
ਇੰਦੌਰ,'ਤਿੰਨ ਤਲਾਕ' ਨਾਲ ਸਬੰਧਤ ਬਿਲ ਦੇ ਸੰਸਦ ਵਿਚ ਲਟਕੇ ਹੋਣ ਕਾਰਨ ਕਾਂਗਰਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜ਼ਾ ਟਿਪਣੀ ਦਾ ਹਵਾਲਾ ਦਿੰਦਿਆਂ ...
ਇੰਦੌਰ,'ਤਿੰਨ ਤਲਾਕ' ਨਾਲ ਸਬੰਧਤ ਬਿਲ ਦੇ ਸੰਸਦ ਵਿਚ ਲਟਕੇ ਹੋਣ ਕਾਰਨ ਕਾਂਗਰਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜ਼ਾ ਟਿਪਣੀ ਦਾ ਹਵਾਲਾ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਰਾਜ ਪਧਰੀ ਸੰਮੇਲਨ ਵਿਚ ਕਿਹਾ, 'ਜੇ ਅਪਣੀ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਮਗਰੋਂ ਵੀ ਮੋਦੀ ਨੂੰ ਹਿੰਦੂ ਮੁਸ਼ਮਲਾਨ ਦੀ ਗੱਲ ਕਰਨੀ ਪੈ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਸਿਫ਼ਰ ਰਹੀਆਂ ਹਨ।'
Narendra Modi Prime Minister of India
ਪ੍ਰਧਾਨ ਮੰਤਰੀ ਨੇ ਤਿੰਨ ਤਲਾਕ ਨਾਲ ਸਬੰਧਤ ਬਿੱਲ ਦੇ ਸੰਸਦ ਵਿਚ ਅਟਕੇ ਹੋਣ ਕਾਰਨ ਕਲ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਸੀ, 'ਮੈਂ ਅਖ਼ਬਾਰ ਵਿਚ ਪੜ੍ਹਿਆ ਕਿ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਕੁਦਰਤੀ ਸਾਧਨਾਂ ਉਤੇ ਸੱਭ ਤੋਂ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ।'
ਕੇਜਰੀਵਾਲ ਨੇ ਕਿਹਾ, 'ਅੱਜ ਅਮਰੀਕਾ ਨੈਨੋ ਤਕਨੀਕ ਦੀ ਗੱਲ ਕਰ ਰਿਹਾ ਹੈ। ਜਾਪਾਨ, ਫ਼ਰਾਂਸ ਅਤੇ ਇੰਗਲੈਂਡ ਜਿਹੇ ਦੇਸ਼ ਵੱਡੀਆਂ ਵੱਡੀਆਂ ਤਕਨੀਕਾਂ ਦੀ ਗੱਲ ਕਰ ਰਹੇ ਹਨ ਪਰ ਸਾਡੇ ਪ੍ਰਧਾਨ ਮੰਤਰੀ ਹਾਲੇ ਵੀ ਹਿੰਦੂ ਮੁਸ਼ਲਮਾਨ ਦੀ ਗੱਲ ਕਰੀ ਜਾ ਰਹੇ ਹਨ। (ਏਜੰਸੀ)