
ਬਿਹਾਰ ਦੇ ਬੱਚਿਆਂ ਲਈ ਰੁਜ਼ਗਾਰ ਨਹੀਂ ਮੰਗਿਆ। ਬਿਹਾਰ ਦੇ ਜ਼ਿਲ੍ਹਿਆਂ ਵਿਚ ਖੰਡ ਫੈਕਟਰੀਆਂ ਚਾਲੂ ਹੋਣ ਦੀ ਕੋਈ ਮੰਗ ਨਹੀਂ ਸੀ।
Prashant Kishor on Nitish Kumar: ਨਵੀਂ ਦਿੱਲੀ - ਨਿਤੀਸ਼ ਕੁਮਾਰ ਨੇ ਸਾਲ 2025 ਤੋਂ ਬਾਅਦ ਵੀ ਸੱਤਾ 'ਚ ਬਣੇ ਰਹਿਣ ਲਈ ਪੀਐੱਮ ਮੋਦੀ ਦੇ ਪੈਰ ਛੂਹ ਲਏ ਤਾਂ ਜੋ 2025 ਤੋਂ ਬਾਅਦ ਵੀ ਮੁੱਖ ਮੰਤਰੀ ਬਣਨ ਲਈ ਭਾਜਪਾ ਦਾ ਸਮਰਥਨ ਮਿਲਦਾ ਰਹੇ। ਇਹ ਗੱਲਾਂ ਜਨਸੂਰਜ ਦੇ ਸਲਾਹਕਾਰ ਅਤੇ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀ.ਕੇ.) ਨੇ ਕਹੀਆਂ ਹਨ।
ਪ੍ਰਸ਼ਾਤ ਕਿਸ਼ੋਰ ਇਹ ਗੱਲਾਂ ਨਿਤੀਸ਼ ਕੁਮਾਰ ਨੂੰ ਲੈ ਕੇ ਕਹਿ ਰਹੇ ਸਨ। ਉਨ੍ਹਾਂ ਨੇ ਨਿਤੀਸ਼ 'ਤੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਪੀਐਮ ਮੋਦੀ ਦੇ ਪੈਰ ਛੂਹਣ ਦਾ ਦੋਸ਼ ਲਗਾਇਆ। ਇਸ ਤੋਂ ਪਹਿਲਾਂ ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਕਿ ਇਸ ਵਾਰ ਭਾਜਪਾ ਚੰਗਾ ਪ੍ਰਦਰਸ਼ਨ ਕਰੇਗੀ ਪਰ ਨਤੀਜਿਆਂ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਪਣੀ ਜਨ ਸੂਰਜ ਮੁਹਿੰਮ ਦੇ ਹਿੱਸੇ ਵਜੋਂ ਸ਼ੁੱਕਰਵਾਰ ਨੂੰ ਇੱਥੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਸ਼ੋਰ ਨੇ ਕਿਹਾ, 'ਦੇਸ਼ ਨੇ ਕੁਝ ਦਿਨ ਪਹਿਲਾਂ ਦੇਖਿਆ ਹੋਵੇਗਾ ਕਿ ਮੀਡੀਆ ਵਿਚ ਲੋਕ ਕਹਿ ਰਹੇ ਸਨ ਕਿ ਭਾਰਤ ਸਰਕਾਰ ਦੀ ਕਮਾਨ ਨਿਤੀਸ਼ ਕੁਮਾਰ ਦੇ ਹੱਥ ਵਿਚ ਹੈ। ਜੇਕਰ ਨਿਤੀਸ਼ ਕੁਮਾਰ ਨਹੀਂ ਚਾਹੁੰਦੇ ਤਾਂ ਦੇਸ਼ 'ਚ ਸਰਕਾਰ ਨਹੀਂ ਬਣੇਗੀ। ਨਿਤੀਸ਼ ਕੁਮਾਰ ਦੇ ਹੱਥਾਂ ਵਿੱਚ ਇੰਨੀ ਤਾਕਤ ਹੈ। ਨਿਤੀਸ਼ ਕੁਮਾਰ ਨੇ ਬਦਲੇ 'ਚ ਕੀ ਮੰਗਿਆ?
ਬਿਹਾਰ ਦੇ ਬੱਚਿਆਂ ਲਈ ਰੁਜ਼ਗਾਰ ਨਹੀਂ ਮੰਗਿਆ। ਬਿਹਾਰ ਦੇ ਜ਼ਿਲ੍ਹਿਆਂ ਵਿਚ ਖੰਡ ਫੈਕਟਰੀਆਂ ਚਾਲੂ ਹੋਣ ਦੀ ਕੋਈ ਮੰਗ ਨਹੀਂ ਸੀ। ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣ ਦੀ ਕੋਈ ਮੰਗ ਨਹੀਂ ਸੀ। ਬਿਹਾਰ ਦੇ ਲੋਕ ਸੋਚ ਰਹੇ ਹੋਣਗੇ ਕਿ ਫਿਰ ਉਨ੍ਹਾਂ ਨੇ ਕੀ ਮੰਗਿਆ? ਨਿਤੀਸ਼ ਕੁਮਾਰ ਨੇ ਮੰਗ ਕੀਤੀ ਕਿ ਉਹ 2025 ਤੋਂ ਬਾਅਦ ਵੀ ਮੁੱਖ ਮੰਤਰੀ ਬਣੇ ਰਹਿਣ ਅਤੇ ਇਸ ਦੇ ਲਈ ਭਾਜਪਾ ਵੀ ਸਮਰਥਨ ਦਿੰਦੀ ਰਹੇ। ਉਹਨਾਂ ਨੇ ਬਿਹਾਰ ਦੇ ਸਾਰੇ ਲੋਕਾਂ ਦੀ ਇੱਜ਼ਤ ਵੇਚ ਦਿੱਤੀ।
ਨਿਤੀਸ਼ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, '13 ਕਰੋੜ ਲੋਕਾਂ ਦਾ ਨੇਤਾ, ਜੋ ਸਾਡਾ ਮਾਣ ਅਤੇ ਸਤਿਕਾਰ ਹੈ, ਪੂਰੇ ਦੇਸ਼ ਦੇ ਸਾਹਮਣੇ ਸਿਰ ਝੁਕਾ ਰਿਹਾ ਹੈ ਅਤੇ ਮੁੱਖ ਮੰਤਰੀ ਬਣੇ ਰਹਿਣ ਲਈ ਮੋਦੀ ਦੇ ਪੈਰ ਛੂਹ ਰਿਹਾ ਹੈ।' ਕਿਸ਼ੋਰ, ਜੋ ਕਿ ਜਨ ਸੂਰਜ ਅਭਿਆਨ ਸ਼ੁਰੂ ਕਰਨ ਤੋਂ ਪਹਿਲਾਂ ਨਿਤੀਸ਼ ਦੀ ਪਾਰਟੀ ਜੇਡੀਯੂ ਦੇ ਰਾਸ਼ਟਰੀ ਉਪ ਪ੍ਰਧਾਨ ਸਨ, ਨੇ ਪਿਛਲੇ ਹਫ਼ਤੇ ਨਵੀਂ ਦਿੱਲੀ ਵਿਚ ਹੋਈ ਐਨਡੀਏ ਦੀ ਮੀਟਿੰਗ ਵਿੱਚ ਮੋਦੀ ਨੂੰ ਐਨਡੀਏ ਦਾ ਨੇਤਾ ਐਲਾਨੇ ਜਾਣ ਤੋਂ ਬਾਅਦ ਨਿਤੀਸ਼ ਦੇ ਵਿਵਹਾਰ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਇਸ਼ਾਰਾ ਕੀਤਾ ਸੀ।