
65 ਵਿਅਕਤੀਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ, 34 ਦੀ ਹੋਈ ਪਹਿਚਾਣ
Kishtwar tragedy news in punjabi : ਜੰਮੂ-ਕਸ਼ਮੀਰ ਦੇ ਕਿਸ਼ਤਗੜ੍ਹ ਜ਼ਿਲ੍ਹੇ ਦੇ ਚਸੋਟੀ ਪਿੰਡ ’ਚ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਅਤੇ ਮਲਬੇ ’ਚ ਦਬਣ ਕਾਰਨ ਹੁਣ ਤੱਕ 65 ਵਿਅਕਤੀਆਂ ਦੀ ਮੌਤ ਚੁੱਕੀ ਹੈ। ਇਨ੍ਹਾਂ ਵਿਚੋਂ 34 ਵਿਅਕਤੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਜਦਕਿ 167 ਵਿਅਕਤੀਆਂ ਨੂੰ ਇਸ ਤਰਾਸਦੀ ’ਚ ਬਚਾਇਆ ਜਾ ਚੁੱਕਿਆ ਹੈ, ਜਿਨ੍ਹਾਂ ਵਿਚੋਂ 38 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 200 ਤੋਂ ਜ਼ਿਆਦਾ ਵਿਅਕਤੀ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਜਦਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਮਲਬੇ ’ਚ 500 ਤੋਂ ਜ਼ਿਆਦਾ ਲੋਕ ਦਬੇ ਹੋਏ ਹੋ ਸਕਦੇ ਹਨ। ਇਸੇ ਤਰ੍ਹਾਂ ਪਾਰਟੀ ਦੇ ਇਕ ਮੈਂਬਰ ਨੇ 1 ਹਜ਼ਾਰ ਵਿਅਕਤੀਆਂ ਦੇ ਦਬੇ ਹੋਣ ਦੀ ਗੱਲ ਆਖੀ ਹੈ।
ਜ਼ਿਕਰਯੋਗ ਹੈ ਕਿ ਕਿਸ਼ਤਵਾੜ ’ਚ ਇਹ ਹਾਦਸਾ ਬੀਤੀ 14 ਅਗਸਤ ਨੂੰ ਦੁਪਹਿਰੇ ਸਮੇਂ ਵਾਪਰਿਆ ਸੀ। ਜਿੱਥੇ ਹਜ਼ਾਰਾਂ ਸ਼ਰਧਾਲੂ ਮਚੈਲ ਮਾਤਾ ਯਾਤਰਾ ਦੇ ਲਈ ਜ਼ਿਲ੍ਹੇ ਦੇ ਪਡਰ ਸਬ ਡਿਵੀਜ਼ਨ ’ਚ ਪੈਂਦੇ ਚਸੋਟੀ ਪਿੰਡ ਪਹੁੰਚੇ ਸਨ। ਇਹ ਯਾਤਰਾ ਦਾ ਪਹਿਲਾ ਪੜਾਅ ਸੀ, ਜਿੱਥੇ ਸ਼ਰਧਾਲੂਆਂ ਦੀਆਂ ਬੱਸਾਂ, ਟੈਂਟ, ਲੰਗਰ ਅਤੇ ਕਈ ਦੁਕਾਨਾਂ ਹੜ੍ਹ ਦੌਰਾਨ ਰੁੜ੍ਹ ਗਈਆਂ।
ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਸ਼ਰਮਾ ਨੇ ਦੱਸਿਆ ਕਿ ਐਨਡੀਆਰਐਫ ਅਤੇ ਰਾਸ਼ਟਰੀ ਰਾਈਫਲ ਦੇ ਜਵਾਨ ਸਰਚ ਅਭਿਆਨ ਵਿਚ ਜੁਟੇ ਹੋਏ ਹਨ। ਇਸ ਤੋਂ ਇਲਾਵਾ 60-60 ਜਵਾਨਾਂ ਦੇ ਪੰਜ ਗਰੁੱਪ, ਵ੍ਹਾਈਟ ਨਾਈਟ ਕੋਰ ਦੀ ਮੈਡੀਕਲ ਟੀਮ, ਜੰਮੂ-ਕਸ਼ਮੀਰ ਪੁਲਿਸ, ਐਸਡੀਆਰਐਫ ਅਤੇ ਹੋਰ ਏਜੰਸੀਆਂ ਵੀ ਸਰਚ ਅਪ੍ਰੇਸ਼ਨ ਵਿਚ ਜੁਟੀਆਂ ਹੋਈਆਂ ਹਨ।