
ਪਿਛਲੇ ਸੱਤ ਦਿਨਾਂ ਤੋ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਏਮਜ਼ ਦੇ ਆਈਸੀਯੂ ਵਿਚ ਭਰਤੀ ਹਨ।
ਨਵੀਂ ਦਿੱਲੀ: ਪਿਛਲੇ ਸੱਤ ਦਿਨਾਂ ਤੋ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਏਮਜ਼ ਦੇ ਆਈਸੀਯੂ ਵਿਚ ਭਰਤੀ ਹਨ। 9 ਅਗਸਤ ਨੂੰ ਏਮਜ਼ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਸਟੇਟਮੈਂਟ ਜਾਰੀ ਕੀਤੀ ਸੀ, ਉਸ ਤੋਂ ਬਾਅਦ ਹੁਣ ਤੱਕ ਏਮਜ਼ ਪ੍ਰਸ਼ਾਸਨ ਵੱਲੋਂ ਕੋਈ ਹੋਰ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਕਾਫ਼ੀ ਗੰਭੀਰ ਹੈ, ਹਾਲੇ ਵੀ ਉਹ ਆਈਸੀਯੂ ਵਿਚ ਭਰਤੀ ਹਨ ਅਤੇ ਉਹਨਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸ ਦੇ ਚਲਦਿਆਂ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਉਹਨਾਂ ਨੂੰ ਮਿਲਣ ਏਮਜ਼ ਪਹੁੰਚੇ।
Arun Jaitley
ਸੂਤਰਾਂ ਅਨੁਸਾਰ ਜੇਟਲੀ ਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ਵਿਚ ਕਾਫ਼ੀ ਮੁਸ਼ਕਿਲ ਆ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੀਤੇ ਸ਼ੁੱਕਰਵਾਰ ਨੂੰ ਵੀ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਸਿਹਤ ਵਿਗੜਨ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਐਡੋਕ੍ਰਿਨੋਲਾਜਿਸਟ, ਕਾਰਡੀਓਲਾਜਿਸਟ ਤੇ ਨੈਫਰੋਲਾਜਿਸਟ ਸਮੇਤ ਡਾਕਟਰਾਂ ਦੀ ਇਕ ਟੀਮ ਵਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਸੀ।
Arun Jaitley
ਇਸ ਤੋਂ ਪਹਿਲਾਂ ਇਸੇ ਸਾਲ ਮਈ ਮਹੀਨੇ 'ਚ ਜੇਟਲੀ ਨੂੰ ਸਿਹਤ ਜਾਂਚ ਲਈ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਰੁਣ ਜੇਟਲੀ ਨੂੰ ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਦਸ ਦਈਏ ਕਿ ਅਰੁਣ ਜੇਟਲੀ ਦੀ ਖਰਾਬ ਸਿਹਤ ਦੀ ਜਾਣਕਾਰੀ ਜਿਵੇਂ ਹੀ ਬੀਜੇਪੀ ਨੂੰ ਮਿਲੀ ਤਾਂ ਉਹ ਅਰੁਣ ਜੇਟਲੀ ਨੂੰ ਮਿਲਣ ਲਈ AIIMS ‘ਚ ਪਹੁੰਚੇ। ਪੀਐਮ ਮੋਦੀ ਸਮੇਤ ਕਈ ਭਾਜਪਾ ਆਗੂ ਉਹਨਾਂ ਨੂੰ ਮਿਲਣ ਪਹੁੰਚੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।