
ਪਾਕਿਸਤਾਨ ਦੇ ਮੰਤਰੀ ਨੇ ਕਹੀ ਇਹ ਵੱਡੀ ਗੱਲ
ਪਾਕਿਸਤਾਨ: ਪਾਕਿਸਤਾਨੀ ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੁਭਾਅ ਇਕੋ ਜਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਵਿਚ ਇਹਨਾਂ ਦੋਵਾਂ ਆਗੂਆਂ ਦੀ ਮੁਲਾਕਾਤ ਦੀ ਸਫ਼ਲਤਾ ਦੀ ਦੁਆ ਹੈ। ਇਹਨਾਂ ਆਗੂਆਂ ਦੀ ਮੁਲਾਕਾਤ ਹੋਣ ਜਾ ਰਹੀ ਹੈ। ਪਾਕਿਸਤਾਨ ਦੇ ਸਮਾਚਾਰ ਪੱਤਰ ਜੰਗ ਦੀ ਰਿਪੋਰਟ ਮੁਤਾਬਕ ਰੇਲਵੇ ਮੰਤਰੀ ਨੇ ਇੱਥੇ ਰੇਲਵੇ ਹੈਡਕੁਆਰਟਰ ਵਿਚ ਪੱਤਰਕਾਰਤਾ ਸੰਮੇਲਨ ਵਿਚ ਕਿਹਾ ਸੀ ਕਿ ਇਮਰਾਨ ਖ਼ਾਨ ਰਾਸ਼ਟਰਪਤੀ ਟਰੰਪ ਨੂੰ ਮਿਲਣ ਅਮਰੀਕਾ ਜਾ ਰਹੇ ਹਨ।
ਇਹ ਪਾਕਿਸਤਾਨ ਦੇ ਇਤਿਹਾਸ ਦੀ ਇਕ ਅਹਿਮ ਮੁਲਾਕਾਤ ਹੋਵੇਗੀ। ਉਹਨਾਂ ਨੇ ਇਸ ਵੱਲ ਸੰਕੇਤ ਦਿੰਦੇ ਹੋਏ ਕਿ ਦੋਵਾਂ ਆਗੂਆਂ ਦੀ ਗੱਲਬਾਤ ਵਿਚ ਕਿਤੇ ਮਾਹੌਲ ਗਰਮਾ ਨਾ ਜਾਵੇ। ਉਹਨਾਂ ਨੇ ਪਾਕਿਸਤਾਨ ਦੀ ਵਿਰੋਧੀ ਪਾਰਟੀ ਮੁਸਲਿਮ ਲੀਗ ਨਵਾਜ ਦੀ ਆਗੂ ਮਰਿਅਮ ਨਵਾਜ 'ਤੇ ਨਿਸ਼ਾਨਾ ਲਾਇਆ।
ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਬੇਟੀ ਮਰਿਅਮ ਨੇ ਹਾਲ ਹੀ ਵੀ ਵੀਡੀਉ ਜਾਰੀ ਕਰ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਅਦਾਲਤ ਤੇ ਦਬਾਅ ਪਾ ਕੇ ਉਹਨਾਂ ਦੇ ਪਿਤਾ ਨੂੰ ਸਜ਼ਾ ਦਿੱਤੀ ਗਈ ਸੀ। ਇਸ ਤੇ ਰਸ਼ੀਦ ਨੇ ਕਿਹਾ ਕਿ ਮਰਿਅਮ ਅਪਣੀ ਪਾਰਟੀ ਨੂੰ ਤਬਾਹ ਕਰ ਕੇ ਛੱਡੇਗੀ। ਇਸ ਵੀਡੀਉ ਮਾਮਲੇ ਵਿਚ ਵੀ ਉਹ ਰਾਜਾ ਪੋਰਸ ਦੀ ਹਥਿਨੀ ਸਾਬਿਤ ਹੋਈ।