
ਕਾਰਗਿਲ ਦੀ ਜੰਗ ਦੇ 20 ਸਾਲ ਪੂਰੇ ਹੋਣ ‘ਤੇ ਭਾਰਤੀ ਹਵਾਈ ਫੌਜ ਦੇ ਚੀਫ਼ ਬੀਐਸ ਧਨੋਆ...
ਨਵੀਂ ਦਿੱਲੀ: ਕਾਰਗਿਲ ਦੀ ਜੰਗ ਦੇ 20 ਸਾਲ ਪੂਰੇ ਹੋਣ ‘ਤੇ ਭਾਰਤੀ ਹਵਾਈ ਫੌਜ ਦੇ ਚੀਫ਼ ਬੀਐਸ ਧਨੋਆ ਨੇ ਪਾਕਿਸਤਾਨ ਨੂੰ ਇਸ਼ਾਰਿਆਂ ਵਿੱਚ ਹੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦੁਬਾਰਾ ਕਰਗਿਲ ਹੁੰਦਾ ਹੈ ਤਾਂ ਅਸੀਂ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੰਗਲਵਾਰ ਨੂੰ ਉਨ੍ਹਾਂ ਨੇ ਸਾਫ਼ ਕਿਹਾ ਕਿ ਸਾਰੇ ਚੰਗੇ ਜਨਰਲਾਂ ਦੀ ਤਰ੍ਹਾਂ ਅਸੀਂ ਆਖਰੀ ਜੰਗ ਲੜਨ ਲਈ ਤਿਆਰ ਹਾਂ। ਉਨ੍ਹਾਂ ਦਾ ਇਸ਼ਾਰਾ ਸਾਫ਼ ਹੈ ਕਿ ਹੁਣ ਗੁਆਂਢੀ ਮੁਲਕ ਪਾਕਿਸਤਾਨ ਨੇ ਕੋਈ ਹਰਕਤ ਕੀਤੀ ਤਾਂ ਉਸਨੂੰ ਬਹੁਤ ਨੁਕਸਾਨ ਚੁੱਕਣਾ ਪਵੇਗਾ।
Indian Air Force Chief BS Dhanoa on the 20th anniversary of Kargil War: Like all good Generals, we are prepared to fight the last war. If Kargil comes again, we are very well prepared. pic.twitter.com/EBVNmFB3YO
— ANI (@ANI) July 16, 2019
ਤੁਹਾਨੂੰ ਦੱਸ ਦਈਏ ਕਿ ਏਅਰਫੋਰਸ ਚੀਫ਼ ਨੇ ਅਜਿਹੇ ਸਮਾਂ ‘ਚ ਪਾਕਿਸਤਾਨ ਨੂੰ ਆਗਾਹ ਕੀਤਾ ਹੈ ਜਦੋਂ ਪੰਜ ਮਹੀਨੇ ਤੱਕ ਹਵਾਈ ਖੇਤਰ ਨੂੰ ਬੰਦ ਰੱਖਣ ਤੋਂ ਬਾਅਦ ਕੁਝ ਘੰਟੇ ਪਹਿਲਾਂ ਹੀ ਪਾਕਿਸਤਾਨ ਨੇ ਰੋਕ ਹਟਾਈ ਹੈ। ਧਨੋਆ ਨੇ ਕਿਹਾ, ਜੇਕਰ ਜ਼ਰੂਰਤ ਪਈ ਤਾਂ ਅਸੀਂ ਹਰ ਮੌਸਮ ਵਿੱਚ ਇੱਥੇ ਤੱਕ ਕਿ ਅਸਮਾਨ ਵਿੱਚ ਬਾਦਲ ਛਾਏ ਰਹਿਣ ‘ਤੇ ਵੀ ਬਿਲਕੁੱਲ ਸਟੀਕ ਬੰਬਾਰੀ ਕਰ ਸਕਦੇ ਹਾਂ। ਅਸੀਂ 26 ਫ਼ਰਵਰੀ ਨੂੰ ਅਜਿਹਾ ਹੀ ਇੱਕ ਹਮਲਾ (ਬਾਲਾਕੋਟ ਸਟਰਾਇਕ) ਵੇਖ ਚੁੱਕੇ ਹਾਂ, ਜੋ ਦੂਰੋਂ ਹੀ ਬਿਲਕੁੱਲ ਸਟੀਕ ਹਮਲਾ ਕਰਨ ਦੀ ਸਾਡੀ ਤਾਕਤ ਨੂੰ ਦਰਸਾਉਂਦਾ ਹੈ।
IAF Chief BS Dhanoa: In case required, we can do all weather bombing even through clouds very accurately. We have seen an attack carried out on Feb 26 (Balakot airstrike) that shows we are capable of carrying out precision strike from standoff distances & very accurately. https://t.co/2hjLy5yTHd
— ANI (@ANI) July 16, 2019
ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ‘ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਨੇ ਅਤਿਵਾਦੀਆਂ ਦੇ ਵਿਰੁੱਧ ਸਰਹੱਦ ਪਾਰ ਕਰਕੇ ਵੱਡਾ ਹਮਲਾ ਕੀਤਾ ਸੀ। ਭਾਰਤੀ ਏਅਰਫੋਰਸ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਦਾਖਲ ਅਤਿਵਾਦੀਆਂ ਦੇ ਅੱਡਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਲੜਾਕੂ ਜਹਾਜ਼ ਨੇ ਦੂਜੇ ਹੀ ਦਿਨ ਭਾਰਤ ‘ਚ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ।
Air Chief Marshal B.S Dhanoa
ਸੀਮਾ ‘ਤੇ ਵਧੇ ਤਨਾਅ ਅਤੇ ਜੰਗ ਦੇ ਬਣੇ ਹਾਲਾਤ ਨੂੰ ਵੇਖਦੇ ਹੋਏ ਪਾਕਿਸਤਾਨ ਨੇ 27 ਫਰਵਰੀ ਨੂੰ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ। ਪਾਕਿਸਤਾਨ ਇੰਨਾ ਡਰ ਗਿਆ ਸੀ ਕਿ ਕੁਝ ਸਮੇਂ ਤੱਕ ਉਸਨੇ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ।