ਸੁਰੱਖਿਅਤ ਮੰਨੇ ਜਾਣ ਵਾਲੇ Airplane Boeing Dreamliner-787-8 ’ਚ ਅਚਾਨਕ ਆਉਣ ਲੱਗੀਆਂ ਦਿੱਕਤਾਂ
Published : Jun 16, 2025, 12:35 pm IST
Updated : Jun 16, 2025, 12:35 pm IST
SHARE ARTICLE
Airplane Boeing Dreamliner-787-8, Considered Safe, Suddenly starts having Problems Latest News in Punjabi
Airplane Boeing Dreamliner-787-8, Considered Safe, Suddenly starts having Problems Latest News in Punjabi

Boeing Dreamliner-787-8 : 2 ਦਿਨਾਂ ’ਚ 2 ਜਹਾਜ਼ ਉਡਾਣ ਭਰਨ ਤੋਂ ਬਾਅਦ ਮੁੜੇ ਵਾਪਸ 

Airplane Boeing Dreamliner-787-8, Considered Safe, Suddenly starts having Problems Latest News in Punjabi : ਨਵੀਂ ਦਿੱਲੀ: ਵੀਰਵਾਰ ਨੂੰ ਅਹਿਮਦਾਬਾਦ ਵਿਚ ਇਕ ਭਿਆਨਕ ਹਾਦਸਾ ਵਾਪਰਿਆ। ਏਅਰ ਇੰਡੀਆ ਦੀ ਉਡਾਣ AI-171 ਉਡਾਣ ਭਰਨ ਤੋਂ ਕੁੱਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਇਸ ਜਹਾਜ਼ ਨੇ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰੀ ਸੀ। ਇਸ ਹਾਦਸੇ ਵਿਚ 265 ਲੋਕਾਂ ਦੀ ਮੌਤ ਹੋ ਗਈ। ਜਿਸ ਵਿਚ ਜਹਾਜ਼ ’ਚ ਸਵਾਰ 241 ਲੋਕ ਸ਼ਾਮਲ ਹਨ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਿਰਫ਼ ਇਕ ਵਿਅਕਤੀ ਬਚਿਆ ਹੈ। ਜਿਸ ਜਹਾਜ਼ ਵਿਚ ਇਹ ਹਾਦਸਾ ਹੋਇਆ ਉਹ ਬੋਇੰਗ ਦਾ ਡ੍ਰੀਮਲਾਈਨਰ-787-8 ਸੀ। ਇਸ ਹਾਦਸੇ ਤੋਂ ਬਾਅਦ, ਸੱਭ ਤੋਂ ਸੁਰੱਖਿਅਤ ਮੰਨਿਆ ਜਾਣ ਵਾਲਾ ਬੋਇੰਗ ਕੰਪਨੀ ਦਾ ਇਹ ਮਸ਼ਹੂਰ ਜਹਾਜ਼ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ। ਆਉ ਜਾਣਦੇ ਹਾਂ ਇਹ ਜਹਾਜ਼ ਕਿਹੋ ਜਿਹਾ ਹੈ।

ਡ੍ਰੀਮਲਾਈਨਰ-787 ਨੂੰ ਕਿਉਂ ਮੰਨਿਆ ਜਾਂਦਾ ਹੈ ਸੱਭ ਤੋਂ ਸੁਰੱਖਿਅਤ?
ਡ੍ਰੀਮਲਾਈਨਰ-787 ਬਣਾਉਣ ਵਾਲੀ ਕੰਪਨੀ ਬੋਇੰਗ ਦਾ ਦਾਅਵਾ ਹੈ ਕਿ 14 ਸਾਲਾਂ ਤੋਂ ਵੀ ਘੱਟ ਸਮੇਂ ਵਿਚ, ਡ੍ਰੀਮਲਾਈਨਰ ਜਹਾਜ਼ਾਂ ਨੇ ਹੁਣ ਤਕ ਇਕ ਅਰਬ ਤੋਂ ਵੱਧ ਲੋਕਾਂ ਨੂੰ ਯਾਤਰਾ ਕਰਵਾਈ ਹੈ। ਵਰਤਮਾਨ ਵਿਚ, ਦੁਨੀਆਂ ਵਿਚ ਲਗਭਗ 11 ਸੌ ਡ੍ਰੀਮਲਾਈਨਰ ਉਡਾਣ ਭਰ ਰਹੇ ਹਨ। ਬੋਇੰਗ ਦੇ ਅਨੁਸਾਰ, ਡ੍ਰੀਮਲਾਈਨਰ-787 ਨੇ ਲਗਭਗ 50 ਲੱਖ ਉਡਾਣਾਂ ਭਰੀਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਹਵਾਬਾਜ਼ੀ ਖੇਤਰ ਵਿਚ ਹੁਣ ਤਕ ਕਿਸੇ ਵੀ ਜਹਾਜ਼ ਨੇ ਇਹ ਉਪਲਬਧੀ ਹਾਸਲ ਨਹੀਂ ਕੀਤੀ ਹੈ। ਜੋ ਇਸ ਜਹਾਜ਼ ਨੂੰ ਖ਼ਾਸ ਬਣਾਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੇ ਹਲਕੇ ਅਤੇ ਮਜ਼ਬੂਤ ​​ਢਾਂਚੇ ਦੇ ਕਾਰਨ, ਇਹ ਉਨ੍ਹਾਂ ਜਹਾਜ਼ਾਂ ਨਾਲੋਂ 25 ਫ਼ੀ ਸਦੀ ਘੱਟ ਈਂਧਨ ਦੀ ਖਪਤ ਕਰਦਾ ਹੈ ਜੋ ਜਿਨ੍ਹਾਂ ਦੀ ਜਗ੍ਹਾ ਇਸ ਨੇ ਲਈ ਹੈ। ਅੱਜ, ਡ੍ਰੀਮਲਾਈਨਰ-787 ਦੁਨੀਆਂ ਭਰ ਵਿਚ 425 ਤੋਂ ਵੱਧ ਨਵੇਂ ਨਾਨ-ਸਟਾਪ ਰੂਟਾਂ 'ਤੇ ਉਡਾਣ ਭਰਦਾ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਰੂਟ ਪੂਰੀ ਤਰ੍ਹਾਂ ਨਵੇਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਕੋਲ ਅਜੇ ਵੀ 889 ਡ੍ਰੀਮਲਾਈਨਰਾਂ ਦਾ ਬੈਕਲਾਗ ਹੈ।

ਡ੍ਰੀਮਲਾਈਨਰ-787 ’ਚ 2013 ਵਿਚ ਪਹਿਲੀ ਵਾਰ ਆਈ ਸੀ ਬੈਟਰੀ ਦੀ ਸਮੱਸਿਆ
ਬੋਇੰਗ ਦਾ 787-8 ਡ੍ਰੀਮਲਾਈਨਰ 2011 ਵਿਚ ਏਅਰ ਇੰਡੀਆ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਸੀ। ਏਅਰ ਇੰਡੀਆ ਦੇ ਬੇੜੇ ਵਿਚ 27 787-8 ਡ੍ਰੀਮਲਾਈਨਰ ਸ਼ਾਮਲ ਹਨ। ਵਰਤਮਾਨ ਵਿਚ, ਏਅਰ ਇੰਡੀਆ ਟਾਟਾ ਸਮੂਹ ਦੀ ਮਲਕੀਅਤ ਹੈ। ਇਸ ਸਮੂਹ ਕੋਲ ਪਹਿਲਾਂ ਵਿਸਤਾਰਾ ਏਅਰਲਾਈਨਜ਼ ਨਾਮ ਦੀ ਇਕ ਕੰਪਨੀ ਸੀ। ਵਿਸਤਾਰਾ ਏਅਰਲਾਈਨਜ਼ 2024 ਵਿਚ ਬੰਦ ਹੋ ਗਈ ਸੀ। ਵਿਸਤਾਰਾ ਏਅਰਲਾਈਨਜ਼ ਦੇ ਬੇੜੇ ਵਿਚ ਕੁੱਲ ਛੇ 787-9 ਡ੍ਰੀਮਲਾਈਨਰ ਸ਼ਾਮਲ ਸਨ। ਬੋਇੰਗ 787 ਡ੍ਰੀਮਲਾਈਨਰ ਨੂੰ ਇੱਕ ਬਹੁਤ ਹੀ ਭਰੋਸੇਮੰਦ ਅਤੇ ਸ਼ਕਤੀਸ਼ਾਲੀ ਜਹਾਜ਼ ਮੰਨਿਆ ਜਾਂਦਾ ਹੈ ਪਰ 2013 ਵਿਚ, ਇਸ ਦੇ ਬੈਟਰੀ ਸਿਸਟਮ ਵਿਚ ਕੁੱਝ ਸਮੱਸਿਆ ਸਾਹਮਣੇ ਆਈ ਸੀ। 

ਜਾਪਾਨ ਵਿਚ 787 ਡ੍ਰੀਮਲਾਈਨਰ ਵਿਚ ਦੋ ਵਾਰ ਤਕਨੀਕੀ ਨੁਕਸ ਦੇਖੇ ਗਏ। ਜਾਪਾਨ ਵਿਚ ਖੜ੍ਹੇ ਇਕ ਜਹਾਜ਼ ਦੀ ਬੈਟਰੀ ਵਿਚ ਅੱਗ ਲੱਗ ਗਈ ਸੀ। ਇਕ ਹੋਰ ਘਟਨਾ ਵਿਚ, ਡ੍ਰੀਮਲਾਈਨਰ ਦੇ ਬੈਟਰੀ ਸਿਸਟਮ ਵਿਚ ਨੁਕਸ ਪੈਣ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸੇ ਸਮੇਂ, ਅਮਰੀਕੀ ਕੰਪਨੀ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ-787 ਦੀ ਮੁੱਖ ਬੈਟਰੀ ਵਿਚ ਨੁਕਸ ਸੀ। ਇਸ ਨੂੰ ਦੇਖਦੇ ਹੋਏ, ਜਾਪਾਨ ਅਤੇ ਅਮਰੀਕਾ ਨੇ ਅਪਣੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿਤੀ ਸੀ। ਬੋਇੰਗ ਨੇ ਬੈਟਰੀ ਸਿਸਟਮ ਵਿਚ ਸੁਧਾਰ ਕੀਤਾ, ਫਿਰ ਅਪ੍ਰੈਲ 2013 ਵਿਚ ਡ੍ਰੀਮਲਾਈਨਰ ਨੂੰ ਉਡਾਣ ਭਰਨ ਦੀ ਇਜਾਜ਼ਤ ਦਿਤੀ ਗਈ।

2 ਦਿਨਾਂ ’ਚ 2 ਜਹਾਜ਼ ਉਡਾਣ ਭਰਨ ਤੋਂ ਬਾਅਦ ਮੁੜੇ ਵਾਪਸ 

ਲੰਡਨ ਤੋਂ ਚੇਨਈ ਜਾਣ ਵਾਲੀ ਫਲਾਈਟ ਨੂੰ ਮੋੜਨਾ ਪਿਆ ਸੀ ਵਾਪਸ
ਬ੍ਰਿਟਿਸ਼ ਏਅਰਵੇਜ਼ ਦੇ ਚੇਨਈ ਜਾਣ ਵਾਲੇ ਬੋਇੰਗ ਡ੍ਰੀਮਲਾਈਨਰ ਜਹਾਜ਼ ਵਿਚ ਐਤਵਾਰ ਨੂੰ ਉਡਾਣ ਦੌਰਾਨ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਇਸ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਵਾਪਸ ਜਾਣਾ ਪਿਆ। ਏਅਰਲਾਈਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਤੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਵੀ ਆਮ ਵਾਂਗ ਜਹਾਜ਼ ਤੋਂ ਸੁਰੱਖਿਅਤ ਬਾਹਰ ਆ ਗਏ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਬ੍ਰਿਟਿਸ਼ ਏਅਰਵੇਜ਼ ਦੀ ਉਡਾਣ BA35, ਜੋ ਕਿ ਬੋਇੰਗ 787-8 ਜਹਾਜ਼ ਚਲਾ ਰਹੀ ਸੀ, ਲੰਡਨ ਤੋਂ ਸਥਾਨਕ ਸਮੇਂ ਅਨੁਸਾਰ ਦੁਪਹਿਰ 12:40 ਵਜੇ ਰਵਾਨਾ ਹੋਈ ਅਤੇ ਸਵੇਰੇ 3:30 ਵਜੇ ਚੇਨਈ ਪਹੁੰਚਣੀ ਸੀ। ਜਹਾਜ਼ ਲਗਭਗ ਦੋ ਘੰਟੇ ਹਵਾ ਵਿਚ ਰਹਿਣ ਤੋਂ ਬਾਅਦ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਹ ਲੰਡਨ ਵਾਪਸ ਆ ਗਿਆ।

ਹਾਂਗਕਾਂਗ-ਦਿੱਲੀ ਏਅਰ ਇੰਡੀਆ ਦੀ ਉਡਾਣ ਵੀ ਮੁੜੀ ਵਾਪਸ
ਹਾਂਗਕਾਂਗ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ A-I315 ਨੂੰ ਉਡਾਣ ਦੌਰਾਨ ਤਕਨੀਕੀ ਸਮੱਸਿਆਵਾਂ ਦਾ ਸ਼ੱਕ ਹੋਣ ਤੋਂ ਬਾਅਦ ਅਪਣੇ ਅਸਲ ਸਥਾਨ 'ਤੇ ਵਾਪਸ ਜਾਣਾ ਪਿਆ। ਬੋਇੰਗ 787-8 ਡ੍ਰੀਮਲਾਈਨਰ ਦੁਆਰਾ ਸੰਚਾਲਿਤ ਇਹ ਉਡਾਣ A-I315 ਹਾਂਗਕਾਂਗ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਜਹਾਜ਼ ਦੇ ਪਾਇਲਟ ਨੂੰ ਕੁੱਝ ਤਕਨੀਕੀ ਨੁਕਸ ਦੇ ਸ਼ੱਕ ਹੋਣ ਤੋਂ ਬਾਅਦ ਇਸ ਨੂੰ ਵਾਪਸ ਹਾਂਗਕਾਂਗ ਮੋੜ ਲਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement