ਯੂਰਪੀ ਸੰਘ-ਭਾਰਤ ਸੰਮੇਲਨ : ਮੋਦੀ ਵਲੋਂ ਕਾਰਵਾਈ ਕੇਂਦਰਤ ਏਜੰਡਾ ਤਿਆਰ ਕਰਨ 'ਤੇ ਜ਼ੋਰ
Published : Jul 16, 2020, 11:33 am IST
Updated : Jul 16, 2020, 11:33 am IST
SHARE ARTICLE
Modi government
Modi government

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਭਾਰਤ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਦੇ ਸਬੰਧਾਂ ਨੂੰ ਹੋਰ ਵਸੀਹ ਕਰਨ ਲਈ

ਨਵੀਂ ਦਿੱਲੀ, 15 ਜੁਲਾਈ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਭਾਰਤ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਦੇ ਸਬੰਧਾਂ ਨੂੰ ਹੋਰ ਵਸੀਹ ਕਰਨ ਲਈ ਕਾਰਵਾਈ ਕੇਂਦਰਤ ਏਜੰਡਾ ਤਿਆਰ ਕੀਤੇ ਜਾਣ 'ਤੇ ਜ਼ੋਰ ਦਿਤਾ। ਮੋਦੀ ਨੇ 15ਵੇਂ ਈਯੂ ਭਾਰਤ ਸਿਖਰ ਸੰਮੇਲਨ ਦੇ ਉਦਘਾਟਨ ਮੌਕੇ ਕਿਹਾ ਕਿ ਉਹ ਈਯੂ ਨਾਲ ਭਾਰਤ ਦੇ ਸਬੰਧਾਂ ਨੂੰ ਵਧਾਉਣ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਲੰਮੇਸਮੇਂ ਦਾ ਰਣਨੀਤ ਦ੍ਰਿਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ।

ਮੋਦੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਕਰਵਾਏ ਗਏ ਸੰਮੇਲਨ ਵਿਚ ਕਿਹਾ, 'ਸਾਨੂੰ ਆਪਸੀ ਰਿਸ਼ਤਿਆਂ ਦਾ ਦਾਇਰਾ ਵਸੀਹ ਕਰਨ ਦਾ ਕੰਮ ਤੈਅ ਸਮਾਂ ਹੱਦ ਅੰਦਰ ਪੂਰਾ ਕਰਨ ਲਈ ਕਾਰਵਾਈ ਕੇਂਦਰਤ ਏਜੰਡਾ ਤਿਆਰ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਈਯੂ ਅਤੇ ਭਾਰਤ ਨੂੰ ਕੁਦਰਤੀ ਭਾਈਵਾਲ ਦਸਦਿਆਂ ਕਿਹਾ ਕਿ ਇਹ ਭਾਈਵਾਲੀ ਦੁਨੀਆਂ ਵਿਚ ਸ਼ਾਂਤੀ ਅਤੇ ਜ਼ਿੰਮੇਵਾਰੀ ਲਈ ਫ਼ਾਇਦੇਮੰਦ ਹੈ।

Modi Modi

ਉਨ੍ਹਾਂ ਕਿਹਾ, 'ਭਾਰਤ ਅਤੇ ਯੂਰਪੀ ਸੰਘ ਜਮਹੂਰੀ ਕਦਰਾਂ-ਕੀਮਤਾਂ ਵਿਚ ਯਕੀਨ ਕਰਦੇ ਹਨ। ਵੰਨ-ਸੁਵੰਨਤਾ ਅੰਤਰਾਸ਼ਟਰੀ ਸੰਸਥਾਵਾਂ ਦਾ ਸਨਮਾਨ, ਆਜ਼ਾਦੀ ਅਤੇ ਪਾਰਦਰਸ਼ਤਾ ਜਿਹੀਆਂ ਕਦਰਾਂ-ਕੀਮਤਾਂ ਵਿਚ ਸ਼ਰਧਾ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਈਯੂ ਦੀ ਭਾਈਵਾਲੀ ਆਰਥਕ ਪੁਨਰਨਿਰਮਾਣ ਅਤੇ ਮਨੁੱਖ ਕੇਂਦਰਤ ਵਿਸ਼ਵੀਕਰਨ ਦੀ ਦਿਸ਼ਾ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਸੰਮੇਲਨ ਵਿਚ ਯੂਰਪੀ ਸੰਘ ਦੇ ਵਫ਼ਦ ਦੀ ਅਗਵਾਈ ਯੂਰਪੀ ਪਰਿਸ਼ਦ ਦੇ ਪ੍ਰਧਾਨ ਚਾਰਲਸ ਮਾਈਕਲ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਉਰਸਲਾ ਵਾਨ ਡੇਰ ਲੇਯੇਨ ਨੇ ਕੀਤੀ। ਈਯੂ ਭਾਰਤ ਲਈ ਰਣਨੀਤਕ ਤੌਰ 'ਤੇ ਅਹਿਮ ਗਰੁਪ ਹੈ ਅਤੇ 2018 ਵਿਚ ਭਾਰਤ ਦਾ ਸੱਭ ਤੋਂ ਵੱਡਾ ਵਪਾਰ ਭਾਈਵਾਲ ਸੀ। ਸਾਲ 2018-19 ਵਿਚ ਭਾਰਤ ਦਾ ਈਯੂ ਨਾਲ ਦੁਵੱਲਾ ਵਪਾਰ 115.6 ਅਰਬ ਡਾਲਰ ਦਾ ਰਿਹਾ ਜਿਸ ਵਿਚ ਭਾਰਤ ਤੋਂ ਦਰਾਮਦ 57.17 ਅਰਬ ਡਾਲਰ ਅਤੇ ਦਰਾਮਦ 5.42 ਅਰਬ ਡਾਲਰ ਦਾ ਰਿਹਾ।                  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement