ਅੰਮ੍ਰਿਤਸਰ ’ਚ ਟਾਊਨਸ਼ਿਪ ਉਤੇ 1,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ ਓਮੈਕਸ
Published : Jun 16, 2025, 4:48 pm IST
Updated : Jun 16, 2025, 4:48 pm IST
SHARE ARTICLE
Omax to invest over Rs 1,000 crore on township in Amritsar
Omax to invest over Rs 1,000 crore on township in Amritsar

ਪਹਿਲੇ ਪੜਾਅ ਵਿਚ ਉਹ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ 127 ਏਕੜ ਜ਼ਮੀਨ ਦਾ ਵਿਕਾਸ ਕਰ ਰਹੀ ਹੈ।

ਨਵੀਂ ਦਿੱਲੀ : ਰੀਐਲਿਟੀ ਕੰਪਨੀ ਓਮੈਕਸ ਲਿਮਟਿਡ ਅਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਪੰਜਾਬ ਦੇ ਅੰਮ੍ਰਿਤਸਰ ਵਿਚ  ਟਾਊਨਸ਼ਿਪ ਵਿਕਸਤ ਕਰਨ ਲਈ 1,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ।

ਰੈਗੂਲੇਟਰੀ ਫਾਈਲਿੰਗ ਵਿਚ  ਕੰਪਨੀ ਨੇ ਕਿਹਾ ਕਿ ਉਸ ਨੇ ਇਕ ਏਕੀਕ੍ਰਿਤ ਟਾਊਨਸ਼ਿਪ ‘ਨਿਊ ਅੰਮ੍ਰਿਤਸਰ’ ਲਾਂਚ ਕੀਤੀ ਹੈ। ਓਮੈਕਸ ਨੇ ਇਸ ਟਾਊਨਸ਼ਿਪ ਲਈ 260 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਅਤੇ ਪਹਿਲੇ ਪੜਾਅ ਵਿਚ  ਉਹ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ 127 ਏਕੜ ਜ਼ਮੀਨ ਦਾ ਵਿਕਾਸ ਕਰ ਰਹੀ ਹੈ। ਸ਼ੁਰੂਆਤੀ ਨਿਵੇਸ਼ ਨੂੰ ਅੰਦਰੂਨੀ ਸਰੋਤਾਂ ਰਾਹੀਂ ਫੰਡ ਦਿਤਾ ਜਾ ਰਿਹਾ ਹੈ।

ਓਮੈਕਸ ਦੀ ਪਹਿਲਾਂ ਹੀ ਸੂਬੇ ਦੇ ਛੇ ਸ਼ਹਿਰਾਂ ਨਿਊ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਡੇਰਾਬੱਸੀ, ਅੰਮ੍ਰਿਤਸਰ ਅਤੇ ਬਠਿੰਡਾ ਵਿਚ  ਮੌਜੂਦਗੀ ਹੈ। ਪ੍ਰਾਜੈਕਟ ਨੇ ਪਹਿਲਾਂ ਹੀ ਰੇਰਾ ਰਜਿਸਟ੍ਰੇਸ਼ਨ ਅਤੇ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰ ਲਈਆਂ ਹਨ। ਪਹਿਲੇ ਪੜਾਅ ’ਚ, ਓਮੈਕਸ 300, 500 ਅਤੇ 1,000 ਵਰਗ ਗਜ਼ ਦੇ ਰਿਹਾਇਸ਼ੀ ਪਲਾਟਾਂ ਦੀ ਪੇਸ਼ਕਸ਼ ਕਰ ਰਿਹਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement