ਪਾਕਿਸਤਾਨ ਦਾ ਬੰਦ ਪਈਆਂ ਅਸਮਾਨੀ ਉਡਾਨਾਂ ਨੂੰ ਖੋਲ੍ਹਣਾ ਮਜ਼ਬੂਰੀ ਹੈ?
Published : Jul 16, 2019, 5:33 pm IST
Updated : Jul 16, 2019, 5:33 pm IST
SHARE ARTICLE
Why poverty stricken pakistan open air space
Why poverty stricken pakistan open air space

ਏਅਰਸਪੇਸ ਬੰਦ ਹੋ ਜਾਣ ਤੋਂ ਬਾਅਦ ਭਾਰਤ ਨੂੰ ਲਗਭਗ 430 ਕਰੋੜ ਰੁਪਏ ਦਾ ਹੋਇਆ ਨੁਕਸਾਨ

ਨਵੀਂ ਦਿੱਲੀ: ਪਾਕਿਸਤਾਨ ਨੇ ਸੋਮਵਾਰ ਦੇਰ ਰਾਤ ਤੋਂ ਅਪਣੇ ਹਵਾਈ ਖੇਤਰ ਨੂੰ ਸਾਰੇ ਤਰ੍ਹਾਂ ਦੀਆਂ ਅਸਮਾਨੀ ਉਡਾਨਾਂ ਲਈ ਖੋਲ੍ਹ ਦਿੱਤਾ ਹੈ। ਇਸ ਦੀ ਜਾਣਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਫਰਵਰੀ ਵਿਚ ਹੋਏ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨੀ ਹਵਾਈ ਖੇਤਰ ਵਿਚ ਭਾਰਤੀ ਉਡਾਨਾਂ 'ਤੇ ਲੱਗੀ ਪਾਬੰਦੀ ਵੀ ਖਤਮ ਹੋ ਗਈ ਹੈ।

PakistanPakistan

ਇਸ ਨਾਲ ਸਭ ਤੋਂ ਜ਼ਿਆਦਾ ਲਾਭ ਏਅਰ ਇੰਡੀਆ ਨੂੰ ਹੋਵੇਗਾ ਕਿਉਂ ਕਿ ਫਰਵਰੀ ਤੋਂ ਹੁਣ ਤਕ ਅਪਣੀ ਅੰਤਰਰਾਸ਼ਟਰੀ ਉਡਾਨਾਂ ਖਾਸ ਤੌਰ 'ਤੇ ਅਮਰੀਕਾ ਅਤੇ ਯੂਰੋਪ ਜਾਣ ਵਾਲੀਆਂ ਉਡਾਨਾਂ ਨੂੰ ਦੂਜੇ ਰਾਸਤੇ ਤੋਂ ਲੈ ਜਾਣ ਕਾਰਨ ਕੰਪਨੀ ਨੂੰ ਕਰੀਬ 491 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਹਵਾਈ ਕੰਪਨੀਆਂ ਨੂੰ ਅਪਣੇ ਹਵਾਈ ਖੇਤਰਾਂ ਤੋਂ ਉਡਾਨ ਭਰਨ ਦੀ ਆਗਿਆ ਦੇ ਦਿੱਤੀ ਹੈ।

ਭਾਰਤੀ ਜਹਾਜ਼ ਕੰਪਨੀਆਂ ਜਲਦ ਹੀ ਪਾਕਿਸਤਾਨੀ ਹਵਾਈ ਖੇਤਰਾਂ ਤੋਂ ਹੁੰਦੇ ਹੋਏ ਅਪਣੇ ਆਮ ਰੂਟ ਤੋਂ ਉਡਾਨ ਸ਼ੁਰੂ ਕਰ ਸਕਣਗੀਆਂ। ਦਸ ਦਈਏ ਕਿ 26 ਫਰਵਰੀ ਨੂੰ ਬਾਲਾਕੋਟ ਵਿਚ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ 'ਤੇ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਅਪਣੇ ਹਵਾਈ ਖੇਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਭਾਰਤ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਲੇ 'ਤੇ 14 ਫਰਵਰੀ ਨੂੰ ਹੋਏ ਆਤਮਘਾਤੀ ਹਮਲੇ ਦੇ ਵਿਰੋਧ ਵਿਚ ਅਜਿਹਾ ਕੀਤਾ ਸੀ।

J&K: 3 terrorists killed, 1 jawan martyred in encounter in PulwamaPulwama Attack 

ਹਮਲੇ ਵਿਚ 40 ਜਵਾਨ ਮਾਰੇ ਗਏ ਸਨ। ਉਸ ਤੋਂ ਬਾਅਦ ਪਾਕਿਸਤਾਨ ਨੇ ਹਵਾਈ ਖੇਤਰ ਦੇ 11 ਰੂਟ ਤੋਂ ਸਿਰਫ਼ ਦੋ ਖੋਲ੍ਹੇ ਸਨ ਜੋ ਦੇਸ਼ ਦੇ ਦੱਖਣੀ ਹਿੱਸੇ ਤੋਂ ਲੈ ਕੇ ਗੁਜਰਦੇ ਸਨ। ਭਾਰਤ ਨੇ 31 ਮਈ ਨੂੰ ਕਿਹਾ ਸੀ ਕਿ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਭਾਰਤੀ ਹਵਾਈ ਖੇਤਰ 'ਤੇ ਲੱਗੀ ਅਸਥਾਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਇਸ ਨਾਲ ਵਪਾਰਕ ਉਡਾਨਾਂ ਤੋਂ ਜ਼ਿਆਦਾ ਲਾਭ ਨਹੀਂ ਹੋਇਆ ਕਿਉਂ ਕਿ ਉਹਨਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਦੇ ਪੂਰੀ ਤਰ੍ਹਾਂ ਖੁੱਲ੍ਹਣ ਦਾ ਇੰਤਜ਼ਾਰ ਸੀ।

ਉਡਾਨ ਮੰਤਰੀ ਹਰਦੀਪ ਪੁਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਦੇ ਏਅਰਸਪੇਸ ਬੰਦ ਹੋ ਜਾਣ ਤੋਂ ਬਾਅਦ ਭਾਰਤ ਨੂੰ ਲਗਭਗ 430 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਪਣੇ ਲਿਖਤੀ ਜਵਾਬ ਵਿਚ ਕੇਂਦਰੀ ਮੰਤਰੀ ਨੇ ਦਸਿਆ ਕਿ ਲਗਭਗ 13 ਲੱਖ ਪ੍ਰਤੀਦਿਨ ਦੇ ਹਿਸਾਬ ਨਾਲ ਨੁਕਸਾਨ ਹੋਇਆ ਹੈ ਅਤੇ ਫਲਾਇੰਗ ਟਾਈਮ ਵੀ 15 ਮਿੰਟ ਤਕ ਵਧ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement