ਕੇਰਲ : 42 ਘੰਟਿਆਂ ਤਕ ਲਿਫਟ ’ਚ ਫਸਿਆ ਵਿਅਕਤੀ, ਜੀਣ ਦੀ ਉਮੀਦ ਖ਼ਤਮ ਹੋਈ ਤਾਂ ਪਰਵਾਰ ਨੂੰ ਲਿਖਿਆ ਭਾਵੁਕ ਸੰਦੇਸ਼
Published : Jul 16, 2024, 10:37 pm IST
Updated : Jul 16, 2024, 10:37 pm IST
SHARE ARTICLE
ਰਵਿੰਦਰਨ ਨਾਇਰ (59)
ਰਵਿੰਦਰਨ ਨਾਇਰ (59)

ਕਿਹਾ, ਜਦੋਂ ਲਿਫਟ ਆਪਰੇਟਰ ਨੇ ਲਿਫਟ ਦੇ ਦਰਵਾਜ਼ੇ ਖੋਲ੍ਹੇ ਤਾਂ ਮੈਨੂੰ ਲੱਗਾ ਕਿ ਹਸਪਤਾਲ ਦਾ ਮੁਲਾਜ਼ਮ ਰੱਬ ਦਾ ਦੂਤ ਹੈ

ਤਿਰੂਵਨੰਤਪੁਰਮ: ਤਿਰੂਵਨੰਤਪੁਰਮ ਦੇ ਇਕ ਵੱਡੇ ਸਰਕਾਰੀ ਹਸਪਤਾਲ ’ਚ ਪਿਛਲੇ ਹਫਤੇ 42 ਘੰਟਿਆਂ ਤਕ ਲਿਫਟ ’ਚ ਫਸੇ 59 ਸਾਲ ਦੇ ਵਿਅਕਤੀ ਨੇ ਕਿਹਾ ਕਿ ਲਿਫ਼ਟ ’ਚ ਫਸੇ ਰਹਿਣ ਦੌਰਾਨ ਉਸ ਨੂੰ ਜੀਣ ਦੀ ਕੋਈ ਉਮੀਦ ਨਹੀਂ ਰਹਿ ਗਈ ਸੀ ਅਤੇ ਉਸ ਨੇ ਅਪਣੇ ਪਰਵਾਰ ਦੇ ਨਾਂ ਆਖ਼ਰੀ ਸੰਦੇਸ਼ ਲਿਖ ਕੇ ਅਪਣੇ ਬੈਗ ’ਚ ਰਖ ਲਿਆ ਸੀ। 

ਉਲੂਰ ਦੇ ਰਹਿਣ ਵਾਲੇ ਰਵਿੰਦਰਨ ਨਾਇਰ ਨੇ ਦਸਿਆ ਕਿ ਲੰਮੇ ਸਮੇਂ ਤਕ ਬਿਨਾਂ ਪਾਣੀ ਤੋਂ ਲਿਫਟ ’ਚ ਫਸੇ ਰਹਿਣ ਕਾਰਨ ਉਨ੍ਹਾਂ ਦੇ ਹੱਥ-ਪੈਰ ਸੁੰਨ ਹੋਣ ਲੱਗੇ। ਨਾਇਰ ਸਨਿਚਰਵਾਰ ਨੂੰ ਹਸਪਤਾਲ ਦੇ ਬਾਹਰੀ ਮਰੀਜ਼ ਵਿਭਾਗ ਜਾ ਰਿਹਾ ਸੀ ਜਦੋਂ ਲਿਫਟ ਅੱਧ ਵਿਚਕਾਰ ਰੁਕ ਗਈ ਅਤੇ ਉਹ ਉਥੇ ਫਸ ਗਿਆ। 

ਉਨ੍ਹਾਂ ਦਸਿਆ, ‘‘ਮੈਂ ਲਿਫਟ ਤੋਂ ਬਾਹਰ ਨਿਕਲਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਲਿਫਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਮੈਨੂੰ ਸਿਰਫ ਕੰਧਾਂ ਦਿਸੀਆਂ। ਮੈਂ ਨਿਰਾਸ਼ ਹੋ ਗਿਆ ਅਤੇ ਕੰਧ ਨਾਲ ਟੱਕਰਾਂ ਮਾਰਨਾ ਸ਼ੁਰੂ ਕਰ ਦਿਤੀਆਂ।’’

ਨਾਇਰ ਨੇ ਕਿਹਾ ਕਿ ਉਸ ਨੇ ਅਪਣੇ ਮੋਬਾਈਲ ਫੋਨ ’ਤੇ ਟਾਰਚ ਦੀ ਵਰਤੋਂ ਕਰ ਕੇ ਇਕ ਸੰਦੇਸ਼ ਲਿਖਿਆ। ‘‘ਮੈਂ ਹਿੱਲ ਵੀ ਨਹੀਂ ਪਾ ਰਿਹਾ ਸੀ, ਮੇਰੇ ਹੱਥ ਅਤੇ ਪੈਰ ਸੁੰਨ ਹੋ ਗਏ ਸਨ...। ਮੈਨੂੰ ਚਿੰਤਾ ਸੀ ਕਿ ਜੇ ਮੈਨੂੰ ਕੁੱਝ ਹੋ ਗਿਆ, ਤਾਂ ਮੇਰੇ ਬੱਚੇ ਕਿਵੇਂ ਪੜ੍ਹਨਗੇ।’’

ਉਨ੍ਹਾਂ ਕਿਹਾ, ‘‘ਮੇਰੇ ਕੋਲ ਪੀਣ ਲਈ ਪਾਣੀ ਨਹੀਂ ਸੀ ਪਰ ਮੇਰੇ ਕੋਲ ਬੈਗ ’ਚ ਮੇਰੀਆਂ ਕੁੱਝ ਕਵਿਤਾਵਾਂ ਸਨ ਜੋ ਮੈਂ ਲਿਖੀਆਂ ਸਨ।’’

ਨਾਇਰ ਨੇ ਮੀਡੀਆ ਨੂੰ ਦਸਿਆ ਕਿ ਜਦੋਂ ਲਿਫਟ ਆਪਰੇਟਰ ਸੋਮਵਾਰ ਨੂੰ ਕੰਮ ’ਤੇ ਵਾਪਸ ਆਇਆ ਅਤੇ ਲਿਫਟ ਦੇ ਦਰਵਾਜ਼ੇ ਖੋਲ੍ਹੇ ਤਾਂ ਉਸ ਨੂੰ ਲੱਗਾ ਕਿ ਹਸਪਤਾਲ ਦਾ ਮੁਲਾਜ਼ਮ ਰੱਬ ਦਾ ਦੂਤ ਹੈ। 

ਇਸ ਘਟਨਾ ਨੇ ਲੋਕਾਂ ’ਚ ਗੁੱਸਾ ਪੈਦਾ ਕਰ ਦਿਤਾ ਅਤੇ ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਥਾਨਕ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਨੂੰ ਘਟਨਾ ਦੀ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿਤੇ। 

ਨਾਇਰ ਸਨਿਚਰਵਾਰ ਤੋਂ ਸਰਕਾਰੀ ਮੈਡੀਕਲ ਕਾਲਜ ਦੇ ਓ.ਪੀ. ਬਲਾਕ ਦੀ ਲਿਫਟ ਵਿਚ ਫਸਿਆ ਹੋਇਆ ਸੀ ਅਤੇ ਸੋਮਵਾਰ ਸਵੇਰੇ ਜਦੋਂ ਆਪਰੇਟਰ ਰੁਟੀਨ ਕੰਮ ਲਈ ਲਿਫਟ ਸ਼ੁਰੂ ਕਰਨ ਆਇਆ ਤਾਂ ਉਸ ਨੇ ਨਾਇਰ ਨੂੰ ਬਾਹਰ ਕਢਿਆ । 

ਕਮਿਸ਼ਨ ਦੇ ਕਾਰਜਕਾਰੀ ਚੇਅਰਮੈਨ ਅਤੇ ਨਿਆਂਇਕ ਮੈਂਬਰ ਕੇ. ਬੈਜੂਨਾਥ ਨੇ ਸੁਪਰਡੈਂਟ ਨੂੰ 15 ਦਿਨਾਂ ਦੇ ਅੰਦਰ ਵਿਸਥਾਰਤ ਜਾਂਚ ਰੀਪੋਰਟ ਸੌਂਪਣ ਅਤੇ ਇਹ ਦੱਸਣ ਦਾ ਹੁਕਮ ਦਿਤਾ ਕਿ ਇਹ ਘਟਨਾ ਕਿਸ ਦੀ ਲਾਪਰਵਾਹੀ ਕਾਰਨ ਵਾਪਰੀ। 

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੰਗਲਵਾਰ ਨੂੰ ਨਾਇਰ ਨਾਲ ਮੁਲਾਕਾਤ ਕੀਤੀ। ਨਾਇਰ ਦਾ ਇੱਥੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮੰਤਰੀ ਨੇ ਮਰੀਜ਼ ਅਤੇ ਉਸ ਦੇ ਪਰਵਾਰ ਨੂੰ ਭਰੋਸਾ ਦਿਤਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। 

ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਜਾਰਜ ਨੇ ਮਰੀਜ਼ ਦੀ ਸਿਹਤ ਬਾਰੇ ਪੁਛਿਆ ਅਤੇ ਡਾਕਟਰਾਂ ਨੇ ਉਸ ਨੂੰ ਦਸਿਆ ਕਿ ਉਸ ਦੀ ਹਾਲਤ ਤਸੱਲੀਬਖਸ਼ ਹੈ। ਨਾਇਰ ਨੇ ਮੰਤਰੀ ਦਾ ਧੰਨਵਾਦ ਕੀਤਾ। 

ਜਾਰਜ ਨੇ ਘਟਨਾ ਸਾਹਮਣੇ ਆਉਣ ਤੋਂ ਤੁਰਤ ਬਾਅਦ ਜਾਂਚ ਦੇ ਹੁਕਮ ਦਿਤੇ ਸਨ। ਮੈਡੀਕਲ ਸਿੱਖਿਆ ਦੇ ਡਾਇਰੈਕਟਰ ਦੀ ਅਗਵਾਈ ਵਾਲੀ ਮੁੱਢਲੀ ਜਾਂਚ ਦੇ ਆਧਾਰ ’ਤੇ ਹਸਪਤਾਲ ਦੇ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਵਿਸਥਾਰਤ ਜਾਂਚ ਕੀਤੀ ਜਾਵੇਗੀ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

Tags: kerala

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement