ਨਾਨਾ ਪਾਟੇਕਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਧਾਏ ਕਦਮ  
Published : Aug 16, 2019, 4:46 pm IST
Updated : Aug 16, 2019, 4:46 pm IST
SHARE ARTICLE
Nana patekar will help maharashtra flood victims building 500 in kolhapur shirol
Nana patekar will help maharashtra flood victims building 500 in kolhapur shirol

ਹੜ੍ਹ ਪੀੜਤਾਂ ਦੀ ਇਸ ਤਰ੍ਹਾਂ ਕਰਨਗੇ ਮਦਦ 

ਨਵੀਂ ਦਿੱਲੀ: ਮਹਾਰਾਸ਼ਟਰ ਵਿਚ ਇਨ੍ਹੀਂ ਦਿਨੀਂ ਭਿਆਨਕ ਹੜ੍ਹ ਆਇਆ ਹੋਇਆ ਹੈ। ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਹੜ੍ਹ ਪੀੜਤਾਂ ਲਈ ਮਦਦ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਈ ਮਸ਼ਹੂਰ ਹਸਤੀਆਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਇਨ੍ਹਾਂ ਵਿਚ ਅਭਿਨੇਤਾ ਨਾਨਾ ਪਾਟੇਕਰ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਅਭਿਨੇਤਾ ਨਾਨਾ ਪਾਟੇਕਰ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

Nana PatekarNana Patekar

ਨਾਨਾ ਪਾਟੇਕਰ ਇਕ ਐਨ ਜੀ ਓ ਚਲਾਉਂਦੇ ਹਨ, ਇਸ ਸੰਸਥਾ ਦਾ ਨਾਮ 'ਨਾਮ ਫਾਉਂਡੇਸ਼ਨ' ਹੈ। ਇਸ ਐਨਜੀਓ ਦੇ ਜ਼ਰੀਏ ਨਾਨਾ ਨੇ ਸਹਾਇਤਾ ਲਈ ਹੱਥ ਵਧਾਏ ਹਨ। ਅਜਿਹੀਆਂ ਖ਼ਬਰਾਂ ਹਨ ਕਿ ਨਾਨਾ ਪਾਟੇਕਰ ਹੜ੍ਹ ਪੀੜਤਾਂ ਲਈ ਮਕਾਨ ਬਣਾਉਣ ਜਾ ਰਹੇ ਹਨ। ਮੁੰਬਈ ਮਿਰਰ ਵਿਚ ਪ੍ਰਕਾਸ਼ਤ ਇਕ ਰਿਪੋਰਟ ਦੇ ਅਨੁਸਾਰ, ਹਾਲ ਹੀ ਵਿਚ ਨਾਨਾ ਪਾਟੇਕਰ ਸ਼ਿਰੋਲ ਦੇ ਪਦਮਾਰਾਜੇ ਸਕੂਲ ਗਏ ਅਤੇ ਖੁਦ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ।

Flood Flood

ਇਥੇ ਭਿਆਨਕ ਸਥਿਤੀ ਨੂੰ ਵੇਖਣ ਤੋਂ ਬਾਅਦ ਉਹਨਾਂ ਨੇ 500 ਘਰ ਬਣਾਉਣ ਦਾ ਐਲਾਨ ਕੀਤਾ ਹੈ। ਨਾਨਾ ਪਾਟੇਕਰ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵਿਚ ਮਦਦ ਦਾ ਭਰੋਸਾ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਲਈ ਘਰ ਬਣਾਉਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਕਿਹਾ 'ਚਿੰਤਾ ਨਾ ਕਰੋ। ਇਕ ਵਾਰ ਜਦੋਂ ਤੁਹਾਡੇ ਲਈ ਛੱਤ ਪਾ ਦਿੱਤੀ ਜਾਵੇਗੀ ਤਾਂ ਸਭ ਕੁਝ ਠੀਕ ਹੋ ਜਾਵੇਗਾ। ਸਰਕਾਰ ਨੇ ਸਾਨੂੰ ਕੁਝ ਫੰਡ ਦਿੱਤੇ ਹਨ। ਫਾਉਂਡੇਸ਼ਨ ਨਾਮ ਦੀ ਸੰਸਥਾ ਪੈਸਾ ਇਕੱਠਾ ਕਰ ਰਹੀ ਹੈ।

ਬਹੁਤ ਸਾਰੇ ਲੋਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਹੱਥ ਵਧਾ ਰਹੇ ਹਨ। ਨਾਨਾ ਨੇ ਕਿਹਾ ਕਿ ‘ਸਰਕਾਰ ਦੀਆਂ ਆਪਣੀਆਂ ਸੀਮਾਵਾਂ ਹਨ। ਇਸ ਲਈ ਸਾਨੂੰ ਹੜ ਪ੍ਰਭਾਵਤ ਨਾਗਰਿਕਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਮੈਂ ਸਿਰੋਲ ਆਇਆ ਤਾਂ ਮੈਨੂੰ ਉੱਥੇ ਦੇ ਹਾਲਾਤਾਂ ਬਾਰੇ ਪਤਾ ਲੱਗਿਆ। ਇਸੇ ਲਈ ਅਸੀਂ 500 ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਅਸੀਂ ਕਲਵਾੜੀ ਵਿਚ 3 ਹਜ਼ਾਰ ਘਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਜਾ ਰਹੇ ਹਾਂ। ਨਾਨਾ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸ਼ੰਸਾ ਵੀ ਹੋ ਰਹੀ ਹੈ।

Flood Flood

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਭਿਨੇਤਾ ਰਿਤੇਸ਼ ਦੇਸ਼ਮੁਖ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਸਨ। ਉਹਨਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਕੋਸ਼ ਲਈ 25 ਲੱਖ ਰੁਪਏ ਦਾ ਫੰਡ ਦਾਨ ਕੀਤਾ। ਰਿਤੇਸ਼ ਦੇਸ਼ਮੁਖ ਦੁਆਰਾ ਦਿੱਤੀ ਗਈ ਇਸ ਸਹਾਇਤਾ ਬਾਰੇ ਜਾਣਕਾਰੀ ਮੁੱਖ ਮੰਤਰੀ ਦੇਵੇਂਦਰ ਫੰਡਾਵਿਸ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਸਾਂਝੀ ਕੀਤੀ।

ਉਨ੍ਹਾਂ ਦੀ ਪੋਸਟ ਵਿਚ ਰਿਤੇਸ਼ ਅਤੇ ਜੇਨੇਲੀਆ ਦੀ ਤਸਵੀਰ ਸੀ, ਜਿਸ ਵਿਚ ਦੋਵੇਂ ਮੁੱਖ ਮੰਤਰੀ ਨੂੰ 25 ਲੱਖ ਦੇ ਚੈੱਕ ਸੌਂਪ ਰਹੇ ਸਨ। ਮੁੱਖ ਮੰਤਰੀ ਨੇ ਇਸ ਉਪਰਾਲੇ ਲਈ ਰਿਤੇਸ਼ ਦਾ ਧੰਨਵਾਦ ਵੀ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement