'Bigg Boss 13' ਫੇਮ ਹਿਮਾਂਸ਼ੀ ਖੁਰਾਣਾ ਦੀ ਸਿਹਤ ਵਿਗੜੀ , ਕਰਵਾਇਆ ਕੋਰੋਨਾ ਟੈਸਟ  
Published : Jul 16, 2020, 3:31 pm IST
Updated : Jul 16, 2020, 3:33 pm IST
SHARE ARTICLE
Himanshi Khurana
Himanshi Khurana

ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਦੀ ਮੈਨੇਜਰ ਨੇ ਦਿੱਤੀ ਹੈ

ਚੰਡੀਗੜ੍ਹ - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਟੈਸਟ ਕਰਵਾਇਆ ਹੈ। ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਦੀ ਮੈਨੇਜਰ ਨੇ ਦਿੱਤੀ ਹੈ ਕਿ ਹਿਮਾਂਸ਼ੀ ਪਿਛਲੇ 2 ਦਿਨਾਂ ਤੋਂ ਠੀਕ  ਮਹਿਸੂਸ ਨਹੀਂ ਕਰ ਰਹੀ  ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਟੈਸਟ ਕਰਵਾਇਆ ਹੈ, ਹਾਲਾਂਕਿ ਇਸ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।  

File Photo File Photo

ਹਿਮਾਂਸ਼ੀ ਖੁਰਾਣਾ ਨੇ ਟਵਿੱਟਰ 'ਤੇ ਆਪਣੀ ਮੈਨੇਜਰ ਦਾ ਟਵੀਟ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਟਵੀਟ 'ਚ ਹਿਮਾਂਸ਼ੀ ਦੀ ਮੈਨੇਜਰ ਨੇ ਲਿਖਿਆ, 'ਹਿਮਾਂਸ਼ੀ ਪਿਛਲੇ 2 ਦਿਨਾਂ ਤੋਂ ਕੁਝ ਠੀਕ ਨਹੀਂ ਮਹਿਸੂਸ ਕਰ ਰਹੀ ਹੈ। ਕੋਵਿਡ 19 ਦਾ ਟੈਸਟ ਕਰਵਾਇਆ ਹੈ, ਬਸ ਹੁਣ ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਡੇ ਸਾਰਿਆਂ ਨਾਲ ਹਿਮਾਂਸ਼ੀ ਦੀ ਰਿਪੋਰਟ ਸਾਂਝੀ ਕੀਤੀ ਜਾਵੇਗੀ। ਕਿਰਪਾ ਕਰਕੇ ਉਦੋ ਤੱਕ ਲਈ ਸਾਡੇ ਪਰਿਵਾਰ ਤੇ ਦੋਸਤਾਂ ਨੂੰ ਮੈਸੇਜ ਭੇਜਣਾ ਬੰਦ ਕਰੋ, ਸੁਰੱਖਿਅਤ ਰਹੋ, ਧੰਨਵਾਦ।'

File Photo File Photo

 ਇਸ ਟਵੀਟ ਨੂੰ ਸਾਂਝਾ ਕਰਦਿਆਂ ਹਿਮਾਂਸ਼ੀ ਨੇ ਲਿਖਿਆ, 'ਰਿਪੋਰਟ ਸਾਂਝੀ ਕਰਾਂਗੀ। ਹਿਮਾਂਸ਼ੀ ਦੇ ਇਸ ਟਵੀਟ ਤੋਂ ਬਾਅਦ ਲੋਕ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਸਲਾਹ ਦੇ ਰਹੇ ਹਨ। ਕੁਝ ਲੋਕ ਹਿਮਾਂਸ਼ੀ ਨੂੰ ਘਰ ਦਾ ਬਣਿਆ ਹੋਇਆ ਕਾੜਾ ਤੇ ਕਾਫ਼ੀ ਮਾਤਰਾ 'ਚ ਪਾਣੀ ਪੀਣ ਦੀ ਸਲਾਹ ਦੇ ਰਹੇ ਹਨ।
ਜਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਕਾਫ਼ੀ ਰੁੱਝੀ ਹੋਈ ਹੈ। ਉਨ੍ਹਾਂ ਦੇ ਮਿਊਜ਼ਿਕ ਵੀਡੀਓ ਬੈਕ-ਟੂ-ਬੈਕ ਰਿਲੀਜ਼ ਹੋ ਰਹੇ ਹਨ। ਹਿਮਾਂਸ਼ੀ ਆਪਣੇ ਪ੍ਰੇਮੀ ਆਸਿਮ ਰਿਆਜ਼ ਨਾਲ ਤੀਜਾ ਗੀਤ ਸ਼ੂਟ ਕਰ ਰਹੀ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement