
ਕੋਰੋਨਾ ਦੇ ਇਸ ਸੰਕਟ ਦੌਰਾਨ ਸਬਜ਼ੀ ਦੀਆਂ ਕੀਮਤਾਂ ਵਿਚ ਆ ਰਹੀ ਤੇਜ਼ੀ ਨੇ ਆਮ ਇਨਸਾਨ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਨਵੀਂ ਦਿੱਲੀ: ਕੋਰੋਨਾ ਦੇ ਇਸ ਸੰਕਟ ਦੌਰਾਨ ਸਬਜ਼ੀ ਦੀਆਂ ਕੀਮਤਾਂ ਵਿਚ ਆ ਰਹੀ ਤੇਜ਼ੀ ਨੇ ਆਮ ਇਨਸਾਨ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇਹਨੀਂ ਦਿਨੀਂ ਟਮਾਟਰ ਦੀਆਂ ਕੀਮਤਾਂ ਆਮ ਆਦਮੀ ਦੀ ਜੇਬ ‘ਤੇ ਭਾਰੀ ਪੈ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਟਮਾਟਰ ਦੀ ਕੀਮਤ 80 ਰੁਪਏ ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਵਿਚਕਾਰ ਹੈ।
Tomatoes
ਖਪਤਕਾਰ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਮੌਸਮ ਵਿਚ ਟਮਾਟਰ ਦੇ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ, ਇਸ ਲਈ ਕੀਮਤਾਂ ਵਿਚ ਤੇਜ਼ੀ ਆਈ ਹੈ। ਪਾਸਵਾਨ ਨੇ ਕਿਹਾ ਕਿ ਫਸਲ ਦਾ ਸਮਾਂ ਨਾ ਹੋਣ ਕਾਰਨ ਆਮ ਤੌਰ ‘ਤੇ ਜੁਲਾਈ ਤੋਂ ਸਤੰਬਰ ਦੌਰਾਨ ਟਮਾਟਰ ਦੀਆਂ ਕੀਮਤਾਂ ਜ਼ਿਆਦਾ ਰਹਿੰਦੀਆਂ ਹਨ। ਟਮਾਟਰ ਦੇ ਜਲਦ ਖ਼ਰਾਬ ਹੋਣ ਦੇ ਗੁਣ ਕਾਰਨ, ਇਸ ਦੀਆਂ ਕੀਮਤਾਂ ਵਿਚ ਉਤਾਰ-ਚੜਾਅ ਜ਼ਿਆਦਾ ਹੁੰਦਾ ਹੈ।
Tomatoes
ਉਹਨਾਂ ਨੇ ਕਿਹਾ ਕਿ ਸਪਲਾਈ ਸੁਧਰਨ ਤੋਂ ਬਾਅਦ ਕੀਮਤਾਂ ਆਮ ਪੱਧਰ ‘ਤੇ ਆ ਜਾਣਗੀਆਂ। ਇਕ ਮਹੀਨੇ ਪਹਿਲਾਂ ਇਹੀ ਟਮਾਟਰ 20 ਰੁਪਏ ਕਿਲੋ ਵਿਕ ਰਿਹਾ ਸੀ। ਮਾਨਸੂਨ ਸੀਜ਼ਨ ਵਿਚ ਹੋ ਰਹੀ ਭਾਰੀ ਬਾਰਿਸ਼ ਨਾਲ ਫਸਲ ਖ਼ਰਾਬ ਹੋ ਰਹੀ ਹੈ। ਉੱਥੇ ਹੀ ਲੌਕਡਾਊਨ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਚਲਦਿਆਂ ਲਾਗਤ ਵਧ ਗਈ ਹੈ।
Tomatoes Price
ਇਸ ਲਈ ਟਮਾਟਰ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਹਰਿਆਣਾ ਅਤੇ ਹਿਮਾਚਲ ਵਿਚ ਟਮਾਟਰ ਦੀ ਫਸਲ ਖ਼ਰਾਬ ਹੋਈ ਹੈ। ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਲੌਕਡਾਊਨ ਨੇ ਟਮਾਟਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ, ਪੰਜਾਬ, ਤਮਿਲਨਾਡੂ, ਕੇਰਲ, ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਦੇਸ਼ ਦੇ ਘੱਟ ਟਮਾਟਰ ਉਤਪਾਦਨ ਕਰਨ ਵਾਲੇ ਸੂਬੇ ਬਨ।
Vegetables
ਇਹ ਸਪਲਾਈ ਲਈ ਜ਼ਿਆਦਾ ਉਤਪਾਦਨ ਕਰਨ ਵਾਲੇ ਸੂਬਿਆਂ ‘ਤੇ ਨਿਰਭਰ ਰਹਿੰਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਸਲਾਨਾ ਲਗਭਗ ਇਕ ਕਰੋੜ 97 ਲੱਖ ਟਨ ਟਮਾਟਰ ਦਾ ਉਤਪਾਦਨ ਹੁੰਦਾ ਹੈ, ਜਦਕਿ ਖਪਤ ਲਗਭਗ ਇਕ ਕਰੋੜ 15 ਲੱਖ ਟਨ ਹੈ।