ਦਿੱਲੀ ਪੁਲਿਸ ਕਾਂਸਟੇਬਲ ਨੇ ਖੁਦ ਦੇ ਸਿਰ ‘ਚ ਮਾਰੀ ਗੋਲੀ, ਹਾਲਤ ਗੰਭੀਰ
Published : Aug 16, 2021, 11:28 am IST
Updated : Aug 16, 2021, 11:28 am IST
SHARE ARTICLE
Delhi police constable shot himself in the head, critical condition
Delhi police constable shot himself in the head, critical condition

ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸਰਕਾਰ ਵੱਲੋਂ ਜਾਰੀ ਪਿਸਤੌਲ ਨਾਲ ਸਿਰ ਦੇ ਸੱਜੇ ਪਾਸੇ ਗੋਲੀ ਮਾਰੀ ਅਤੇ ਗੋਲੀ ਉਸਦੇ ਸਿਰ ਦੇ ਖੱਬੇ ਪਾਸੇ ਤੋਂ ਨਿਕਲ ਗਈ।

ਨਵੀਂ ਦਿੱਲੀ  - ਦਿੱਲੀ ਪੁਲਿਸ ਦੇ ਇਕ ਕਾਂਸਟੇਬਲ ਨੇ ਸੋਮਵਾਰ ਸਵੇਰੇ ਸ਼ਹਿਰ ਦੇ ਵਸੰਤ ਵਿਹਾਰ ਇਲਾਕੇ ਵਿਚ ਆਪਣੀ ਸਰਵਿਸ ਪਿਸਤੌਲ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿਚ ਆਪਣੇ ਆਪ ਨੂੰ ਸਿਰ ਵਿਚ ਗੋਲੀ ਮਾਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੇਬਲ ਰਾਕੇਸ਼ (35) ਨੂੰ ਤੁਰੰਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਟਰਾਮਾ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ -  ਕਾਬੁਲ ਹਵਾਈ ਅੱਡੇ ’ਤੇ ਗੋਲੀਬਾਰੀ ਮਗਰੋਂ ਮਚੀ ਹਫੜਾ-ਦਫੜੀ, ਅਮਰੀਕਾ ਨੇ ਆਪਣੇ ਹੱਥਾਂ ‘ਚ ਲਈ ਸੁਰੱਖਿਆ

Delhi police constable shot himself in the head, critical conditionDelhi police constable shot himself in the head, critical condition

ਪੁਲਿਸ ਨੇ ਦੱਸਿਆ ਕਿ ਕਾਂਸਟੇਬਲ ਦੀ ਇਸ ਹਰਕਤ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋਇਆ। ਡਿਪਟੀ ਕਮਿਸ਼ਨਰ ਆਫ ਪੁਲਿਸ (ਦੱਖਣ ਪੱਛਮ) ਇੰਗਤ ਪ੍ਰਤਾਪ ਸਿੰਘ ਨੇ ਕਿਹਾ, “ਸਾਨੂੰ ਸਵੇਰੇ 6 ਵਜੇ ਪੀਸੀਆਰ ਕਾਲ ਆਈ ਜਿਸ ਵਿਚ ਵਸੰਤ ਵਿਹਾਰ ਪੁਲਿਸ ਸਟੇਸ਼ਨ ਦੇ ਇੱਕ ਪੁਲਿਸ ਕਾਂਸਟੇਬਲ ਨੂੰ ਗੋਲੀ ਲੱਗਣ ਦੀ ਸੂਚਨਾ ਦਿੱਤੀ ਗਈ। ਤੁਰੰਤ, ਸਥਾਨਕ ਪੁਲਿਸ ਦੀ ਇੱਕ ਟੀਮ ਪੁਲਿਸ ਪਿਕਟ ਈਸਟ ਰੋਡ ਪਹੁੰਚੀ ਜਿੱਥੇ ਕਾਂਸਟੇਬਲ ਰਾਕੇਸ਼ ਬੇਹੋਸ਼ ਪਾਇਆ ਗਿਆ।

Delhi police constable shot himself in the head, critical conditionDelhi police constable shot himself in the head, critical condition

ਇਹ ਵੀ ਪੜ੍ਹੋ -  ਨਵਜੋਤ ਸਿੱਧੂ ਨੇ ਆਪਣੇ ਸਾਥੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਕੀਤਾ ਨਿਯੁਕਤ

ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸਰਕਾਰ ਵੱਲੋਂ ਜਾਰੀ ਪਿਸਤੌਲ ਨਾਲ ਸਿਰ ਦੇ ਸੱਜੇ ਪਾਸੇ ਗੋਲੀ ਮਾਰੀ ਅਤੇ ਗੋਲੀ ਉਸਦੇ  ਸਿਰ ਦੇ ਖੱਬੇ ਪਾਸੇ ਤੋਂ ਨਿਕਲ ਗਈ। ਪ੍ਰਤਾਪ ਸਿੰਘ ਨੇ ਕਿਹਾ, “ਉਸ ਨੂੰ ਤੁਰੰਤ ਏਮਜ਼ ਦੇ ਟ੍ਰਾਮਾ ਸੈਂਟਰ ਵਿਚ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।” ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿਚ ਜਾਂਚ ਜਾਰੀ ਹੈ।

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement