ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਘਟਾਉਂਦੀ ਹੈ ਕੋਲੈਸਟ੍ਰੋਲ ਦੀ ਦਵਾਈ
Published : Jul 16, 2020, 7:12 am IST
Updated : Jul 16, 2020, 7:12 am IST
SHARE ARTICLE
File Photo
File Photo

ਹਿਬਰੂ ਯੂਨੀਵਰਸਿਟੀ ਦੇ ਇਕ ਖੋਜਕਰਤਾ ਨੇ ਦਾਅਵਾ ਕੀਤਾ ਹੈ ਕਿ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੀ ਕੋਲੈਸਟ੍ਰੋਲ ਰੋਕੂ ਦਵਾਈ 'ਫੇਨੋਫਾਈਬਰੇਟ'

ਯੇਰੂਸ਼ਲਮ  : ਹਿਬਰੂ ਯੂਨੀਵਰਸਿਟੀ ਦੇ ਇਕ ਖੋਜਕਰਤਾ ਨੇ ਦਾਅਵਾ ਕੀਤਾ ਹੈ ਕਿ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੀ ਕੋਲੈਸਟ੍ਰੋਲ ਰੋਕੂ ਦਵਾਈ 'ਫੇਨੋਫਾਈਬਰੇਟ' ਕੋਰੋਨਾ ਵਾਇਰਸ ਲਾਗ ਦੇ ਖ਼ਤਰੇ ਦੇ ਪੱਧਰ ਨੂੰ ਆਮ ਜ਼ੁਕਾਮ ਦੇ ਪੱਧਰ ਤਕ ਕਰਨ ਵਿਚ ਮਦਦਗਾਰ ਹੈ। ਇਹ ਦਾਅਵਾ ਪੀੜਤ ਮਨੁੱਖੀ ਸੈੱਲਾਂ 'ਤੇ ਦਵਾਈ ਦੀ ਵਰਤੋਂ ਦੇ ਬਾਅਦ ਕੀਤਾ ਗਿਆ।

Hebrew University Hebrew University

ਯੂਨੀਵਰਸਿਟੀ ਦੇ ਗ੍ਰਾਸਸ ਸੈਂਟਰ ਆਫ਼ ਬਾਇਓਇੰਜੀਨੀਅਰਿੰਗ ਵਿਚ ਡਾਇਰੈਕਟਰ ਯਾਕੋਵ ਨਾਹਮਿਆਸ ਨੇ ਨਿਊਯਾਪਰ ਦੇ ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿਚ ਬੈਂਜਾਮਿਨ ਟੇਨੋਏਵਰ ਨਾਲ ਸਾਂਝੀ ਸੋਧ ਵਿਚ ਪਾਇਆ ਕਿ ਨੋਵਲ ਕੋਰੋਨਾ ਵਾਇਰਸ ਇਸ ਲਈ ਖ਼ਤਰਨਾਕ ਹੈ ਕਿਉਂਕਿ ਇਸ ਕਾਰਨ ਫੇਫੜਿਆਂ ਵਿਚ ਚਰਬੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨੂੰ ਦੂਰ ਕਰਨ ਲਈ ਫੇਮੋਫਾਈਬਰੇਟ ਮਦਦਗਾਰ ਹੈ।

Corona VirusCorona Virus

ਯੂਨੀਵਰਸਿਟੀ ਵਲੋਂ ਜਾਰੀ ਪ੍ਰੈੱਸ ਬਿਆਨ ਵਿਚ ਨਾਹਮਿਆਸ ਵਲੋਂ ਕਿਹਾ ਗਿਆ ਕਿ ਅਸੀਂ ਜਿਸ ਨਤੀਜੇ 'ਤੇ ਪੁੱਜੇ ਹਾਂ ਜੇਕਰ ਉਸ ਦੀ ਪੁਸ਼ਟੀ ਸੋਧਾਂ ਵਿਚ ਵੀ ਹੁੰਦੀ ਹੈ ਤਾਂ ਇਸ ਇਲਾਜ ਨਾਲ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇਗਾ ਅਤੇ ਇਹ ਆਮ ਜ਼ੁਕਾਮ ਦੀ ਤਰ੍ਹਾਂ ਹੋ ਜਾਵੇਗਾ। ਦੋਵੇਂ ਖੋਜਕਰਤਾਵਾਂ ਨੇ ਵੇਖਿਆ ਕਿ ਸਾਰਸ-ਸੀਓਵੀ-2 ਖ਼ੁਦ ਨੂੰ ਵਧਾਉਣ ਲਈ ਮਰੀਜ਼ਾਂ ਦੇ ਫੇਫੜਿਆਂ 'ਚ ਕਿਸ ਤਰ੍ਹਾਂ ਤਬਦੀਲੀ ਕਰਦਾ ਹੈ।

High cholesterolHigh cholesterol

ਉਨ੍ਹਾਂ ਪਾਇਆ ਕਿ ਵਾਇਰਸ ਕਾਰਬੋਹਾਈਡ੍ਰੇਟ ਨੂੰ ਸੜਨ ਤੋਂ ਰੋਕਦਾ ਹੈ ਜਿਸਦੇ ਨਤੀਜੇ ਵਜੋਂ ਫੇਫੜਿਆਂ ਦੇ ਸੈੱਲਾਂ 'ਚ ਵਸਾ ਦਾ ਇਕੱਠ ਹੋ ਜਾਂਦਾ ਹੈ ਅਤੇ ਅਹਿਜੇ ਹਾਲਾਤ ਹੀ ਵਾਇਰਸ ਦੇ ਵਧਣ ਲਈ ਚੰਗੇ ਹੁੰਦੇ ਹਨ। ਉਨ੍ਹਾਂ ਨੇ ਕਿਹਾ, ''ਇਸ ਲਈ ਸ਼ੁਗਰ ਅਤੇ ਹਾਈ ਕੋਲੈਸਟ੍ਰੋਲ ਨਾਲ ਪੀੜਤ ਲੋਕਾਂ ਦੇ ਕੋਵਿਡ 19 ਦੀ ਚਪੇਟ 'ਚ ਆਉਣ ਦਾ ਖਦਸ਼ਾ ਵੱਧ ਹੁੰਦਾ ਹੈ।''

Corona Vaccine Corona Vaccine

ਫੇਨੋਫਾਈਬ੍ਰੇਟ ਫੇਫੜਿਆਂ ਦੇ ਸੈੱਲਾਂ ਨੂੰ ਵਸਾ ਸੜਾਉਣ ਵਿਚ ਮਦਦ ਕਰਦੀ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਸੈੱਲਾਂ 'ਤੇ ਵਾਇਰਸ ਦਾ ਅਸਰ ਕਮਜ਼ੋਰ ਹੋ ਜਾਂਦਾ ਹੈ। ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਇਸ ਦਿਸ਼ਾ ਵਲ ਸਿਰਫ਼ ਪੰਜ ਦਿਨਾਂ ਤਕ ਕੀਤੇ ਗਏ ਇਲਾਜ ਨਾਲ ਵਾਇਰਸ ਲਗਭਗ ਪੂਰੀ ਤਰ੍ਹਾਂ ਗਾਇਬ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement