Supreme Court: ਸੁਪ੍ਰੀਮ ਕੋਰਟ ਵਲੋਂ ਹਾਈ ਕੋਰਟ ਨੂੰ ਜੰਗ-ਏ-ਆਜ਼ਾਦੀ ਦਾ ਮਾਮਲਾ ਇਸੇ ਮਹੀਨੇ ਨਿਬੇੜਨ ਦੇ ਹੁਕਮ
Published : Jul 16, 2024, 9:42 am IST
Updated : Jul 16, 2024, 9:42 am IST
SHARE ARTICLE
The Supreme Court ordered the High Court to resolve the Jang-e-Azadi case this month.
The Supreme Court ordered the High Court to resolve the Jang-e-Azadi case this month.

Supreme Court: ਇਸ ਮਾਮਲੇ ਵਿਚ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਜੇ ਬੁਬਲਾਨੀ ਸਮੇਤ ਕਰੀਬ 26 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ

Supreme Court: ਸੁਪ੍ਰੀਮ ਕੋਰਟ ਨੇ ਜੰਗ-ਏ-ਆਜ਼ਾਦੀ ਯਾਦਗਾਰ ਦੀ ਵਿਜੀਲੈਂਸ ਜਾਂਚ ਵਿਚ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਦੇਸ਼ ਦੀ ਸਰਬਉਚ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਸ ਮਹੀਨੇ ਦੇ ਅਖ਼ੀਰ ਤਕ ਇਹ ਮਾਮਲਾ ਨਿਬੇੜਨ ਲਈ ਕਿਹਾ ਹੈ।

ਪੜ੍ਹੋ ਇਹ ਖ਼ਬਰ :  Health News: ਸੌਣ ਤੋਂ ਪਹਿਲਾਂ ਖਾਉ ਇਹ ਚੀਜ਼ਾਂ, ਕਬਜ਼ ਤੇ ਕਈ ਬੀਮਾਰੀਆਂ ਹੋਣਗੀਆਂ ਦੂਰ

ਦਰਅਸਲ, ਜਲੰਧਰ ਲਾਗੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਦੇ ਨਿਰਮਾਣ ’ਚ ਹੋਏ ਕਥਿਤ ਗ਼ਬਨ ਦੇ ਮਾਮਲੇ ’ਚ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੂੰ ਅੰਤਰਮ ਜ਼ਮਾਨਤ ਮਿਲੀ ਹੋਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ’ਚ ਹਮਦਰਦ ਨੂੰ ਮਿਲੀ ਜ਼ਮਾਨਤ ਨੂੰ ਚੁਣੌਤੀ ਦਿਤੀ ਸੀ। ਪਰ ਅੱਜ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਕੋਈ ਦਖ਼ਲ ਦੇਣ ਤੋਂ  ਨਾਂਹ ਕਰ ਦਿਤੀ। ਹਮਦਰਦ ਵਿਰੁਧ ਇਸ ਮਾਮਲੇ ’ਚ ਐਫ਼ਆਈਆਰ ਦਰਜ ਕੀਤੀ ਜਾ ਚੁਕੀ ਹੈ।

ਪੜ੍ਹੋ ਇਹ ਖ਼ਬਰ :  ED Raid: ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਵਲੋਂ ਛਾਪੇਮਾਰੀ

ਇਥੇ ਵਰਨਣਯੋਗ ਹੈ ਕਿ ਬੀਤੀ 24 ਮਈ ਨੂੰ ਵਿਜੀਲੈਂਸ ਵਲੋਂ ਹਮਦਰਦ ਦੇ ਦਫ਼ਤਰ ਦੇ ਬਾਹਰ ਚਿਪਕਾਏ ਗਏ ਨੋਟਿਸ ਵਿਚ ਲਿਖਿਆ ਸੀ ਕਿ ਜੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ ਦੇ ਨਿਰਮਾਣ ਵਿੱਚ ਬੇਨਿਯਮੀਆਂ ਬਾਰੇ ਤਕਨੀਕੀ ਟੀਮਾਂ ਦੀ ਰਿਪੋਰਟ ਦੇ ਆਧਾਰ ’ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਸ ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਅਤੇ ਹੋਰਨਾਂ ਵਿਰੁੱਧ ਟੈਕਸ ਗ਼ਬਨ ਦੇ ਸਬੂਤ ਮਿਲੇ ਹਨ। ਤਦ ਵਿਜੀਲੈਂਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹਮਦਰਦ ਨੂੰ ਵਿਜੀਲੈਂਸ ਦਫ਼ਤਰ ਜਲੰਧਰ ਵਿੱਚ ਪੇਸ਼ ਹੋਣ ਦੀ ਹਦਾਇਤ ਵੀ ਕੀਤੀ ਸੀ।

ਪੜ੍ਹੋ ਇਹ ਖ਼ਬਰ :  Bus Accident: ਮੁੰਬਈ ਐਕਸਪ੍ਰੈੱਸ ਹਾਈਵੇਅ 'ਤੇ ਬੱਸ ਖੱਡ 'ਚ ਡਿੱਗਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖਮੀ

ਇਸ ਮਾਮਲੇ ਵਿਚ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਜੇ ਬੁਬਲਾਨੀ ਸਮੇਤ ਕਰੀਬ 26 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ 16 ਦੇ ਕਰੀਬ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਚੋਣ ਕਮਿਸ਼ਨ ਨੇ ਪੂਰੇ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ ਸੀ। ਮਾਮਲੇ ਵਿਚ, ਜਲੰਧਰ ਵਿਜੀਲੈਂਸ ਬਿਊਰੋ ਨੇ ਆਈਪੀਸੀ ਦੀਆਂ ਧਾਰਾਵਾਂ 420, 406, 409, 465, 467, 468, 471, 120-ਬੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 (1) ਏ ਦੇ ਨਾਲ 13 (2) ਵੀ ਸ਼ਾਮਲ ਕੀਤੀਆਂ ਗਈਆਂ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from The Supreme Court ordered the High Court to resolve the Jang-e-Azadi case this month., stay tuned to Rozana Spokesman)


 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement