
ਡਾਕਟਰ ਫਾਸੀ ਨੇ ਦੱਸਿਆ ਕਿ 1918 ਵਿਚ ਫੈਲੀ ਸਪੈਨਿਸ਼ ਫਲੂ ਮਹਾਂਮਾਰੀ ਦੇ ਚਲਦਿਆਂ 5 ਤੋਂ 10 ਕਰੋੜ ਲੋਕ ਮਾਰੇ ਗਏ ਸੀ।
ਵਾਸ਼ਿੰਗਟਨ: ਅਮਰੀਕਾ ਦੇ ਪ੍ਰਮੁੱਖ ਸੰਕਰਮਕ ਰੋਗ ਵਿਗਿਆਨੀ ਡਾ. ਐਂਥਨੀ ਫਾਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਦੁਨੀਆ ਭਰ ਦੇ ਦੇਸ਼ ਸਹੀ ਤਰੀਕੇ ਨਹੀਂ ਅਪਣਾਉਂਦੇ ਤਾਂ ਕੋਰੋਨਾ ਵਾਇਰਸ 1918 ਵਿਚ ਫੈਲ ਰਹੇ ਮਹਾਂਮਾਰੀ ਦੀ ਤਰ੍ਹਾਂ ਗੰਭੀਰ ਰੂਪ ਧਾਰਨ ਕਰ ਲਵੇਗਾ। ਉਹਨਾਂ ਨੇ ਇਹ ਗੱਲ ਜੋਰਜਟਾਊਨ ਯੂਨੀਵਰਸਿਟੀ ਵਿਖੇ ਆਯੋਜਤ ਗਲੋਬਲ ਹੈਲਥ ਇਨੀਸ਼ੀਏਟਿਵ ਵੈਬੀਨਾਰ ਵਿਚ ਕਹੀ।
Corona virus
ਡਾਕਟਰ ਫਾਸੀ ਨੇ ਦੱਸਿਆ ਕਿ 1918 ਵਿਚ ਫੈਲੀ ਸਪੈਨਿਸ਼ ਫਲੂ ਮਹਾਂਮਾਰੀ ਦੇ ਚਲਦਿਆਂ 5 ਤੋਂ 10 ਕਰੋੜ ਲੋਕ ਮਾਰੇ ਗਏ ਸੀ। ਇਹ ਦੁਨੀਆ ਦੀ ਸਭ ਤੋਂ ਭਿਆਨਕ ਮਹਾਂਮਾਰੀ ਸੀ। ਮੈਂ ਉਮੀਦ ਕਰਦਾ ਹਾਂ ਕਿ ਅਜਿਹੀ ਸਥਿਤੀ ਕੋਰੋਨਾ ਨਾਲ ਨਾ ਆਵੇ, ਪਰ ਇਸ ਨੇ ਸ਼ੁਰੂਆਤ ਕਰ ਦਿੱਤੀ ਹੈ। ਦੁਨੀਆ ਭਰ ਦੇ ਦੇਸ਼ਾਂ ਦੀ ਲਾਪਰਵਾਹੀ ਅਤੇ ਮਨੁੱਖੀ ਸੁਭਾਅ ਇਸ ਬਿਮਾਰੀ ਨੂੰ ਹੋਰ ਗੰਭੀਰ ਬਣਾ ਰਿਹਾ ਹੈ।
Covid 19
ਹਾਲਾਂਕਿ ਡਾਕਟਰ ਫਾਸੀ ਨੇ ਇਹ ਉਮੀਦ ਜਤਾਈ ਹੈ ਕਿ ਇਕ ਦਿਨ ਉਹ ਦਵਾਈਆਂ ਇਸ ਬਿਮਾਰੀ ਨੂੰ ਰੋਕਣ ਵਿਚ ਕਾਮਯਾਬ ਹੋਣਗੀਆਂ, ਜਿਨ੍ਹਾਂ ਦਾ ਹਾਲੇ ਟਰਾਇਲ ਚੱਲ ਰਿਹਾ ਹੈ। ਡਾਕਟਰ ਐਥੋਨੀ ਫਾਸੀ ਦੇ ਨਾਲ ਵੈਬੀਨਾਰ ਵਿਚ ਸ਼ਾਮਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਡਾਇਰੈਕਟਰ ਡਾਕਟਰ ਰਾਬਰਟ ਰੈਡਫੀਲਡ ਨੇ ਕਿਹਾ ਕਿ ਅਮਰੀਕਾ ਵਿਚ 34 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੇਟਿਵ ਹਨ।
Corona virus
ਇਹ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਸਾਰੇ ਲੋਕਾਂ ਦੀ ਜਾਂਚ ਨਹੀਂ ਹੋ ਪਾ ਰਹੀ ਹੈ। ਡਾਕਟਰ ਰੈਡਫੀਲਡ ਨੇ ਜਰਨਲ ਆਫ ਦਾ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਹਵਾਲੇ ਤੋਂ ਦੱਸਿਆ ਕਿ ਜੇਕਰ ਕੋਈ ਦਵਾਈ ਨਹੀਂ ਸਫਲ ਹੋਈ ਤਾਂ ਕੋਰੋਨਾ ਨਾਲ ਜੂਝਣ ਵਿਚ ਸਾਨੂੰ 2 ਤੋਂ 3 ਸਾਲ ਲੱਗ ਜਾਣਗੇ। ਪਰ ਇਸ ਨਾਲੋਂ ਜ਼ਿਆਦਾ ਖਤਰਨਾਕ ਗੱਲ਼ ਇਹ ਹੈ ਕਿ ਸਾਲ 2021 ਦੇ ਸ਼ੁਰੂਆਤੀ ਚਾਰ ਮਹੀਨੇ ਲੋਕਾਂ ਲਈ ਕਾਫੀ ਮੁਸ਼ਕਲ ਹੋਣ ਵਾਲੇ ਹਨ।
Corona virus
ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਇਸ ਸਮੇਂ ਦੁਨੀਆ ਭਰ ਵਿਚ 1.35 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਤ ਹਨ। ਸਭ ਤੋਂ ਜ਼ਿਆਦਾ 34.95 ਲੱਖ ਕੋਰੋਨਾ ਸੰਕਰਮਿਤ ਲੋਕ ਅਮਰੀਕਾ ਵਿਚ ਹਨ। ਅਮਰੀਕਾ ਵਿਚ ਹੀ ਸਭ ਤੋਂ ਜ਼ਿਆਦਾ ਮੌਤਾਂ ਵੀ ਹੋਈਆਂ ਹਨ।
Corona Virus
ਹੈਰਾਨੀ ਦੀ ਗੱਲ਼ ਇਹ ਹੈ ਕਿ ਕਈ ਦੇਸ਼ਾਂ ਨੂੰ ਪਛਾੜ ਕੇ ਭਾਰਤ ਸਭ ਤੋਂ ਜ਼ਿਆਦਾ ਬਿਮਾਰ ਲੋਕਾਂ ਦੀ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਅਮਰੀਕਾ ਤੋਂ ਬਾਅਦ 19.66 ਲੱਖ ਬਿਮਾਰ ਲੋਕਾਂ ਦੇ ਨਾਲ ਬ੍ਰਾਜ਼ੀਲ ਦੂਜੇ ਅਤੇ 9.36 ਲੱਖ ਸੰਕਰਮਿਤ ਲੋਕਾਂ ਦੇ ਨਾਲ ਭਾਰਤ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।