ਟਿਊਬਵੈੱਲਾਂ ਨੇ ਧਰਤੀ ਟੇਢੀ ਕੀਤੀ, ਜਲਵਾਯੂ ’ਤੇ ਪੈ ਸਕਦੈ ਅਸਰ

By : KOMALJEET

Published : Jun 16, 2023, 5:00 pm IST
Updated : Jun 16, 2023, 5:00 pm IST
SHARE ARTICLE
representative Image
representative Image

ਵੱਡੇ ਪੱਧਰ ’ਤੇ ਜ਼ਮੀਨਦੋਜ਼ ਪਾਣੀ ਦੇ ਪ੍ਰਯੋਗ ਕਾਰਨ 1993 ਤੋਂ ਬਾਅਦ 80 ਸੈਂਟੀਮੀਟਰ ਪੂਰਬ ਵਲ ਝੁਕ ਗਈ ਧਰਤੀ : ਖੋਜ

ਜ਼ਮੀਨਦੋਜ਼ ਪਾਣੀ ਕਢਣਾ ਅਸਲ ’ਚ ਘੁੰਮਣ ਵਾਲੇ ਧਰੁਵ ਦੇ ਝੁਕਾਅ ’ਤੇ ਸਭ ਤੋਂ ਵੱਧ ਅਸਰ ਪਾਉਂਦਾ ਹੈ : ਵਿਗਿਆਨੀ
ਨਵੀਂ ਦਿੱਲੀ, 16 ਜੂਨ: ਜ਼ਮੀਨਦੋਜ਼ ਪਾਣੀ ਦੇ ਏਨੇ ਵੱਡੇ ਪੁੰਜ ਨੂੰ ਖਿਸਕਾ ਦਿਤਾ ਗਿਆ ਹੈ ਕਿ ਧਰਤੀ 1993 ਅਤੇ 2010 ਵਿਚਕਾਰ ਲਗਭਗ 80 ਸੈਂਟੀਮੀਟਰ ਪੂਰਬ ਵਲ ਝੁਕ ਗਈ ਹੈ, ਜਿਸ ਕਾਰਨ ਪ੍ਰਿਥਵੀ ਦੀ ਜਲਵਾਯੂ ਪ੍ਰਭਾਵਤ ਹੋ ਸਕਦੀ ਹੈ। ਇਹ ਜਾਣਕਾਰੀ ਇਕ ਖੋਜ ’ਚ ਸਾਹਮਣੇ ਆਈ ਹੈ।

‘ਜਿਓਫ਼ਿਜਿਕਲ ਰੀਸਰਚ ਲੈਟਸਰਸ’ ਨਾਂ ਦੇ ਰਸਾਲੇ ’ਚ ਪ੍ਰਕਾਸ਼ਤ ਖੋਜ ਅਨੁਸਾਰ ਖੋਜ ਦੇ ਸਮੇਂ ਦੌਰਾਨ ਪਛਮੀ ਉੱਤਰੀ ਅਮਰੀਕਾ ਅਤੇ ਉੱਤਰ-ਪਛਮੀ ਭਾਰਤ ’ਚ ਸਭ ਤੋਂ ਵੱਧ ਜ਼ਮੀਨਦੋਜ਼ ਪਾਣੀ ਕਢਿਆ ਗਿਆ ਹੈ। ਪੰਜਾਬ ਭਾਰਤ ਦੇ ਉੱਤਰ-ਪਛਮ ’ਚ ਹੀ ਸਥਿਤ ਹੈ, ਜਿਥੇ ਧਰਤੀ ’ਚੋਂ ਪਾਣੀ ਕਢਣ ਦੀ ਡੂੰਘਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸੈਂਕੜੇ ਫੁਟ ਡੂੰਘਾਈ ਤੋਂ ਬਾਅਦ ਹੀ ਪਾਣੀ ਨਿਕਲਦਾ ਹੈ।

ਵਿਗਿਆਨਕਾਂ ਨੇ ਪਹਿਲਾਂ ਅੰਦਾਜ਼ਾ ਲਾਇਆ ਸੀ ਕਿ ਮਨੁੱਖ ਨੇ 2150 ਗੀਗਾਟਨ ਜ਼ਮੀਨਦੋਜ਼ ਪਾਣੀ ਦਾ ਪ੍ਰਯੋਗ ਕੀਤਾ ਹੈ, ਜੋ 1993 ਤੋਂ 2010 ਤਕ ਸਮੁੰਦਰ ਦੇ ਜਲ ਪੱਧਰ ’ਚ ਛੇ ਸੈਂਟੀਮੀਟਰ ਤੋਂ ਵੱਧ ਦੇ ਵਾਧੇ ਬਰਾਬਰ ਹੈ। ਹਾਲਾਂਕਿ, ਉਸ ਅੰਦਾਜ਼ੇ ਨੂੰ ਜਾਇਜ਼ ਮੰਨਣਾ ਮੁਸ਼ਕਲ ਹੈ।
ਧਰਤੀ ਦੇ ਭੁਗੋਲਿਕ ਧਰੁਵ ਇਸ ਅਕਸ ਨੂੰ ਕੱਟਣ ਵਾਲੇ ਉੱਤਰ ਅਤੇ ਦੱਖਣ ’ਚ ਸਥਿਤ ਹਨ, ਹਾਲਾਂਕਿ ਇਹ ਸਥਿਰ ਨਹੀਂ ਹਨ। ਅਕਸ ਅਤੇ ਇਸ ਤਰ੍ਹਾਂ ਧਰਤੀ ਦੇ ਪੁੰਜ ਦੀ ਵੰਡ ਅਨੁਸਾਰ ਅਪਣੀ ਥਾਂ ਬਦਲਦੇ ਰਹਿੰਦੇ ਹਨ।

ਇਹ ਵੀ ਪੜ੍ਹੋ:  ਗੁਰਦੁਆਰਾ ਸਾਹਿਬ ਅੰਦਰ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, CCTV ਤਸਵੀਰਾਂ ਆਈਆਂ ਸਾਹਮਣੇ  

ਖੋਜ ਦੀ ਅਗਵਾਈ ਕਰਨ ਵਾਲੇ ਦਖਣੀ ਕੋਰੀਆ ਸਥਿਤ ਸੋਲ ਨੈਸ਼ਨਲ ਯੂਨੀਵਰਸਿਟੀ ਦੇ ਵਿਗਿਆਨੀ ਕੀ-ਵਿਯੋਨ ਸੇਓ ਨੇ ਕਿਹਾ, ‘‘ਪ੍ਰਿਥਵੀ ਦਾ ਘੁੰਮਣ ਧਰੁਵ ਅਸਲ ’ਚ ਬਦਲਾਅ ਦਾ ਵੱਡਾ ਕਾਰਨ ਹੁੰਦਾ ਹੈ। ਸਾਡੇ ਅਧਿਐਨ ਨਾਲ ਪਤਾ ਲਗਦਾ ਹੈ ਕਿ ਜਲਵਾਯੂ ਨਾਲ ਸਬੰਧਤ ਕਾਰਨਾਂ ’ਚ, ਜ਼ਮੀਨਦੋਜ਼ ਪਾਣੀ ਕਢਣਾ ਅਸਲ ’ਚ ਘੁੰਮਣ ਵਾਲੇ ਧਰੁਵ ਦੇ ਝੁਕਾਅ ’ਤੇ ਸਭ ਤੋਂ ਵੱਧ ਅਸਰ ਪਾਉਂਦਾ ਹੈ।’’

ਖੋਜੀਆਂ ਨੇ ਕਿਹਾ ਕਿ ਪ੍ਰਿਥਵੀ ਦੇ ਘੁੰਮਣ ਧਰੁਵ ਨੂੰ ਬਦਲਣ ਦੀ ਪਾਣੀ ਦੀ ਸਮਰਥਾ 2016 ’ਚ ਖੋਜੀ ਗਈ ਸੀ, ਪਰ ਅਜੇ ਤਕ ਇਨ੍ਹਾਂ ਘੁੰਮਣ ਦੀਆਂ ਤਬਦੀਲੀਆਂ ’ਚ ਜ਼ਮੀਨਦੋਜ਼ ਪਾਣੀ ਦੇ ਵਿਸ਼ੇਸ਼ ਯੋਗਦਾਨ ਦੀ ਖੋਜ ਨਹੀਂ ਕੀਤੀ ਗਈ ਸੀ। ਅਮਰੀਕਾ ਸਥਿਤ ਨਾਸਾ ਦੇ ‘ਜੈੱਟ ਪ੍ਰੋਪਲਜ਼ਨ ਲੈਬੋਰਟਰੀ’ ਦੇ ਇਕ ਖੋਜ ਵਿਗਿਆਨੀ ਸੁਰਿੰਦਰ ਅਧਿਕਾਰੀ ਨੇ ਕਿਹਾ ਕਿ ਇਹ ਯਕੀਨੀ ਰੂਪ ’ਚ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਅਧਿਕਾਰੀ ਇਸ ਅਧਿਐਨ ’ਚ ਸ਼ਾਮਲ ਨਹੀਂ ਸਨ। ਉਨ੍ਹਾਂ ਘੁੰਮਣ ਝੁਕਾਅ ਨੂੰ ਪ੍ਰਭਾਵਤ ਕਰਨ ਵਾਲੀ 2016 ਦੀ ਖੋਜ ’ਚ ਵਾਇਟ ਪੇਪਰ ਪ੍ਰਕਾਸ਼ਤ ਕੀਤਾ ਸੀ। ਅਧਿਕਾਰੀ ਨੇ ਕਿਹਾ, ‘‘ਉਨ੍ਹਾਂ ਧਰੁਵਾਂ ਦੀ ਗਤੀ ’ਤੇ ਜ਼ਮੀਨਦੋਜ਼ ਪਾਣੀ ਕੱਢਣ ਦੀ ਭੂਮਿਕਾ ਨੂੰ ਨਿਰਧਾਰਤ ਕੀਤਾ ਹੈ ਅਤੇ ਇਹ ਕਾਫ਼ੀ ਮਹੱਤਵਪੂਰਨ ਹੈ।’’

ਉਨ੍ਹਾਂ ਕਿਹਾ ਕਿ ਧਰਤੀ ਦਾ ਘੁੰਮਣ ਧਰੁਵ ਆਮ ਤੌਰ ’ਤੇ ਲਗਭਗ ਇਕ ਸਾਲ ’ਚ ਕਈ ਮੀਟਰ ਤਕ ਬਦਲ ਜਾਂਦਾ ਹੈ, ਇਸ ਲਈ ਜ਼ਮੀਨਦੋਜ਼ ਪਾਣੀ ਕੱਢਣ ਕਰ ਕੇ ਹੋਣ ਵਾਲੀਆਂ ਤਬਦੀਲੀਆਂ ਨਾਲ ਮੌਸਮ ਬਦਲਣ ਦਾ ਖ਼ਤਰਾ ਨਹੀਂ ਹੁੰਦਾ। ਹਾਲਾਂਕਿ ਲੰਮੇ ਸਮੇਂ ਦੌਰਾਨ, ਧਰੁਵਾਂ ਦੇ ਝੁਕਾਅ ਨਾਲ ਜਲਵਾਯੂ ’ਤੇ ਅਸਰ ਪੈ ਸਕਦਾ ਹੈ। 

 

Location: India, Delhi

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement