
ਰਾਜਸਥਾਨ ਵਿਚ ਇਸ ਸਾਲ ਦੇ ਅੰਤ ਵਿਚ ਵਿਧਾਨਸਭਾ ਚੋਣ ਹੋਣੇ ਹਨ। ਰਾਜ ਵਿਚ ਚੋਣ ਦੀ ਹਾਲਤ ਨੂੰ ਵੇਖਦੇ ਹੋਏ ਸਰੀਆਂ ਪਾਰਟੀਆਂ ਅਪਣੇ - ਅਪਣੇ ਉਮੀਦਵਾਰ ਦਾ ਪ੍ਚਾਰ ਕਰ...
ਜੈਪੁਰ : ਰਾਜਸਥਾਨ ਵਿਚ ਇਸ ਸਾਲ ਦੇ ਅੰਤ ਵਿਚ ਵਿਧਾਨਸਭਾ ਚੋਣ ਹੋਣੇ ਹਨ। ਰਾਜ ਵਿਚ ਚੋਣ ਦੀ ਹਾਲਤ ਨੂੰ ਵੇਖਦੇ ਹੋਏ ਸਰੀਆਂ ਪਾਰਟੀਆਂ ਅਪਣੇ - ਅਪਣੇ ਉਮੀਦਵਾਰ ਦਾ ਪ੍ਚਾਰ ਕਰਨ ਵਿਚ ਲੱਗੀਆਂ ਹੋਈਆਂ ਹਨ। ਵਸੁੰਧਰਾ ਰਾਜੇ ਲਈ ਵੋਟ ਇੱਕਠੇ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੀ ਕਈ ਵਾਰ ਰਾਜਸਥਾਨ ਦਾ ਦੌਰਾ ਕਰ ਚੁੱਕੇ ਹਨ। ਅੱਜ ਰਾਜ ਵਿਚ ਚੋਣਾਂ ਦੀਆਂ ਤਿਆਰੀਆਂ ਦੀ ਜਾਂਚ ਕਰਨ ਚੋਣ ਕਮਿਸ਼ਨ ਦਾ ਇਕ ਦਲ ਵੀ ਦੋ ਦਿਨੀਂ ਯਾਤਰਾ 'ਤੇ ਰਾਜਸਥਾਨ ਪਹੁੰਚਿਆ ਹੈ, ਜੋ ਰਾਜ ਦੀ ਚੋਣਵੀ ਤਿਆਰੀਆਂ ਦੀ ਸਮਿਖਿਆ ਕਰੇਗਾ।
Election Commissioner Sunil Arora's bag has been allegedly stolen at Jaipur Airport. Police Commissioner Sanjay Arora has reached the airport. 3 Election Commissioners, including CEC OP Rawat, are on a 2-day visit to Rajasthan to review poll preparedness in the state. #Rajasthan
— ANI (@ANI) September 16, 2018
ਚੋਣ ਕਮਿਸ਼ਨ ਅੱਜ ਜੈਪੁਰ ਹਵਾਈ ਅੱਡੇ 'ਤੇ ਪਹੁੰਚ ਕੇ ਸਮਿਖਿਆ ਲਈ ਨਿਕਲਣ ਵਾਲੇ ਸਨ ਪਰ ਉਸੀ ਸਮੇਂ ਚੋਣ ਕਮਿਸ਼ਨਰ ਸੁਨੀਲ ਅਰੋਰਾ ਦਾ ਬੈਗ ਹਵਾਈ ਅੱਡੇ ਤੋਂ ਚੋਰੀ ਹੋ ਗਿਆ, ਇਸ ਖਬਰ ਤੋਂ ਪੁਰੇ ਏਅਰਪੋਰਟ ਵਿਚ ਖਲਬਲੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨਰ ਸੁਨੀਲ ਅਰੋਰਾ ਦੇ ਬੈਗ ਵਿਚ ਰਾਜਸਥਾਨ ਚੋਣਾਂ ਨਾਲ ਸਬੰਧਿਤ ਕੁੱਝ ਵਿਸ਼ੇਸ਼ ਦਸਤਾਵੇਜ਼ ਹੋ ਸਕਦੇ ਹਨ।
Sunil Arora
ਹਾਲਾਂਕਿ ਪੁਲਿਸ ਨੇ ਬੈਗ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਭਰੋਸਾ ਦਿਤਾ ਹੈ ਕਿ ਬੈਗ ਨੂੰ ਲੱਭ ਲਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਕੇਂਦਰੀ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਨਾਲ ਦੋ ਹੋਰ ਚੋਣ ਕਮਿਸ਼ਨਰ ਅਤੇ ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਵੀ ਰਾਜਸਥਾਨ ਦੇ ਦੌਰੇ 'ਤੇ ਪਹੁੰਚੇ ਹਨ, ਜਿਥੇ ਉਹ ਅਗਲੀ ਵਿਧਾਨਸਭਾ ਚੋਣ ਦੀਆਂ ਤਿਆਰੀਆਂ ਦੀ ਸਮਿਖਿਆ ਕਰਣਗੇ।