
ਮੋਇਲੀ ਨੇ ਕਿਹਾ ਕਿ ਸਰਕਾਰੀ ਰਿਕਾਰਡ ਵਿਚ ਰੱਖਿਆ ਮੰਤਰੀ ਅਤੇ ਹਵਾਈ ਸੈਨਾ ਮੁਖੀ ਧਨੋਆ ਚਾਹੁੰਦੇ ਸਨ ਕਿ ਹਿੰਦੂਸਤਾਨ ਏਅਰੋਨੈਟਿਕਸ ਲਿਮਿਟੇਡ ਨੂੰ ਸ਼ਾਮਲ ਕੀਤਾ ਜਾਵੇ।
ਨਵੀਂ ਦਿੱਲੀ, ( ਪੀਟੀਆਈ) : ਰਾਫੇਲ ਸੌਦੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਵਿਰੋਧੀ ਦਲ ਕਾਂਗਰਸ ਵਿਚਕਾਰ ਵਿਵਾਦ ਚਲ ਰਿਹਾ ਹੈ। ਅਜਿਹੇ ਵਿਚ ਸਾਬਕਾ ਕੇਂਦਰੀ ਮੰਤਰੀ ਵੀਰੱਪਾ ਮੋਇਲੀ ਨੇ ਹਵਾਈ ਸੈਨਾ ਮੁਖੀ ਬੀਐਸ ਧਨੋਆ 'ਤੇ ਝੂਠ ਬੋਲਣ ਦਾ ਗੰਭੀਰ ਦੋਸ਼ ਲਗਾਇਆ ਹੈ। ਮੋਇਲੀ ਨੇ ਕਿਹਾ ਕਿ ਧਨੋਆ ਨੇ ਸੱਚ ਨੂੰ ਦਬਾਉਣ ਦੇ ਲਈ ਝੂਠ ਬੋਲਿਆ।
Air Chief Marshal BS Dhanoa
ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਧਨੋਆ ਨੇ ਜੋਧਪੁਰ ਵਿਖੇ ਕਿਹਾ ਸੀ ਕਿ ਰਾਫੇਲ ਸੌਦਾ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਇਕ ਵੱਡਾ ਬਦਲਾਅ ਸਾਬਤ ਹੋਵੇਗਾ। ਉਥੇ ਹੀ ਉਹਨਾਂ ਨੇ ਰਾਫੇਲ ਸੌਦੇ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵੀ ਸ਼ਾਨਦਾਰ ਕਰਾਰ ਦਿਤਾ ਸੀ। ਮੋਇਲੀ ਨੇ ਕਿਹਾ ਕਿ ਸਰਕਾਰੀ ਰਿਕਾਰਡ ਵਿਚ ਰੱਖਿਆ ਮੰਤਰੀ ਅਤੇ ਹਵਾਈ ਸੈਨਾ ਮੁਖੀ ਧਨੋਆ ਚਾਹੁੰਦੇ ਸਨ ਕਿ ਹਿੰਦੂਸਤਾਨ ਏਅਰੋਨੈਟਿਕਸ ਲਿਮਿਟੇਡ ਨੂੰ ਸ਼ਾਮਲ ਕੀਤਾ ਜਾਵੇ।
Rafale Deal
ਧਨੋਆ ਉਸ ਵੇਲੇ ਦਿਸਾਲਟ ਦੇ ਨਾਲ ਐਚਏਐਲ ਵੀ ਗਏ ਸਨ ਅਤੇ ਉਹਨਾਂ ਨੇ ਐਚਏਐਲ ਨੂੰ ਸਮਰਥ ਪਾਇਆ ਸੀ। ਮੋਇਲੀ ਮੁਤਾਬਕ ਉਹਨਾਂ ਨੂੰ ਲਗਦਾ ਹੈ ਕਿ ਧਨੋਆ ਝੂਠ ਬੋਲ ਰਹੇ ਹਨ ਅਤੇ ਸੱਚ ਨੂੰ ਦਬਾਅ ਰਹੇ ਹਨ। ਮੋਇਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸੁਰੱਖਿਆ ਅਤੇ ਖਜਾਨੇ 'ਤੇ ਸਮਝੌਤਾ ਕਰਨ ਲਈ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਵੀ ਸਰਕਾਰ ਦੇ ਝੂਠ ਦੇ ਆਧਾਰ 'ਤੇ ਹੀ ਆਇਆ ਹੈ।
Hindustan Aeronautics Limited
ਉਥੇ ਹੀ ਹਵਾਈ ਸੈਨਾ ਮੁਖੀ ਧਨੋਆ ਨੇ ਰੱਖਿਆ ਸੌਦਿਆਂ ਦੇ ਰਾਜਨੀਤੀਕਰਨ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਬੋਫੋਰਸ ਤੋਪ ਹਾਸਲ ਕਰਨ ਵਿਚ ਬਹੁਤ ਦੇਰ ਹੋ ਗਈ ਸੀ। ਧਨੋਆ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਮੈਂ ਕੁਝ ਨਹੀਂ ਕਹਾਂਗਾ। ਪਰ ਉਹਨਾਂ ਨੇ ਬਹੁਤ ਵਧੀਆ ਫ਼ੈਸਲਾ ਦਿਤਾ ਹੈ। ਇਸ ਜਹਾਜ਼ ਦੀ ਬਹੁਤ ਲੋੜ ਸੀ।
Supreme Court
ਦੂਜੇ ਪਾਸੇ ਮੋਇਲੀ ਦੇ ਦੋਸ਼ਾਂ 'ਤੇ ਭਾਜਪਾ ਸੰਸਦ ਮੰਤਰੀ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਦਾ ਬਿਆਨ ਨਾ ਸਿਰਫ ਹਵਾਈ ਸੈਨਾ ਦਾ ਨਿਜੀ ਤੌਰ 'ਤੇ ਅਪਮਾਨ ਹੈ ਸਗੋਂ ਦੇਸ਼ ਦਾ ਵੀ ਅਪਮਾਨ ਹੈ। ਉਹਨਾਂ ਕਿਹਾ ਕਿ ਮੋਇਲੀ ਨੂੰ ਇਹਨਾਂ ਦੋਸ਼ਾਂ ਦੇ ਲਈ ਜਨਤਕ ਤੌਰ 'ਤੇ ਮਾਫੀ ਮੰਗਣੀ ਚਾਹੀਦੀ ਹੈ।