'ਪੂਰਬੀ ਲਦਾਖ਼ ਵਿਚ 5 ਮਈ ਵਾਲੀ ਪੁਰਾਣੀ ਸਥਿਤੀ ਬਹਾਲ ਕੀਤੀ ਜਾਵੇ'
Published : Jul 16, 2020, 9:25 am IST
Updated : Jul 16, 2020, 9:25 am IST
SHARE ARTICLE
File Photo
File Photo

ਦੋਹਾਂ ਧਿਰਾਂ ਵਿਚਾਲੇ 15 ਘੰਟਿਆਂ ਤਕ ਚੱਲੀ ਗੱਲਬਾਤ

ਨਵੀਂ ਦਿੱਲੀ, 15 ਜੁਲਾਈ  : ਭਾਰਤੀ ਫ਼ੌਜ ਨੇ ਲਗਭਗ 15 ਘੰਟਿਆਂ ਤਕ ਚੱਲੀ ਗੱਲਬਾਤ ਵਿਚ ਚੀਨੀ ਫ਼ੌਜ ਨੂੰ ਇਹ ਸਪੱਸ਼ਟ ਸੁਨੇਹਾ ਦਿਤਾ ਹੈ ਕਿ ਪੂਰਬੀ ਲਦਾਖ਼ ਵਿਚ ਜ਼ਰੂਰੀ ਤੌਰ 'ਤੇ ਪਹਿਲਾਂ ਵਾਲੀ ਹਾਲਤ ਬਾਲ ਕੀਤੀ ਜਾਵੇ ਅਤੇ ਅਸਲ ਕੰਟਰੋਲ ਰੇਖਾ 'ਤੇ ਉਸ ਨੂੰ ਸ਼ਾਂਤੀ ਅਤੇ ਸਥਿਰਤਾ ਵਾਪਸ ਲਿਆਉਣ ਲਈ ਸਰਹੱਦੀ ਪ੍ਰਬੰਧ ਵਾਸਤੇ ਸਹਿਮਤੀ ਵਾਲੇ ਸਮੁੱਚੇ ਪ੍ਰੋਟੋਕਾਲ ਦੀ ਪਾਲਣਾ ਕਰਨੀ ਪਵੇਗੀ।

ਸਰਕਾਰੀ ਸੂਤਰਾਂ ਨੇ ਦਸਿਆ ਕਿ ਦੋਹਾਂ ਦੇਸ਼ਾ ਦੀਆਂ ਥਲ ਫ਼ੌਜਾਂ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਡੂੰਘੀ ਅਤੇ ਗੁੰਝਲਦਾਰ ਗੱਲਬਾਤ ਬੁਧਵਾਰ ਤੜਕੇ ਦੋ ਵਜੇ ਤਕ ਚੱਲੀ ਜਿਸ ਵਿਚ ਭਾਰਤੀ ਵਫ਼ਦ ਨੇ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ 'ਲਕਸ਼ਮਣ ਰੇਖਾ' ਤੋਂ ਜਾਣੂੰ ਕਰਾਇਆ ਅਤੇ ਕਿਹਾ ਕਿ ਖੇਤਰ ਵਿਚ ਪੁਰਾਣੀ ਸਥਿਤੀ ਬਹਾਲ ਕਰਨ ਦੀ ਵਿਆਪਕ ਰੂਪ ਵਿਚ ਜ਼ਿੰਮੇਵਾਰੀ ਚੀਨ 'ਤੇ ਹੈ।

File Photo File Photo

ਉਨ੍ਹਾਂ ਦਸਿਆ ਕਿ ਦੋਵੇਂ ਧਿਰਾਂ ਆਪੋ ਅਪਣੇ ਫ਼ੌਜੀਆਂ ਨੂੰ ਪਿੱਛੇ ਹਟਣ ਦੇ ਅਗਲੇ ਦੌਰ ਦੇ ਤੌਰ-ਤਰੀਕਿਆਂ ਬਾਰੇ ਸਹਿਮਤ ਹੋਈਆਂ ਅਤੇ ਸਹਿਮਤੀ ਵਾਲੇ ਬਿੰਦੂਆਂ 'ਤੇ ਦੋਹਾਂ ਧਿਰਾਂ ਦੇ ਉੱਚ ਅਧਿਕਾਰੀਆਂ ਵਿਚਾਲੇ ਚਰਚਾ ਮਗਰੋਂ ਇਕ ਦੂਜੇ ਦੇ ਸੰਪਰਕ ਵਿਚ ਰਹਿਣ ਦੀ ਉਮੀਦ ਹੈ। ਸੂਤਰਾਂ ਨੇ ਦਸਿਆ ਕਿ ਲੈਫ਼ਟੀਨੈਂਟ ਜਨਰਲ ਪੱਧਰ ਦੇ ਚੌਥੇ ਗੇੜ ਦੀ ਗੱਲਬਾਤ ਐਲਏਸੀ ਦੇ ਭਾਰਤੀ ਸਰਹੱਦ ਅੰਦਰ ਚੁਸ਼ੁਲ ਵਿਚ ਤੈਅ ਬੈਠਕ ਸਥਾਨ 'ਤੇ ਮੰਗਲਵਾਰ 11 ਵਜੇ ਸ਼ੁਰੂ ਹੋਈ ਸੀ ਹਾਲਾਂਕਿ ਗੱਲਬਾਤ ਦੇ ਨਤੀਜਿਆਂ ਬਾਰੇ ਅਧਿਕਾਰਤ ਬਿਆਨ ਨਹੀਂ ਆਇਆ।

ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜੋ ਲੇਹ ਵਿਚ 14ਵੀਂ ਕੋਰ ਦੇ ਕਮਾਂਡਰ ਹਨ ਜਦਕਿ ਚੀਨੀ ਧਿਰ ਦੀ ਅਗਵਾਈ
ਮੇਜਰ ਜਨਰਲ ਲਿਉ ਲਿਨ ਨੇ ਕੀਤੀ ਜੋ ਦਖਣੀ ਸ਼ਿੰਜਿਯਾਂਗ ਫ਼ੌਜੀ ਖੇਤਰ ਦੇ ਕਮਾਂਡਰ ਹਨ। ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਨੂੰ ਗੱਲਬਾਤ ਦੇ ਵੇਰਵੇ ਤੋਂ ਜਾਣੂੰ ਕਰਾਇਆ ਗਿਆ

ਜਿਸ ਤੋਂ ਬਾਅਦ ਉਨ੍ਹਾਂ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਚਰਚਾ ਕੀਤੀ। ਪੰਜ ਮਈ ਨੂੰ ਚੱਲੇ ਤਣਾਅਪੂਰਨ ਰੇੜਕੇ ਮਗਰੋਂ ਦੋਹਾਂ ਫ਼ੌਜਾਂ ਵਿਚਾਲੇ ਮੰਗਲਵਾਰ ਨੂੰ ਚਰਚਾ ਸੱਭ ਤੋਂ ਲੰਮੀ ਗੱਲਬਾਤ ਸੀ। ਅਧਿਕਾਰੀਆਂ ਮੁਤਾਬਕ ਭਾਰਤ ਨੇ ਪੂਰਬੀ ਲਦਾਖ਼ ਦੇ ਸਾਰੇ ਇਲਾਕਿਆਂ ਵਿਚ ਪੰਜ ਮਈ ਤੋਂ ਪਹਿਲਾਂ ਵਾਲੀ ਹਾਲਤ ਬਹਾਲ ਕਰਨ 'ਤੇ ਵੀ ਜ਼ੋਰ ਦਿਤਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement