ਪੰਛੀਆਂ ਦੇ ਖੰਭਾਂ ’ਤੇ ਪੇਂਟਿੰਗ ਬਣਾਉਂਦੀ ਹੈ 24 ਸਾਲ ਦੀ ਆਫ਼ਰੀਨ, ਵਿਦੇਸ਼ਾਂ ਤੱਕ ਨੇ ਹੁਨਰ ਦੇ ਚਰਚੇ
Published : Aug 16, 2021, 1:51 pm IST
Updated : Aug 16, 2021, 1:51 pm IST
SHARE ARTICLE
Afreen Khan, Feather Artist
Afreen Khan, Feather Artist

ਉਸ ਦੇ ਪੇਂਟਿੰਗਸ ਦੀ ਵੱਡੇ ਪੱਧਰ 'ਤੇ ਮੰਗ ਵੀ ਹੈ ਅਤੇ ਇਹਨਾਂ ਨਾਲ ਉਸਦੀ ਚੰਗੀ ਕਮਾਈ ਵੀ ਹੋ ਜਾਂਦੀ ਹੈ।

 

ਨਵੀਂ ਦਿੱਲੀ: ਆਕਾਸ਼ ਵਿਚ ਉੱਡਦੇ ਪੰਛੀ ਅਤੇ ਉਸਦੇ ਖੰਭਾਂ ਨੂੰ ਤਾਂ ਹਰ ਕਿਸੇ ਨੇ ਦੇਖਿਆ ਹੀ ਹੋਵੇਗਾ, ਪਰ ਇਨ੍ਹਾਂ ਖੰਭਾਂ ਉੱਤੇ ਕਲਾ ਵੀ ਕੀਤੀ ਜਾ ਸਕਦੀ ਹੈ, ਇਸ ’ਤੇ ਕਿਸੇ ਨੇ ਇਨ੍ਹਾਂ ਧਿਆਨ ਨਹੀਂ ਦਿੱਤਾ ਹੋਵੇਗਾ। ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲੇ ਦੀ ਰਹਿਣ ਵਾਲੀ 24 ਸਾਲ ਦੀ ਆਫ਼ਰੀਨ ਖਾਨ (Afreen Khan) ਇਨ੍ਹਾਂ ਖੰਭਾਂ 'ਤੇ ਆਪਣੀਆਂ ਰਚਨਾਤਮਕ ਪੇਂਟਿੰਗਾਂ (Creative Paintings) ਨਾਲ ਇੱਕ ਤੋਂ ਵੱਧ ਚੀਜਾਂ ਬਣਾ ਰਹੀ ਹੈ। ਉਸ ਦੀਆਂ ਪੇਂਟਿੰਗਾਂ ਦੀ ਦੇਸ਼ ਭਰ ਵਿਚ ਚਰਚਾ ਹੈ। ਇੰਨਾ ਹੀ ਨਹੀਂ, ਉਸਨੇ ਭਾਰਤ ਤੋਂ ਬਾਹਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਆਪਣੀ ਕਲਾ ਦਿਖਾਈ ਹੈ। ਉਸ ਦੇ ਪੇਂਟਿੰਗਸ ਦੀ ਵੱਡੇ ਪੱਧਰ 'ਤੇ ਮੰਗ ਵੀ ਹੈ ਅਤੇ ਇਹਨਾਂ ਨਾਲ ਉਸਦੀ ਚੰਗੀ ਕਮਾਈ ਵੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ‘ਚ ਫਸੇ ਸਿੱਖਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਵਿਦੇਸ਼ ਮੰਤਰਾਲੇ ਨੂੰ ਅਪੀਲ

Afreen KhanAfreen Khan

ਆਫ਼ਰੀਨ ਬਚਪਨ ਤੋਂ ਹੀ ਪੇਂਟਿੰਗ ਬਣਾਉਣ ਵਿਚ ਮਾਹਿਰ ਸੀ। 4 ਸਾਲ ਦੀ ਉਮਰ ਵਿਚ, ਆਫ਼ਰੀਨ ਨੇ ਰਾਮਪੁਰ ‘ਚ ਇੰਟਰਸਕੂਲ ਪ੍ਰਤੀਯੋਗਤਾ ਵਿਚ ਪਹਿਲੀ ਵਾਰ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਉਦੋਂ ਤੋਂ ਉਸਦਾ ਹੁਨਰ ਬਰਕਰਾਰ ਹੈ। ਆਫ਼ਰੀਨ ਦਾ ਉਸਦੇ ਪਰਿਵਾਰਕ ਮੈਂਬਰ ਵੀ ਬਹੁਤ ਸਹਿਯੋਗ ਕਰਦੇ ਹੈ। ਆਫ਼ਰੀਨ ਦੇ ਪਿਤਾ ਨੇ ਬਚਪਨ ਵਿਚ ਹੀ ਉਸਦੀ ਕਲਾ ਨੂੰ ਪਛਾਣ ਲਿਆ ਸੀ ਅਤੇ ਉਸਨੂੰ ਰਾਮਪੁਰ ਦੇ ਸਥਾਨਕ ਕਲਾਕਾਰ ਨਾਲ ਮਿਲਣ ਲਈ ਲੈ ਜਾਂਦੇ ਸੀ। ਉਨ੍ਹਾਂ ਨੂੰ ਦੇਖ ਕੇ ਹੀ ਆਫ਼ਰੀਨ ਪ੍ਰੇਰਿਤ ਹੁੰਦੀ ਰਹੀ।

PHOTOPHOTO

ਆਫ਼ਰੀਨ ਨੇ ਫਾਈਨ ਆਰਟਸ (Fine Arts) ਦੇ ਖੇਤਰ ਵਿਚ ਹੀ ਆਪਣੀ ਪੜ੍ਹਾਈ ਵੀ ਕੀਤੀ ਹੈ। ਆਫ਼ਰੀਨ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਆਪਣੀ ਬੈਚਲਰਸ ਪੂਰੀ ਕੀਤੀ ਅਤੇ ਫਿਰ ਜਾਮੀਆ ਮਿਲੀਆ ਯੂਨੀਵਰਸਿਟੀ ਤੋਂ ਮਾਸਟਰ ਕੀਤੀ। ਉਹ ਆਪਣੇ ਪਰਿਵਾਰ ਵਿਚ ਪਹਿਲੀ ਹੈ, ਜਿਸਨੇ ਕਲਾ ਦੇ ਖੇਤਰ ਵਿਚ ਕਦਮ ਰੱਖਿਆ ਹੈ। ਸ਼ੁਰੂ ਵਿਚ, ਉਸਨੂੰ ਇਹ ਬਹੁਤ ਮੁਸ਼ਕਲ ਲੱਗਿਆ, ਕਿਉਂਕਿ ਉਸ ਨੂੰ ਮਾਰਗ ਦਰਸ਼ਨ ਕਰਨ ਵਾਲਾ, ਇਸ ਖੇਤਰ ਬਾਰੇ ਸਮਝਾਉਣ ਵਾਲਾ ਕੋਈ ਨਹੀਂ ਸੀ। ਜੋ ਵੀ ਉਸਨੇ ਆਫ਼ਰੀਨ ਨੇ ਆਪਣੇ ਆਪ ਕੀਤਾ ਅਤੇ ਅੱਜ ਉਹ ਦੇਸ਼ ਭਰ ਵਿੱਚ ਫੇਦਰ ਆਰਟਿਸਟ (Feather Artist) ਵਜੋਂ ਮਸ਼ਹੂਰ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਆਪਣੇ ਸਾਥੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਕੀਤਾ ਨਿਯੁਕਤ

Afreen KhanAfreen Khan

ਆਫ਼ਰੀਨ ਆਪਣੀ ਕਲਾ ਨੂੰ ਖੰਭਾਂ ਉੱਤੇ ਉਤਾਰਨ ਲਈ ਸੜਕ ਤੋਂ ਖੰਭਾਂ ਨੂੰ ਇਕੱਠਾ ਕਰਦੀ ਹੈ। ਇਸਦੇ ਨਾਲ, ਉਸਨੇ ਕੁਝ ਅਜਿਹੇ ਲੋਕਾਂ ਨਾਲ ਸੰਪਰਕ ਰੱਖਿਆ ਹੈ. ਜਿਹੜੇ ਪੰਛੀ ਪਾਲਦੇ ਹਨ। ਉਹ ਖੰਭ ਇਕੱਠੇ ਕਰਦੇ ਹਨ ਅਤੇ ਆਫ਼ਰੀਨ ਨੂੰ ਦੇ ਦਿੰਦੇ ਹਨ। ਆਫ਼ਰੀਨ ਆਪਣੇ ਕਾਲਜ ਕੈਂਪਸ ਤੋਂ ਡਿੱਗੇ ਹੋਏ ਖੰਭ ਵੀ ਇਕੱਠੇ ਕਰਦੀ ਹੈ। ਪਿਛਲੇ ਸਾਲ ਯਾਨੀ 2020 ਵਿਚ, ਆਫ਼ਰੀਨ ਨੇ ਹੁਨਰ ਹਾਟ ਵਿਚ ਹਿੱਸਾ ਲਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵਿਚ ਸ਼ਾਮਲ ਹੋਏ ਸਨ। ਫਿਰ ਉਨ੍ਹਾਂ ਨੇ ਆਫ਼ਰੀਨ ਦੀ ਪ੍ਰਸ਼ੰਸਾ ਕੀਤੀ। ਆਫ਼ਰੀਨ ਨੇ ਖੰਭ 'ਤੇ ਪੀਐਮ ਦੀ ਤਸਵੀਰ ਵੀ ਬਣਾਈ ਸੀ। ਕਈ ਮੰਤਰੀਆਂ ਨੇ ਤਾਂ ਉਸ ਦੀਆਂ ਪੇਂਟਿੰਗਾਂ ਵੀ ਖਰੀਦੀਆਂ। ਆਫ਼ਰੀਨ ਦੁਆਰਾ ਬਣਾਈਆਂ ਗਈਆਂ ਪੇਂਟਿੰਗਾਂ ਵੀ ਰਾਮਪੁਰ ਵਿਚ ਕਈ ਥਾਵਾਂ ਤੇ ਲਗਾਈਆਂ ਗਈਆਂ ਹਨ।

PHOTOPHOTO

ਆਫ਼ਰੀਨ ਦੱਸਦੀ ਹੈ ਕਿ ਉਹ ਪੇਪਰ ਆਰਟ, ਕੈਨਵਸ ਪੇਂਟਿੰਗ, ਵਾਟਰ ਪੇਂਟਿੰਗ, ਲੈਂਡਸਕੇਪ ਪੇਂਟਿੰਗ, ਅਰਬੀ ਕੈਲੀਗ੍ਰਾਫੀ ਅਤੇ ਖੰਭਾਂ ’ਤੇ ਪੇਂਟਿੰਗਾਂ ਬਣਾਉਂਦੀ ਹੈ। ਉਹ ਪਹਿਲਾਂ ਖੰਭਾਂ ਦੀ ਕਲਾ ਲਈ ਪੰਛੀਆਂ ਦੇ ਖੰਭ ਇਕੱਠੇ ਕਰਦੀ ਹੈ, ਉਸ ਤੋਂ ਬਾਅਦ ਉਹ ਇਸ ਨੂੰ ਸਾਫ਼ ਕਰਦੀ ਹੈ, ਫਿਰ ਆਪਣੇ ਹੱਥ ਨਾਲ ਉਹ ਇਸ 'ਤੇ ਕਲਾ ਕਰਦੀ ਹੈ। ਇਸ ਤੋਂ ਬਾਅਦ ਲੋੜ ਅਨੁਸਾਰ ਇਸ ਨੂੰ ਵੱਖ -ਵੱਖ ਰੰਗਾਂ ਨਾਲ ਸਜਾਉਂਦੀ ਹੈ। ਆਫ਼ਰੀਨ ਦੇ ਅਨੁਸਾਰ, ਇਸ ਸਮੇਂ ਲੋਕ ਸਭ ਤੋਂ ਵੱਧ ਮੰਗ ਫੇਦਰ 'ਤੇ ਆਪਣੀ ਤਸਵੀਰ (Picture on the Feather) ਦੀ ਕਰ ਰਹੇ ਹਨ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ 'ਚ ਫੌਜੀਆਂ ਦਾ ਪਿੰਡ, ਹਰ ਦੂਜੇ ਘਰ ਦਾ ਨੌਜਵਾਨ ਫੌਜ 'ਚ ਭਰਤੀ, ਕਰ ਰਹੇ ਦੇਸ਼ ਦਾ ਸੇਵਾ

PHOTOPHOTO

ਆਫ਼ਰੀਨ ਦੁਆਰਾ ਬਣਾਏ ਗਏ ਚਿੱਤਰਾਂ ਦੀ ਚੰਗੀ ਮੰਗ ਹੈ। ਉਹ ਸੋਸ਼ਲ ਮੀਡੀਆ ਦੇ ਨਾਲ-ਨਾਲ ਆਫਲਾਈਨ ਪ੍ਰਦਰਸ਼ਨੀਆਂ ਦੁਆਰਾ ਆਪਣੇ ਉਤਪਾਦਾਂ ਦੀ ਮਾਰਕੀਟਿੰਗ (Marketing of her Art) ਕਰਦੀ ਹੈ। ਉਸ ਦਾ ਇੰਸਟਾਗ੍ਰਾਮ 'ਤੇ ਇਕ ਪੇਜ ਹੈ ਜਿਸ ਦਾ ਨਾਮ 'Feather Art By Afreen' ਹੈ। ਇਸ ਰਾਹੀਂ ਲੋਕ ਉਸ ਨਾਲ ਸੰਪਰਕ ਕਰਦੇ ਹਨ। ਇਸ ਤੋਂ ਬਾਅਦ ਉਹ ਕੋਰੀਅਰ ਦੀ ਮਦਦ ਨਾਲ ਗਾਹਕ ਨੂੰ ਉਤਪਾਦ ਪਹੁੰਚਾਉਂਦੀ ਹੈ। ਇਸ ਦੇ ਨਾਲ ਹੀ, ਆਫ਼ਰੀਨ ਗਾਹਕਾਂ ਦੀ ਮੰਗ 'ਤੇ ਪੇਂਟਿੰਗ ਵੀ ਬਣਾਉਂਦੀ ਹੈ। ਆਫ਼ਰੀਨ ਦਾ ਕਹਿਣਾ ਹੈ ਕਿ ਉਸ ਦੇ ਖੰਭਾਂ ਦੀ ਪੇਂਟਿੰਗ ਦੀ ਕੀਮਤ 500 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿ ਕੈਨਵਸ ਪੇਂਟਿੰਗ (Canvas Paintings) ਅਤੇ ਆਇਲ ਪੇਂਟਿੰਗ (Oil Painting) 3000 ਤੋਂ 20000 ਤੱਕ ਵਿਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement