 
          	ਮਾਸਕੋ 'ਚ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਵਾਪਰੀ ਸੀ ਘਟਨਾ
ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ, ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ ਵਿਚ ਤਣਾਅ ਹਰ ਦਿਨ ਵਧ ਰਿਹਾ ਹੈ। ਇਸ ਤਣਾਅ ਵਾਲੀ ਸਥਿਤੀ ਵਿਚ ਦੋਵਾਂ ਦੇਸ਼ਾਂ ਵਿਚਾਲੇ ਗਲਬਾਤ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ ਐਲਏਸੀ 'ਤੇ ਫ਼ਾਇਰਿੰਗ ਬਾਰੇ ਨਵਾਂ ਖੁਲਾਸਾ ਹੋਇਆ ਹੈ। ਇਕ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰੀ ਐਸ. ਜੈ ਸੰਕਰ ਅਤੇ ਉਸ ਦੇ ਚੀਨੀ ਹਮਰੁਤਬਾ ਵੈਂਗ ਯੀ ਨੂੰ ਮਿਲਣ ਤੋਂ ਪਹਿਲਾਂ ਦੋਵਾਂ ਸੈਨਾਵਾਂ ਨੇ ਪੈਨਗੋਂਗ ਤਸੋ ਝੀਲ ਦੇ ਉੱਤਰੀ ਕੰਢੇ ਦੇ ਨੇੜੇ ਗੋਲੀਬਾਰੀ ਕੀਤੀ। ਇਕ ਅਧਿਕਾਰੀ ਦੇ ਅਨੁਸਾਰ ਫ਼ਿੰਗਰ -3 ਅਤੇ ਫ਼ਿੰਗਰ -4 ਦਾ ਤਲ ਮਿਲਦਾ ਹੈ। ਉਥੇ ਦੋਵਾਂ ਪਾਸਿਆਂ ਤੋਂ 100-200 ਦੇ ਕਰੀਬ ਫ਼ਾਇਰ ਕੀਤੇ ਗਏ ਸਨ।
 Indo-China border
Indo-China border
ਇਸ ਕੇਸ ਬਾਰੇ ਜਾਣਕਾਰੀ ਵਾਲੇ ਇਕ ਅਧਿਕਾਰੀ ਨੇ ਦਸਿਆ ਕਿ ਫ਼ਾਇਰਿੰਗ ਦੀਆਂ ਘਟਨਾਵਾਂ ਉਸ ਸਮੇਂ ਵਾਪਰੀਆਂ ਜਦੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਅਪਣੀ ਪਕੜ ਮਜ਼ਬੂਤ ਕਰਨ ਲਈ ਫ਼ਿੰਗਰ ਖੇਤਰ ਵਿਚ ਗਸ਼ਤ ਕਰ ਰਹੀਆਂ ਸਨ। ਹੁਣ ਤਕ ਨਾ ਤਾਂ ਚੀਨ ਅਤੇ ਨਾ ਹੀ ਭਾਰਤ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਦਿਤਾ ਹੈ। ਇਸ ਤੋਂ ਪਹਿਲਾਂ ਚੁਸ਼ੂਲ ਸੈਕਟਰ ਵਿਚ ਗੋਲੀਬਾਰੀ ਦੀ ਘਟਨਾ ਦੋਵਾਂ ਦੇਸ਼ਾਂ ਵਿਚ ਵਾਪਰੀ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਤਾਜ਼ਾ ਗੋਲੀਬਾਰੀ ਚੁਸ਼ੂਲ ਵਿਚ ਕੀਤੀ ਗਈ ਜੋ ਫ਼ਾਇਰਿੰਗ ਨਾਲੋਂ ਵੀ ਜਿਆਦਾ ਭਿਆਨਕ ਸੀ।
 Indo China Border
Indo China Border
ਰਿਪੋਰਟ ਦੇ ਅਨੁਸਾਰ, ਅਧਿਕਾਰੀ ਨੇ ਕਿਹਾ ਕਿ ਭਾਰਤ ਅਤੇ ਚੀਨੀ ਫ਼ੌਜ ਵਿਚਕਾਰ ਐਲਏਸੀ ਉਤੇ ਇਕ ਮਹੀਨੇ ਵਿਚ ਤੀਜੀ ਵਾਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਅਜੇ ਤਕ ਚੁਸ਼ੂਲ ਸੈਕਟਰ ਵਿਚ ਹੋਈ ਗੋਲੀਬਾਰੀ ਦੇ ਸੰਬੰਧ ਵਿਚ ਦੋਵਾਂ ਦੇਸ਼ਾਂ ਵਲੋਂ ਸਿਰਫ਼ ਅਧਿਕਾਰਤ ਬਿਆਨ ਆਏ ਹਨ। ਅਗਸਤ ਵਿਚ ਮੁਕਪੁਰੀ ਵਿਚ ਵੀ ਫਫ਼ਾਇਰਿੰਗ ਦੀ ਘਟਨਾ ਵਾਪਰੀ ਸੀ, ਪਰ ਇਸ ਬਾਰੇ ਕੋਈ ਬਿਆਨ ਨਹੀਂ ਆਇਆ। ਹੁਣ ਪੇਨਗੋਂਗ ਦੇ ਉੱਤਰੀ ਕਿਨਾਰੇ ਤੇ 100-200 ਦੇ ਕਰੀਬ ਗੋਲੀਆਂ ਚਲਾਈਆਂ ਹਨ ਪਰ ਅਜੇ ਤਕ ਦੋਵਾਂ ਦੇਸ਼ਾਂ ਵਿਚ ਕਿਸੇ ਨੇ ਕੋਈ ਬਿਆਨ ਨਹੀਂ ਦਿਤਾ ਹੈ।
 China and India
China and India
ਅਧਿਕਾਰੀ ਨੇ ਕਿਹਾ ਕਿ ਪਹਿਲਾਂ ਇਕ ਛੋਟੀ ਜਿਹੀ ਘਟਨਾ ਵਾਪਰੀ, ਜਿਸ ਬਾਰੇ ਸਾਡੇ ਸੈਨਿਕਾਂ ਨੇ ਦਸਣਾ ਜ਼ਰੂਰੀ ਨਹੀਂ ਸਮਝਿਆ। ਬਾਅਦ ਵਿਚ ਮਾਮੂਲੀ ਘਟਨਾ ਵੱਡੀ ਬਣ ਗਈ ਹੈ ਅਤੇ ਫ਼ਿੰਗਰ 4 ਅਤੇ ਫ਼ਿੰਗਰ 3 'ਤੇ ਕਈ ਰਾਊਂਡ ਫ਼ਾਇਰਿੰਗ ਹੋਈ। ਹਾਲਾਂਕਿ, 29-30 ਅਗਸਤ ਨੂੰ ਐਲਏਸੀ 'ਤੇ ਉਚੀਆਂ ਚੋਟੀਆਂ 'ਤੇ ਆਪਣੀ ਪਕੜ ਮਜ਼ਬੂਤ ਕਰਨ ਤੋਂ ਬਾਅਦ, ਭਾਰਤ ਹੁਣ ਚੀਨ ਨਾਲੋਂ ਵਧੇਰੇ ਫ਼ਾਇਦੇਮੰਦ ਸਥਿਤੀ ਵਲ ਚਲਾ ਗਿਆ ਹੈ।
 Border
Border
ਹਾਲਾਂਕਿ, ਮਾਸਕੋ ਵਿਚ ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਅਤੇ ਬਾਅਦ ਵਿਚ ਰਖਿਆ ਮੰਤਰੀਆਂ ਵਿਚਕਾਰ ਗਲਬਾਤ ਤੋਂ ਬਾਅਦ ਸਥਿਤੀ ਨੂੰ ਕੁਝ ਨਿਯੰਤਰਣ ਵਿਚ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਫ਼ੌਜ ਦੇ ਕਮਾਂਡਰ ਪੱਧਰ ਦੀ ਗੱਲਬਾਤ ਚੱਲ ਰਹੀ ਹੈ। ਹੁਣ ਸਾਨੂੰ ਦੇਖਣਾ ਹੈ ਕਿ ਨਤੀਜਾ ਕੀ ਨਿਕਲਦਾ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    