
ਬਿਲ ਗੇਟਸ ਨੇ ਕੀਤੀ ਭਾਰਤੀ ਦਵਾ ਕੰਪਨੀਆਂ ਦੀ ਤਾਰੀਫ! ਪੜ੍ਹੋ ਕੀ ਕਿਹਾ
ਨਵੀਂ ਦਿੱਲੀ:ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਇੰਡੀਅਨ ਫਾਰਮਾ ਇੰਡਸਟਰੀ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਕੋਲ ਬਹੁਤ ਜ਼ਿਆਦਾ ਸਮਰੱਥਾ ਹੈ। ਦੁਨੀਆ ਭਰ ਵਿਚ ਭਾਰਤੀ ਕੰਪਨੀਆਂ ਵੱਡੀ ਗਿਣਤੀ ਵਿਚ ਦਵਾਈ ਅਤੇ ਵੈਕਸੀਨ ਸਪਲਾਈ ਕਰਦੀਆਂ ਹਨ। ਭਾਰਤ ਵਿਚ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਵੈਕਸੀਨ ਬਣਦੀ ਹੈ। ਇਸ ਵਿਚ ਸੀਰਮ ਇੰਸਟੀਚਿਊਟ ਸਭ ਤੋਂ ਵੱਡੀ ਨਿਰਮਾਤਾ ਹੈ।
Corona Virus
ਬਿਲ ਐਂਡ ਮੇਲਿੰਡਾ ਗੇਟਸ ਫਾਂਊਡੇਸ਼ਨ ਦੇ ਚੇਅਰਮੈਨ ਅਤੇ ਟਰੱਸਟੀ ਬਿਲ ਗੇਟਸ ਨੇ ਕਿਹਾ ਕਿ ਭਾਰਤ ਵਿਚ ਬਹੁਤ ਮਹੱਤਵਪੂਰਨ ਚੀਜ਼ਾਂ ਹੋਈਆਂ ਹਨ। ਉੱਥੋਂ ਦੀ ਫਰਮਾ ਇੰਡਸਟਰੀ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਵਿਚ ਮਦਦ ਕਰ ਰਹੀ ਹੈ, ਜਿਵੇਂ ਕਿ ਹੋਰ ਬਿਮਾਰੀਆਂ ਤੋਂ ਨਜਿੱਠਣ ਵਿਚ ਵੀ ਉਸ ਦੀ ਵਿਆਪਕ ਸਮਰੱਥਾ ਦੀ ਵਰਤੋਂ ਕੀਤੀ ਗਈ ਹੈ।
Bill Gates
ਬਿਲ ਗੇਟਸ ਕਹਿੰਦੇ ਹਨ ਕਿ ਇੱਥੇ ਬਾਇਓ ਈ, ਭਾਰਤ ਬਾਇਓਟੈੱਕ ਅਤੇ ਹੋਰ ਦੂਜੀਆਂ ਕੰਪਨੀਆਂ ਵੀ ਹਨ। ਇਹ ਸਾਰੀਆਂ ਕੰਪਨੀਆਂ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਵਿਚ ਮਦਦ ਕਰ ਰਹੀ ਹੈ। ਉਹਨਾਂ ਨੇ ਹੋਰ ਦੂਜੀਆਂ ਬਿਮਾਰੀਆਂ ਦੀ ਵੈਕਸੀਨ ਦੇ ਮਾਮਲੇ ਵਿਚ ਅਪਣੀ ਸਮਰੱਥਾ ਦਿਖਾਈ ਹੈ। ਸੀਰਮ ਇੰਸਟੀਚਿਊਟ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ।
Corona vaccine
ਉਹਨਾਂ ਨੇ ਕਿਹਾ, ‘ਮੈਂ ਉਤਸ਼ਾਹਤ ਹਾਂ ਕਿ ਭਾਰਤ ਦੀ ਫਾਰਮਾ ਇੰਡਸਟਰੀ ਨਾ ਸਿਰਫ ਭਾਰਤ ਲਈ ਬਲਕਿ ਪੂਰੀ ਦੁਨੀਆ ਲਈ ਵੈਕਸੀਨ ਦਾ ਉਤਪਾਦਨ ਕਰ ਸਕੇਗੀ। ਸਾਨੂੰ ਮੌਤ ਦੇ ਅੰਕੜਿਆਂ ਨੂੰ ਘੱਟ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਸ ਬਿਮਾਰੀ ਨੂੰ ਖਤਮ ਕਰਨ ਦੀ ਹਿੰਮਤ ਸਾਡੇ ਅੰਦਰ ਹੈ’।
Covid 19
ਉਹਨਾਂ ਕਿਹਾ ਕਿ ਬਿਲ ਐਂਡ ਮੇਲਿੰਡਾ ਗੇਟਸ ਫਾਂਊਡੇਸ਼ਨ ਵੀ ਸਰਕਾਰ ਦੀ ਇਕ ਹਿੱਸੇਦਾਰ ਹੈ ਅਤੇ ਖ਼ਾਸ ਤੌਰ ‘ਤੇ ਬਾਇਓਟੈਕਨਾਲੌਜੀ ਵਿਭਾਗ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫਤਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ।