ਸੋਮਵਾਰ ਤੋਂ ਕੁਝ ਹੋਰ ਸ਼ਹਿਰਾਂ ’ਚ ਸਸਤੀਆਂ ਕੀਮਤਾਂ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਹੋਵੇਗੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦਿੱਲੀ-ਐਨ.ਸੀ.ਆਰ. ਅਤੇ ਕੁਝ ਹੋਰ ਇਲਾਕਿਆਂ ’ਚ ਐਤਵਾਰ ਤੋਂ ਟਮਾਟਰ 80 ਰੁਪਏ ਪ੍ਰਤੀ ਕਿੱਲੋ ਦੀ ਕੀਮਤ ’ਤੇ ਵੇਚਣ ਦਾ ਐਲਾਨ ਕੀਤਾ ਹੈ। ਟਮਾਟਰ ਦੀਆਂ ਉੱਚੀਆਂ ਕੀਮਤਾਂ ਨਾਲ ਆਮ ਲੋਕਾਂ ਨੂੰ ਰਾਹਤ ਦੇਣ ਲਈ ਪਹਿਲਾਂ ਸਰਕਾਰ ਇਸ ਦੀ ਵਿਕਰੀ 90 ਰੁਪਏ ਪਤੀ ਕਿੱਲੋਗ੍ਰਾਮ ਦੀ ਕੀਮਤ ’ਤੇ ਕਰ ਰਹੀ ਸੀ।
ਸਰਕਾਰ ਨੇ ਸ਼ੁਕਰਵਾਰ ਨੂੰ ਦਿੱਲੀ-ਐਨ.ਸੀ.ਆਰ. ’ਚ ਮੋਬਾਈਲ ਵੈਲ ਜ਼ਰੀਏ ਰਿਆਇਤੀ 90 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਸੀ। ਸਨਿਚਰਵਾਰ ਨੂੰ ਕੁਝ ਹੋਰ ਸ਼ਹਿਰਾਂ ’ਚ ਸਰਕਾਰ ਨੇ ਰਿਆਇਤੀ ਦਰਾਂ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਸੀ। ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਹੈ, ‘‘ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਟਮਾਟਰ ਦੀਆਂ ਥੋਕ ਕੀਮਤਾਂ ’ਚ ਕਮੀ ਆਈ ਹੈ। ਸਰਕਾਰ ਨੇ ਦੇਸ਼ ’ਚ ਕਈ ਥਾਵਾਂ ’ਤੇ 90 ਰੁਪਏ ਦੀ ਰਿਆਇਤੀ ਦਰ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਸੀ।’’
ਇਹ ਵੀ ਪੜ੍ਹੋ : ਫਾਜ਼ਿਲਕਾ 'ਚ ਹੜ੍ਹ ਦੌਰਾਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਸਿਹਤ ਵਿਭਾਗ ਘਰ-ਘਰ ਜਾ ਕੇ ਕਰ ਰਿਹਾ ਚੈਕਿੰਗ
ਬਿਆਨ ’ਚ ਕਿਹਾ ਗਿਆ ਹੈ ਕਿ ਦੇਸ਼ ’ਚ 500 ਤੋਂ ਵੱਧ ਥਾਵਾਂ ਤੋਂ ਮਿਲੀਆਂ ਸੂਚਨਾਵਾਂ ਦੇ ਆਧਾਰ ’ਤੇ ਸਰਕਾਰ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ। ਹੁਣ ਸਰਕਾਰ ਨੇ ਐਤਵਾਰ 16 ਜੁਲਾਈ ਤੋਂ 80 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਕੀਮਤ ’ਤੇ ਟਮਾਟਰ ਦੀ ਵਿਕਰੀ ਕਰਨ ਦਾ ਫੈਸਲਾ ਕੀਤਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸਹਿਕਾਰੀ ਕਮੇਟੀਆਂ ਭਾਰਤੀ ਰਾਸ਼ਟਰੀ ਖੇਡੀ ਵੰਡ ਸੰਘ (ਨੈਫ਼ੇਡ) ਅਤੇ ਭਾਰਤੀ ਰਾਸ਼ਟਰੀ ਖਪਤਕਾਰ ਸਹਿਕਾਰੀ ਸੰਘ (ਐਨ.ਸੀ.ਸੀ.ਐਫ਼.) ਰਾਹੀਂ ਦਿੱਲੀ, ਨੋਇਡਾ, ਲਖਨਊ, ਕਾਨਪੁਰ, ਵਾਰਾਣਸੀ, ਪਟਨਾ, ਮਜੱਫ਼ਰਪੁਰ ਅਤੇ ਆਰਾ ’ਚ ਕਈ ਥਾਵਾਂ ’ਤੇ ਐਤਵਾਰ ਤੋਂ 80 ਰੁਪਏ ਪ੍ਰਤੀ ਕਿੱਲੋ ਦੀ ਕੀਮਤ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸੋਮਵਾਰ ਤੋਂ ਕੁਝ ਹੋਰ ਸ਼ਹਿਰਾਂ ’ਚ ਰਿਆਇਤੀ ਦਰ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੰਤਰੀ ਬਲਕਾਰ ਸਿੰਘ ਨੇ ਸਰਕਾਰੀ ਨੌਕਰੀ ਲਈ ਚੁਣੇ ਗਏ ਲੋੜਵੰਦ ਪਰਿਵਾਰਾਂ ਦੇ 25 ਨੌਜਵਾਨਾਂ ਨੂੰ ਕੀਤਾ ਸਨਮਾਨਿਤ
ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਖਪਤਕਾਰਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ। ਸਹਿਕਾਰੀ ਕਮੇਟੀਆਂ ਐਨ.ਸੀ.ਸੀ.ਐਫ਼. ਅਤੇ ਨੈਫ਼ੇਡ ਕੇਂਦਰ ਵਲੋਂ ਮੋਬਾਈਲ ਵੈਲ ਜ਼ਰੀਏ ਟਮਾਟਰ ਵੇਚ ਰਹੀਆਂ ਹਨ। ਮਾਨਸੂਨ ਦੇ ਮੀੲਹ ਅਤੇ ਘੱਟ ਉਤਪਾਦਨ ਕਾਰਨ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਪ੍ਰਚੂਨ ਬਾਜ਼ਾਰਾਂ ’ਚ ਟਮਾਟਰ ਦੀਆਂ ਕੀਮਤਾਂ ਉਚਾਈ ’ਤੇ ਪੁੱਜ ਗਈਆਂ ਹਨ। ਕਈ ਸ਼ਹਿਰਾਂ ’ਚ ਤਾਂ ਇਹ 250 ਕਿਲੋ ਦੀ ਕੀਮਤ ’ਤੇ ਵਿਕ ਰਿਹਾ ਹੈ। ਸਰਕਾਰ ਅਨੁਸਾਰ ਸਨਿਚਰਵਾਰ ਨੂੰ ਟਮਾਟਰ ਦੀ ਕੁਲ ਭਾਰਤ ਔਸਤ ਕਮਤ ਲਗਭਗ 117 ਰੁਪਏ ਪ੍ਰਤੀ ਕਿਲੋ ਸੀ। ਸਭ ਤੋਂ ਜ਼ਿਆਦਾ ਕੀਮਤ 250 ਰੁਪਏ ਪ੍ਰਤੀ ਕਿਲੋ ਉੱਤਰ ਪ੍ਰਦੇਸ਼ ਦੇ ਹਾਪੁੜ ’ਚ ਸੀ।