ਹੋਰ ਤਾਕਤਵਰ ਬਣੇਗੀ ਕੌਮੀ ਜਾਂਚ ਏਜੰਸੀ
Published : Jul 16, 2019, 9:28 am IST
Updated : Jul 16, 2019, 9:28 am IST
SHARE ARTICLE
National investigative agency
National investigative agency

ਰੌਲੇ-ਰੱਪੇ ਤੇ ਵੋਟਿੰਗ ਮਗਰੋਂ ਲੋਕ ਸਭਾ 'ਚ ਸੋਧ ਬਿੱਲ ਪਾਸ, ਵਿਰੋਧ ਵਿਚ ਪਈਆਂ 6 ਵੋਟਾਂ

ਨਵੀਂ ਦਿੱਲੀ : ਲੋਕ ਸਭਾ ਨੇ ਕੌਮੀ ਜਾਂਚ ਏਜੰਸੀ ਸੋਧ ਬਿੱਲ 2019 ਨੂੰ ਪ੍ਰਵਾਨਗੀ ਦੇ ਦਿਤੀ ਜਿਸ ਨਾਲ ਕੌਮੀ ਜਾਂਚ ਏਜੰਸੀ ਨੂੰ ਭਾਰਤ ਤੋਂ ਬਾਹਰ ਕਿਸੇ ਅਨੁਸੂਚਿਤ ਅਪਰਾਧ ਦੇ ਸਬੰਧ ਵਿਚ ਮਾਮਲੇ ਦਾ ਪੰਜੀਕਰਣ ਕਰਨ ਅਤੇ ਜਾਂਚ ਦਾ ਨਿਰਦੇਸ਼ ਦੇਣ ਦਾ ਅਧਿਕਾਰ ਦਿਤਾ ਗਿਆ ਹੈ। ਬਿੱਲ ਵਿਚ ਮਨੁੱਖੀ ਤਸਕਰੀ ਅਤੇ ਸਾਈਬਰ ਅਪਰਾਧ ਨਾਲ ਜੁੜੇ ਮਾਮਲਿਆਂ ਦੀ ਜਾਂਚ ਦਾ ਅਧਿਕਾਰ ਦੇਣ ਦੀ ਵੀ ਗੱਲ ਕਹੀ ਗਈ ਹੈ।

 ਹੇਠਲੇ ਸਦਨ ਵਿਚ ਬਿੱਲ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਅੱਜ ਜਦ ਦੇਸ਼ ਦੁਨੀਆਂ ਨੂੰ ਅਤਿਵਾਦ ਦੇ ਖ਼ਤਰੇ ਨਾਲ ਸਿੱਝਣਾ ਪੈ ਰਿਹਾ ਹੈ ਤਾਂ ਐਨਆਈਏ ਸੋਧ ਬਿੱਲ ਦਾ ਉਦੇਸ਼ ਜਾਂਚ ਏਜੰਸੀ ਨੂੰ ਦੇਸ਼ ਹਿੱਤ ਵਿਚ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਕਿਹਾ, 'ਅਤਿਵਾਦ ਦਾ ਕੋਈ ਧਰਮ, ਜਾਤ ਅਤੇ ਖੇਤਰ ਨਹੀਂ ਹੁੰਦਾ। ਇਹ ਮਨੁੱਖਤਾ ਵਿਰੁਧ ਹੈ।

Kishan ReddyKishan Reddy

ਇਸ ਵਿਰੁਧ ਲੜਨ ਦੀ ਸਰਕਾਰ, ਸੰਸਦ ਅਤੇ ਸਾਰੀਆਂ ਰਾਜਸੀ ਪਾਰਟੀਆਂ ਦੀ ਜ਼ਿੰਮੇਵਾਰੀ ਹੈ।' ਰੈਡੀ ਨੇ ਕੁੱਝ ਮੈਂਬਰਾਂ ਦੁਆਰਾ ਚਰਚਾ ਦੌਰਾਨ ਦੱਖਣਪੰਥੀ ਅਤਿਵਾਦ ਅਤੇ ਧਰਮ ਦਾ ਮੁੱਦਾ ਚੁੱਕੇ ਜਾਣ ਦੇ ਸਬੰਧ ਵਿਚ ਕਿਹਾ ਕਿ ਸਰਕਾਰ ਹਿੰਦੂ, ਮੁਸਲਿਮ ਦੀ ਗੱਲ ਨਹੀਂ ਕਰਦੀ। ਸਰਕਾਰ ਨੂੰ ਦੇਸ਼ ਦੀ 130 ਕਰੋੜ ਆਬਾਦੀ ਨੇ ਅਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਦਿਤੀ ਹੈ ਅਤੇ ਜਿਸ ਨੂੰ ਚੌਕੀਦਾਰ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਨ ਕੀਤਾ ਹੈ। ਦੇਸ਼ ਦੀ ਸੁਰੱਖਿਆ ਲਈ ਸਰਕਾਰ ਅੱਗੇ ਵਧੇਗੀ।'

ਸਦਨ ਨੇ ਮੰਤਰੀ ਦੇ ਜਵਾਬ ਮਗਰੋਂ ਵਿਰੋਧੀ ਧਿਰ ਦੇ ਕੁੱਝ ਮੈਂਬਰਾਂ ਇਤਰਾਜ਼ਾਂ ਨੂੰ ਖ਼ਾਰਜ ਕਰਦਿਆਂ ਬਿੱਲ ਪਾਸ ਕਰ ਦਿਤਾ। ਇਸ ਤੋਂ ਪਹਿਲਾਂ ਬਿੱਲ ਨੂੰ ਵਿਚਾਰ ਕਰਨ ਲਈ ਸਦਨ ਵਿਚ ਰੱਖੇ ਜਾਣ ਦੇ ਮੁੱਦੇ 'ਤੇ ਏਆਈਐਮਆਈਐਮ ਦੇ ਅਸਦੂਦੀਨ ਓਵੈਸੀ ਨੇ ਮਤ ਵੰਡ ਦੀ ਮੰਗ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਤ ਵੰਡ ਜ਼ਰੂਰ ਹੋਣੀ ਚਾਹੀਦਾ ਹੈ ਤਾਕਿ ਪਤਾ ਲੱਗੇ ਕਿ ਕੌਣ ਅਤਿਵਾਦ ਨਾਲ ਹੈ ਅਤੇ ਕੌਣ ਵਿਰੁਧ ਹੈ। ਮਤ ਵੰਡ ਵਿਚ ਸਦਨ ਨੇ 6 ਦੇ ਮੁਕਾਬਲੇ 278 ਵੋਟਾਂ ਨਾਲ ਬਿੱਲ ਨੂੰ ਪਾਸ ਕੀਤੇ ਜਾਣ ਲਈ ਵਿਚਾਰ ਕਰਨ ਵਾਸਤੇ ਰੱਖਣ ਦੀ ਪ੍ਰਵਾਨਗੀ ਦੇ ਦਿਤੀ। 

Supreme court babari mosque demolition cbi special court judge retirementSupreme Court 

ਗ੍ਰਹਿ ਰਾਜ ਮੰਤਰੀ ਨੇ ਸਪੱਸ਼ਟ ਕੀਤਾ ਕਿ ਐਨਆਈਏ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਸਬੰਧਤ ਹਾਈ ਕੋਰਟ ਦੇ ਮੁੱਖ ਜੱਜ ਹੀ ਕਰਦੇ ਰਹਿਣਗੇ ਜਿਸ ਤਰ੍ਹਾਂ ਹੁਣ ਚੱਲ ਰਿਹਾ ਹੈ। ਅਤਿਵਾਦ ਦੇ ਮਸਲੇ 'ਤੇ ਕੇਂਦਰ ਰਾਜਾਂ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਹੀ ਐਨਆਈਏ ਕਾਨੂੰਨ ਵਿਚ ਕਈ ਕਾਨੂੰਨਾਂ ਨੂੰ ਜੋੜਿਆ ਗਿਆ ਸੀ ਪਰ ਉਸ ਸਮੇਂ ਇਸ 'ਤੇ ਠੀਕ ਤਰ੍ਹਾਂ ਕੰਮ ਨਹੀਂ ਹੋਇਆ ਅਤੇ ਅਸੀਂ ਸੋਧ ਲੈ ਕੇ ਆਏ ਹਾਂ। ਧਾਰਾ 1 ਦੀ ਉਪਧਾਰਾ 2  ਅਜਿਹੇ ਵਿਅਕਤੀਆਂ 'ਤੇ ਕਾਨੂੰਨ ਦੀ ਧਾਰਾ ਲਾਗੂ ਕਰਨ ਲਈ ਹੈ ਜਿਹੜੇ ਭਾਰਤ ਤੋਂ ਬਾਹਰ ਭਾਰਤੀ ਨਾਗਰਿਕਾਂ ਵਿਰੁਧ ਜਾਂ ਭਾਰਤ ਦੇ ਹਿਤਾਂ ਨੂੰ ਪ੍ਰਭਾਵਤ ਕਰਨ ਵਾਲਾ ਕੋਈ ਅਨੁਸੂਚਿਤ ਅਪਰਾਧ ਕਰਦੇ ਹਨ। 

ਐਨ.ਆਈ.ਏ. ਬਿੱਲ : ਦੇਸ਼ ਨੂੰ 'ਪੁਲਿਸ ਸਟੇਟ' ਬਣਾਉਣ ਦਾ ਯਤਨ : ਕਾਂਗਰਸ
ਨਵੀਂ ਦਿੱਲੀ, 15 ਜੁਲਾਈ : ਸਰਕਾਰ ਨੇ ਇਸ ਗੱਲ 'ਤੇ ਜ਼ੋਰ ਦਿਤਾ ਹੈ ਕਿ ਕੌਮੀ ਜਾਂਚ ਏਜੰਸੀ ਦੀ ਜਾਂਚ ਕਰਨ ਦੇ ਅਧਿਕਾਰ ਦਾ ਵਿਸਤਾਰ ਕਰਨਾ ਅਤਿਵਾਦ ਵਿਰੁਧ ਲੜਾਈ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਉਸ ਦੀ ਨੀਤੀ ਦਾ ਹਿੱਸਾ ਹੈ ਅਤੇ ਇਹ ਦੇਸ਼ਹਿੱਤ ਵਿਚ ਹੈ। ਉਧਰ, ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਐਨਆਈਏ ਯੂਏਪੀਏ, ਆਧਾਰ ਜਿਹੇ ਕਾਨੂੰਨਾਂ ਵਿਚ ਸੋਧ ਕਰ ਕੇ ਸਰਕਾਰ ਭਾਰਤ ਨੂੰ 'ਪੁਲਿਸ ਸਟੇਟ' ਵਿਚ ਬਦਲਣਾ ਚਾਹੁੰਦੀ ਹੈ।

Manish TiwariManish Tiwari

ਬਿੱਲ ਬਾਰੇ ਚਰਚਾ ਵਿਚ ਹਿੱਸਾ ਲੈਂਦਿਆਂ ਤਿਵਾੜੀ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਰਾਜਸੀ ਬਦਲੇ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਇਸ ਸਬੰਧ ਵਿਚ ਮੀਡੀਆ ਵਿਚ ਖ਼ਬਰਾਂ ਲੀਕ ਕੀਤੇ ਜਾਣ ਦੇ ਮਾਮਲੇ ਨੂੰ ਵੀ ਚੁਕਿਆ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਜਦ ਤਕ ਕੋਈ ਵਿਅਕਤੀ ਦੋਸ਼ੀ ਸਾਬਤ ਨਹੀਂ ਹੁੰਦਾ ਤਦ ਤਕ ਉਹ ਨਿਰਦੋਸ਼ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement