Patna News : ਰਾਹੁਲ ਗਾਂਧੀ ਬਿਹਾਰ 'ਚ ਭਲਕੇ ਸ਼ੁਰੂ ਕਰਨਗੇ ‘ਵੋਟ ਅਧਿਕਾਰ ਯਾਤਰਾ'

By : BALJINDERK

Published : Aug 16, 2025, 5:18 pm IST
Updated : Aug 16, 2025, 5:18 pm IST
SHARE ARTICLE
ਰਾਹੁਲ ਗਾਂਧੀ ਬਿਹਾਰ 'ਚ ਭਲਕੇ ਸ਼ੁਰੂ ਕਰਨਗੇ ‘ਵੋਟ ਅਧਿਕਾਰ ਯਾਤਰਾ'
ਰਾਹੁਲ ਗਾਂਧੀ ਬਿਹਾਰ 'ਚ ਭਲਕੇ ਸ਼ੁਰੂ ਕਰਨਗੇ ‘ਵੋਟ ਅਧਿਕਾਰ ਯਾਤਰਾ'

Patna News : ਬਿਹਾਰ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਰਾਹੀਂ ਲੋਕਾਂ ਦੇ ਵੋਟ ਦੇ ਅਧਿਕਾਰ 'ਤੇ ਕਥਿਤ ਹਮਲੇ ਨੂੰ ਉਜਾਗਰ ਕਰਨ ਲਈ ਯਾਤਰਾ ਕਰਨਗੇ ਸ਼ੁਰੂ

Patna News in Punjabi : ਕਾਂਗਰਸ ਨੇਤਾ ਰਾਹੁਲ ਗਾਂਧੀ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਰਾਹੀਂ ਲੋਕਾਂ ਦੇ ਵੋਟ ਦੇ ਅਧਿਕਾਰ ਉਤੇ ਕਥਿਤ ਹਮਲੇ ਨੂੰ ਉਜਾਗਰ ਕਰਨ ਲਈ ਐਤਵਾਰ ਨੂੰ ਇਕ ਯਾਤਰਾ ਸ਼ੁਰੂ ਕਰਨਗੇ।

ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਨੇ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ 1 ਸਤੰਬਰ ਨੂੰ ਪਟਨਾ ਵਿਚ ਇਕ ਰੈਲੀ ਨਾਲ ‘ਵੋਟ ਅਧਿਕਾਰ ਯਾਤਰਾ’ ਸਮਾਪਤ ਹੋਣ ਤਕ ਇਕ ਪੰਦਰਵਾੜੇ ਤੋਂ ਵੱਧ ਸਮੇਂ ਲਈ ਸੂਬੇ ਵਿਚ ਰਹਿਣ ਦੀ ਸੰਭਾਵਨਾ ਹੈ। 

ਰਾਜ ਸਭਾ ਮੈਂਬਰ ਨੇ ਕਿਹਾ, ‘‘ਕੱਲ੍ਹ ਰਾਹੁਲ ਗਾਂਧੀ ਸਾਸਾਰਾਮ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ। ਸਬੰਧਤ ਅਧਿਕਾਰੀਆਂ ਤੋਂ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ ਲੈ ਲਈਆਂ ਗਈਆਂ ਹਨ। ਇਹ ਯਾਤਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ’ ਬਲਾਕ ਦੇ ਪੱਖ ’ਚ ਇਕ ਗਤੀ ਪੈਦਾ ਕਰੇਗੀ।’’

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਯਾਤਰਾ ਦੀ ਅਗਵਾਈ ਕਰਨ ਲਈ ਲਗਭਗ 15 ਦਿਨ ਬਿਹਾਰ ’ਚ ਰਹਿਣ ਦੀ ਸੰਭਾਵਨਾ ਹੈ, ਜੋ 20, 25 ਅਤੇ 31 ਅਗੱਸਤ ਨੂੰ ਤਿੰਨ ‘ਛੁੱਟੀਆਂ’ ਦੇ ਨਾਲ ਸੂਬੇ ਦੇ 25 ਜ਼ਿਲ੍ਹਿਆਂ ’ਚ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਸਾਰਾਮ ’ਚ ਰਾਹੁਲ ਗਾਂਧੀ ਦੇ ਨਾਲ ਬਿਹਾਰ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਤੋਂ ਇਲਾਵਾ ਤਿੰਨ ਖੱਬੇਪੱਖੀ ਪਾਰਟੀਆਂ ਸਮੇਤ ਸਾਡੇ ਹੋਰ ਗਠਜੋੜ ਭਾਈਵਾਲਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। 1 ਸਤੰਬਰ ਨੂੰ ਪਟਨਾ ’ਚ ਹੋਣ ਵਾਲੀ ਆਖਰੀ ਰੈਲੀ ਲਈ ਅਸੀਂ ਵੱਧ ਤੋਂ ਵੱਧ ਹਮਖਿਆਲੀ ਪਾਰਟੀਆਂ ਦੇ ਨੇਤਾਵਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। 

 (For more news apart from  Rahul Gandhi to start 'Voting Rights Yatra' in Bihar tomorrow News in Punjabi, stay tuned to Rozana Spokesman)

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement