
Bus Accident: ਅਧਿਕਾਰੀਆਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Bus Accident: ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਮੁੰਬਈ ਐਕਸਪ੍ਰੈਸ ਹਾਈਵੇਅ ਨੇੜੇ ਇੱਕ ਬੱਸ ਦੇ ਟਰੈਕਟਰ ਨਾਲ ਟਕਰਾਉਣ ਅਤੇ ਖਾਈ ਵਿੱਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਪੜ੍ਹੋ ਇਹ ਖ਼ਬਰ : Canada News: ਕੋਟਕਪੂਰੇ ਦਾ ਸਿੱਖ ਨੌਜਵਾਨ ਕੈਨੇਡਾ ’ਚ ਬਣਿਆ ਪਾਇਲਟ
ਅਧਿਕਾਰੀਆਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡੀਸੀਪੀ ਨਵੀਂ ਮੁੰਬਈ ਪੰਕਜ ਦਹਾਨੇ ਨੇ ਦੱਸਿਆ, "ਮੁੰਬਈ ਐਕਸਪ੍ਰੈਸ ਹਾਈਵੇਅ ਦੇ ਕੋਲ ਇੱਕ ਬੱਸ ਦੇ ਟਰੈਕਟਰ ਨਾਲ ਟਕਰਾਉਣ ਅਤੇ ਖਾਈ ਵਿੱਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨੇੜਲੇ ਐਮਜੀਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।"
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲੈ ਕੇ ਬੱਸ ਡੋਂਬੀਵਾਲੀ ਦੇ ਕੇਸਰ ਪਿੰਡ ਤੋਂ ਮਹਾਰਾਸ਼ਟਰ ਦੇ ਪੰਢਰਪੁਰ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਇਸ ਘਟਨਾ ਕਾਰਨ ਮੁੰਬਈ ਐਕਸਪ੍ਰੈਸ ਹਾਈਵੇਅ ਦੀ ਮੁੰਬਈ-ਲੋਨਾਵਾਲਾ ਲੇਨ 'ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਬੱਸ ਨੂੰ ਕਰੇਨ ਦੀ ਮਦਦ ਨਾਲ ਹਟਾਇਆ ਜਾ ਸਕਿਆ ਅਤੇ ਤਿੰਨ ਘੰਟੇ ਬਾਅਦ ਲੇਨ 'ਤੇ ਆਵਾਜਾਈ ਬਹਾਲ ਹੋ ਸਕੀ। ਹੋਰ ਜਾਣਕਾਰੀ ਦੀ ਉਡੀਕ ਹੈ।
(For more Punjabi news apart from 4 people died, many injured due to the bus falling into the gorge on the Mumbai Express Highway, stay tuned to Rozana Spokesman)