਾ ਦੇ ਇੱਕ-ਇੱਕ ਨਮੂਨੇ ਸਮੇਤ ਨਕਲੀ ਦਵਾਈਆਂ ਬਣਾਉਣ ਕਾਰਨ ਵਿਵਾਦਾਂ ਵਿਚ ਘਿਰੀ ਬੱਦੀ ਦੀ ਸਾਈਪਰ ਫਾਰਮਾ ਦੇ ਚਾਰ ਸੈਂਪਲ ਫੇਲ੍ਹ ਹੋ ਗਏ ਹਨ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਮਈ ਡਰੱਗ ਅਲਰਟ ਵਿਚ ਇਹ ਦਵਾਈਆਂ ਮਿਆਰੀ ਨਹੀਂ ਪਾਈਆਂ।

ਇਨ੍ਹਾਂ ਦਵਾਈਆਂ ਵਿਚ ਅਲਸਰ, ਬੀ.ਪੀ., ਇਨਫੈਕਸ਼ਨ, ਦਰਦ, ਐਂਟੀਕੋਆਗੂਲੈਂਟ, ਬੁਖਾਰ, ਨਿਮੋਨੀਆ, ਦਸਤ, ਸ਼ੂਗਰ ਅਤੇ ਟੌਨਸਿਲਜ਼ ਦੀ ਦਵਾਈ ਸ਼ਾਮਲ ਹੈ। ਮਈ ਮਹੀਨੇ ਵਿਚ 1302 ਦਵਾਈਆਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚ 1274 ਨਮੂਨੇ ਮਿਆਰਾਂ ’ਤੇ ਪੂਰੇ ਉਤਰੇ ਅਤੇ 27 ਨਮੂਨੇ ਫੇਲ੍ਹ ਹੋਏ। ਜਦੋਂਕਿ ਇੱਕ ਦਵਾਈ ਕੰਪਨੀ ਦੀ ਨਕਲੀ ਪਾਈ ਗਈ।

ਜ਼ਿਲ੍ਹਾ ਸੋਲਨ ਦੇ ਪਿੰਡ ਬਲੋਹ ਸੇਰੀ ਵਿਚ ਸਥਿਤ ਐਸੈਂਟ ਫਾਰਮਾਸਿਊਟੀਕਲ ਕੰਪਨੀ ਦੀ ਅਲਸਰ ਦੀ ਦਵਾਈ ਮਿਸੋਪ੍ਰੋਸਟੋਲ ਦੀ ਗੋਲੀ, ਨਾਲਾਗੜ੍ਹ ਦੇ ਨੰਗਲ ਵਿਚ ਸਥਿਤ ਐਲਵਿਸ ਹੈਲਥ ਕੇਅਰ ਕੰਪਨੀ ਦੀ ਇਨਫੈਕਸ਼ਨ ਦੀ ਦਵਾਈ ਦਾ ਡੌਕਸੀਸੀਲਿਨ ਕੈਪਸੂਲ, ਕਾਂਗੜਾ ਦੀ ਟੇਰੋਸ ਫਾਰਮਾਸਿਊਟੀਕਲ ਕੰਪਨੀ ਦੀ ਬੀਪੀ ਦਵਾਈ ਤੇਲਮੀਸਰਟਨ ਗੋਲੀ, ਕਾਂਗੜਾ ਸਥਿਤ ਅਲਾਇੰਸ ਬਾਇਓਟੈਕ, ਥਾਣਾ ਬੱਦੀ ਦੇ ਪਿੰਡ ਬੱਦੀ ਦੀ ਐਲਕੇਮ ਲੈਬੋਰਟਰੀ ਕੰਪਨੀ ਦੀ ਐਂਟੀ-ਕੋਆਗੂਲੈਂਟ ਡਰੱਗ ਹੈਪਰੀਨ ਸੋਡੀਅਮ ਇੰਜੈਕਸ਼ਨ, ਗਲੇ ਦੀ ਲਾਗ ਵਾਲੀ ਦਵਾਈ ਅਮੋਕਸੀਲਿਨ ਕੈਪਸੂਲ ਦੇ ਨਮੂਨੇ ਫੇਲ੍ਹ ਹੋ ਗਏ ਹਨ।

 ਬੱਦੀ ਤੋਂ ਗਾਲਫਾ ਲੈਬਾਰਟਰੀ ਦੀ ਬੁਖਾਰ ਦੀ ਦਵਾਈ ਪੈਰਾਸੀਟਾਮੋਲ, ਬੱਦੀ ਦੇ ਲੋਧੀ ਮਾਜਰਾ ਦੀ ਸਪਾਸ ਰੈਮੇਡੀਜ਼ ਕੰਪਨੀ ਦੀ ਅਲਸਰ ਦੀ ਦਵਾਈ ਓਮੀਪ੍ਰਾਜ਼ੋਲ ਕੈਪਸੂਲ, ਸਿਰਮੌਰ ਦੇ ਪਾਉਂਟਾ ਸਾਹਿਬ ਦੀ ਲੈਬੋਰੇਟਰੀ ਕੰਪਨੀ ਦੀ ਨਿਮੋਨੀਆ ਦੀ ਦਵਾਈ ਮੋਨਾਮੋਕਸ ਸੀਐਲ, ਬੱਦੀ ਦੀ ਕਾਠਾ ਸਥਿਤ ਕੋਰਟੈਕਸ ਮੈਡੀਕਲ ਕੰਪਨੀ ਦੀ ਬੁਖਾਰ ਦੀ ਦਵਾਈ ਨਿਮਿਸਲਾਈਡ ਅਤੇ ਪੈਰਾਸਿਟਾਮੋਲ, ਬਰੋਟੀਵਾਲਾ ਦੇ ਕੋਟਲਾ ਸਥਿਤ Cosmas Pharmaceutical Company ਦੀ Paracetamol Oral Suspension, ਬੱਦੀ ਦੇ ਗੁਲਰਵਾਲਾ ਸਥਿਤ ਸਾਈਪਰ ਫਾਰਮ ਕੰਪਨੀ ਦੀ ਦਸਤ ਦੀ ਦਵਾਈ Loperamide tablet, ਇਸੀ ਕੰਪਨੀ ਦੀ ਐਲਰਜੀ ਦੀ ਕਲੋਰਫੇਨਿਰਾਮਾਈਨ, ਸੰਕਰਮਣ ਡੌਕਸੀਲਿਨ ਅਤੇ ਟੌਨਸਿਲ ਦੀ ਦਵਾਈ ਸੇਫਿਕਸਾਈਮ ਓਫਲੈਕਸੀਨ ਅਤੇ ਨਾਲਾਗੜ ਦੇ ਮਲਕੂ ਮਾਜਰਾ ਸਥਿਤ ਏਂਜ ਲੈਬੋਰਟਰੀ ਕੰਪਨੀ ਦੀ ਸ਼ੂਗਰ ਦੀ ਦਵਾਈ ਗਲੀਮੀਪ੍ਰਾਈਡ ਦੇ ਨਮੂਨੇ ਫੇਲ ਹੋ ਗਏ ਹਨ।

ਸੂਬੇ ਦੇ ਦਵਾਈ ਕੰਟਰੋਲਰ ਨਵਨੀਤ ਮਰਵਾਹ ਨੇ ਸੈਂਪਲ ਫੇਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਨ੍ਹਾਂ ਉਦਯੋਗਾਂ ਦੇ ਨਮੂਨੇ ਫੇਲ ਹੋਏ ਹਨ, ਉਨ੍ਹਾਂ ਨੂੰ ਜਲਦੀ ਹੀ ਨੋਟਿਸ ਜਾਰੀ ਕੀਤਾ ਜਾਵੇਗਾ। ਘਟੀਆ ਦਵਾਈ ਬਾਜ਼ਾਰ ਤੋਂ ਵਾਪਸ ਮੰਗਵਾਉਣ ਲਈ ਕਿਹਾ ਗਿਆ ਹੈ। ਵਿਭਾਗ ਖੁਦ ਵੀ ਇਨ੍ਹਾਂ ਕੰਪਨੀਆਂ ਦੇ ਸੈਂਪਲਾਂ ਦੀ ਜਾਂਚ ਕਰੇਗਾ।

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement