
ਹੜ੍ਹ ਦੀ ਮਾਰ ਨਾਲ ਜੂਝ ਰਹੇ ਅਤੇ ਬੇਘਰ ਹੋਏ ਮਹਾਰਾਸ਼ਟਰ ਦੇ ਲੋਕਾਂ ਦੀ ਮਦਦ ਲਈ ਖਾਲਸਾ ਕੇਅਰ ਦੀ ਟੀਮ ਅੱਗੇ ਆਈ ਹੈ।
ਮੁੰਬਈ : ਹੜ੍ਹ ਦੀ ਮਾਰ ਨਾਲ ਜੂਝ ਰਹੇ ਅਤੇ ਬੇਘਰ ਹੋਏ ਮਹਾਰਾਸ਼ਟਰ ਦੇ ਲੋਕਾਂ ਦੀ ਮਦਦ ਲਈ ਖਾਲਸਾ ਕੇਅਰ ਦੀ ਟੀਮ ਅੱਗੇ ਆਈ ਹੈ। ਮਹਾਰਾਸ਼ਟਰ ਦੇ ਸੰਗਲੀ ਵਿੱਚ ਖਾਲਸਾ ਕੇਅਰ ਦੇ ਸਿੱਖ ਮੈਂਬਰਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਸਿੱਖ ਮੈਂਬਰਾਂ ਅਨੁਸਾਰ ਇਹ ਸਾਰਾ ਪ੍ਰਬੰਧ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 3 ਦਿਨਾਂ ਤੋਂ ਇਸ ਲੰਗਰ ਦੀ ਸੇਵਾ ਨਿਰੰਤਰ ਕਰ ਰਹੇ ਹਨ।
Maharashtra floods victims
ਦੱਸ ਦਈਏ ਕਿ ਦੇਸ਼ ਦੇ ਕਈ ਸੂਬੇ ਹੜ੍ਹ ਦੀ ਚਪੇਟ ਵਿੱਚ ਬੁਰੀ ਤਰਾਂ ਆਏ ਹੋਏ ਹਨ। ਜਿਥੇ ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ ਉਥੇ ਹੀ ਬਹੁਤੀਆਂ ਨੇ ਆਪਣੀ ਜਾਨ ਗਵਾਈ ਹੈ। ਅਜਿਹੇ ਵਿੱਚ ਸਿੱਖ ਸੰਸਥਾ ਖਾਲਸਾ ਕੇਅਰ ਨੇ ਇਨ੍ਹਾਂ ਦੁਖੀਆਂ ਦੀ ਬਾਂਹ ਫੜਕੇ ਇਨ੍ਹਾਂ ਦੇ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਕੌਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਿਉਂ ਨਾ ਹੋਵੇ, ਬੇਸਹਾਰਿਆਂ ਦਾ ਆਸਰਾ ਬਣਨਾ ਉਨ੍ਹਾਂ ਦਾ ਮੁਢਲਾ ਫਰਜ਼ ਹੈ।
Maharashtra floods victims
ਦੱਸ ਦਈਏ ਕਿ ਦੇਸ਼ ਦੇ ਕਈ ਰਾਜ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਭਾਰੀ ਬਾਰਸ਼ ਅਤੇ ਹੜ੍ਹਾਂ ਦੇ ਤਬਾਹੀ ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਬਿਹਾਰ ਵਰਗੇ ਰਾਜਾਂ ਵਿਚ ਸਾਫ਼ ਦਿਖਾਈ ਦੇ ਰਹੀ ਹੈ। ਇਸ ਦੌਰਾਨ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਾਟਕ ਦੇ ਬੇਲਾਗਾਵੀ ਜ਼ਿਲੇ ਪਹੁੰਚ ਕੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਅਤੇ ਹੋਰ ਆਗੂ ਅਤੇ ਅਧਿਕਾਰੀ ਅਮਿਤ ਸ਼ਾਹ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਮੌਜੂਦ ਸਨ।
Maharashtra floods victims
ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸ਼ਨੀਵਾਰ ਨੂੰ ਉੱਤਰ ਪੱਛਮ ਅਤੇ ਤੱਟਵਰਤੀ ਇਲਾਕਿਆਂ ਵਿਚ ਸੂਬੇ ਦੇ 14 ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਵਿਚ ਰਾਹਤ ਕਾਰਜਾਂ ਲਈ 3,000 ਕਰੋੜ ਰੁਪਏ ਦੀ ਸਹਾਇਤਾ ਦੀ ਮੰਗ ਕੀਤੀ, ਜੋ ਕਿ 1 ਅਗਸਤ ਤੋਂ ਭਾਰੀ ਮਾਨਸੂਨ ਦੀ ਬਾਰਸ਼ ਅਤੇ ਤੂਫਾਨ ਨਾਲ ਪ੍ਰਭਾਵਤ ਹਨ। ਯੇਦੀਯੁਰੱਪਾ ਨੇ ਕਿਹਾ, “ਉਹਨਾਂ ਨੇ ਰਾਹਤ ਕਾਰਜਾਂ ਲਈ 3,000 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਹੈ।
Maharashtra floods victims
ਪਿਛਲੇ 10 ਦਿਨਾਂ ਦੌਰਾਨ ਉੱਤਰ ਪੱਛਮੀ, ਕੇਂਦਰੀ ਅਤੇ ਤੱਟਵਰਤੀ ਖੇਤਰਾਂ ਵਿਚ ਸੂਬੇ ਦੇ 14 ਜ਼ਿਲ੍ਹਿਆਂ ਵਿਚ ਭਾਰੀ ਮਾਨਸੂਨ ਦੀ ਬਾਰਸ਼ ਅਤੇ ਹੜ੍ਹਾਂ ਕਾਰਨ 24 ਕਰੀਬ ਲੋਕਾਂ ਦੀ ਮੌਤ ਹੋ ਗਈ। ਅਤੇ ਤਕਰੀਬਨ 14,000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।” ਰਾਜ ਸਰਕਾਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਬਚਾਅ ਅਤੇ ਰਾਹਤ ਕਾਰਜਾਂ ਲਈ ਪਿਛਲੇ 2-3 ਦਿਨਾਂ ਵਿਚ 100 ਕਰੋੜ ਰੁਪਏ ਜਾਰੀ ਕੀਤੇ ਹਨ।