
ਬੱਚਿਆਂ ਨੂੰ ਹਰ ਕੀਮਤ ਤੇ ਕੋਰੋਨਾ ਤੋਂ ਬਚਾਉਣਾ ਹੋਵੇਗਾ।
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਦੇਸ਼ ਦੇ ਕੁਝ ਰਾਜਾਂ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਮੁੱਦੇ 'ਤੇ ਨਜ਼ਰ ਰੱਖ ਰਹੇ ਹਨ। ਖ਼ੁਦ ਪੀਐਮ ਮੋਦੀ ਨੇ ਇਨ੍ਹਾਂ ਰਾਜਾਂ ਵਿੱਚ ਵੱਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਉਹ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਉੜੀਸਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕਰ ਰਹੇ ਹਨ।
ਇਸ ਬੈਠਕ ਵਿਚ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਆ ਰਹੇ ਕੁੱਲ ਮਾਮਲਿਆਂ ਵਿਚੋਂ 80 ਪ੍ਰਤੀਸ਼ਤ ਕੇਸ ਅਤੇ ਮੌਤ ਸਿਰਫ ਇਨ੍ਹਾਂ ਰਾਜਾਂ ਵਿਚ ਹੋਈ ਹੈ।
ਹੋਰ ਪੜ੍ਹੋ - ਗੈਂਗਸਟਰ ਪ੍ਰੀਤ ਸੇਖੋਂ ਨੇ ਗਾਇਕ ਪ੍ਰੇਮ ਢਿੱਲੋਂ ਤੋਂ ਮੰਗੀ 10 ਲੱਖ ਦੀ ਫਿਰੌਤੀ
Corona vaccine
ਇਸ ਲਈ ਤੇਜ਼ੀ ਨਾਲ ਕੰਮ ਕਰਨਾ ਪਵੇਗਾ। ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਕੋਵਿਡ ਜਵਾਬ ਵਿਚ 23 ਹਜ਼ਾਰ ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਇਸ ਦੀ ਵਰਤੋਂ ਸਿਹਤ ਸੇਵਾਵਾਂ ਵਿਚ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਪੇਂਡੂ ਖੇਤਰਾਂ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਹਰ ਕੀਮਤ ਤੇ ਕੋਰੋਨਾ ਤੋਂ ਬਚਾਉਣਾ ਹੋਵੇਗਾ।
Reviewing the COVID-19 situation with Chief Ministers. https://t.co/NKHL3Mz0yk
— Narendra Modi (@narendramodi) July 16, 2021
ਪੀਐਮ ਮੋਦੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਰਾਜਾਂ ਨੂੰ ਆਪਣੇ ਹਸਪਤਾਲਾਂ ਵਿਚ ਬਿਸਤਰੇ ਦੀ ਸਥਿਤੀ ਵੀ ਵਧਾਉਣੀ ਪਵੇਗੀ ਅਤੇ ਸਿਹਤ ਸੇਵਾਵਾਂ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਪੀਐਮ ਮੋਦੀ ਨੇ ਇਸ ਮੀਟਿੰਗ ਵਿੱਚ ਕਿਹਾ ਕਿ ਰਾਜਾਂ ਨੂੰ ਪਾਰਦਰਸ਼ੀ ਢੰਗ ਨਾਲ ਅੰਕੜੇ ਸਾਂਝੇ ਕਰਨੇ ਚਾਹੀਦੇ ਹਨ। ਪੀਐਮ ਮੋਦੀ ਨੇ ਇਨ੍ਹਾਂ ਰਾਜਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਕਿਸੇ ਵੀ ਸੂਰਤ ਵਿਚ ਤੀਜੀ ਲਹਿਰ ਦੀ ਸੰਭਾਵਨਾ ਨੂੰ ਟਾਲਣਾ ਹੋਵੇਗਾ।
Corona Virus
ਇਹ ਵੀ ਪੜ੍ਹੋ - Delhi: ਕਿਸਾਨਾਂ ਖ਼ਿਲਾਫ ਮਾਮਲਿਆਂ ਲਈ ਚੁਣੇ ਵਕੀਲਾਂ ਦੇ ਪੈਨਲ ਨੂੰ ਉਪ ਰਾਜਪਾਲ ਬੈਜਲ ਨੇ ਕੀਤਾ ਖਾਰਜ
ਉਨ੍ਹਾਂ ਕਿਹਾ ਕਿ ਮਾਹਰਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਸਥਿਤੀ ਵਿਚ ਸੁਧਾਰ ਨਹੀਂ ਹੋਇਆ ਤਾਂ ਇਸ ਦਾ ਬਹੁਤ ਗੰਭੀਰ ਰੂਪ ਹੋ ਸਕਦਾ ਹੈ। ਇਸ ਮੌਕੇ ਪੀਐੱਮ ਮੋਦੀ ਨੇ ਉਹਨਾਂ ਦੇਸ਼ਾਂ ਦਾ ਵੀ ਜ਼ਿਕਰ ਕੀਤਾ ਜਿੱਥੇ ਕੋਰੋਨਾ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਕਈਂ ਰਾਜਾਂ ਵਿਚ ਅਨਲਾਕ ਦੌਰਾਨ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਚਿੰਤਾ ਵਧਾਉਣ ਵਾਲੀਆਂ ਹਨ।
Prime Minister Narendra Modi
ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਲੋਕਾਂ ਨੂੰ ਦੱਸਣਾ ਪਵੇਗਾ ਕਿ ਕੋਰੋਨਾ ਅਜੇ ਪੂਰੀ ਤਰ੍ਹਾਂ ਨਹੀਂ ਗਿਆ ਹੈ। ਪਾਰਟੀਆਂ ਤੋਂ ਇਲਾਵਾ ਐਨ.ਜੀ.ਓਜ਼ ਅਤੇ ਹੋਰਨਾਂ ਨੂੰ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕੱਠੇ ਹੋਣਾ ਪਵੇਗਾ। ਉਹਨਾਂ ਕਿਹਾ ਕਿ ਉਹ ਹਰ ਸਮੇਂ ਉਹਨਾਂ ਦੇ ਨਾਲ ਹਨ ਤੇ ਅਸੀਂ ਇਸ ਲੜਾਈ ਨੂੰ ਜ਼ਰੂਰ ਜਿੱਤਾਂਗੇ। ਦੱਸ ਦਈਏ ਕਿ ਇਨ੍ਹਾਂ ਰਾਜਾਂ ਵਿੱਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਕੁਝ ਟੀਮਾਂ ਦਾ ਗਠਨ ਵੀ ਕੀਤਾ ਹੈ ਜੋ ਰਾਜਾਂ ਦੇ ਸੰਪਰਕ ਵਿਚ ਰਹਿੰਦੇ ਹਨ। ਇਹ ਟੀਮਾਂ ਰਾਜਾਂ ਨੂੰ ਲੋੜੀਂਦੀ ਸਲਾਹ ਵੀ ਦੇ ਰਹੀਆਂ ਹਨ।