
ਨੇਪਾਲ 'ਚ ਵੀ ਮਹਿਸੂਸ ਕੀਤੇ ਗਏ ਝਟਕੇ
ਪਟਨਾ: ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਟਨਾ, ਦਰਭੰਗਾ, ਮੁਜ਼ੱਫਰਪੁਰ, ਸੀਤਾਮੜੀ ਸਮੇ ਉੱਤਰੀ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
Earthquakes
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.9 ਦੱਸੀ ਜਾ ਰਹੀ ਹੈ। ਭੂਚਾਲ ਦਾ ਮੁੱਖ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਭੁਚਾਲ ਦੇ ਝਟਕੇ ਬਹੁਤ ਥੋੜੇ ਸਮੇਂ ਲਈ ਮਹਿਸੂਸ ਕੀਤੇ ਗਏ।
Earthquakes
ਮਿਲੀ ਜਾਣਕਾਰੀ ਦੇ ਅਨੁਸਾਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਘਾਟੀ ਵਿੱਚ ਸਭ ਤੋਂ ਪਹਿਲਾਂ ਬੁੱਧਵਾਰ ਸਵੇਰੇ ਇੱਕ ਤੇਜ਼ ਭੂਚਾਲ ਦੇ ਝਟਕੇ ਨਾਲ ਮਹਿਸੂਸ ਕੀਤੇ ਗਏ ਸਨ। ਇਹ ਗਤੀ ਰਿਕਟਰ ਪੈਮਾਨੇ 'ਤੇ 6.0 ਸੀ। ਭੂਚਾਲ ਏਨਾ ਜ਼ਬਰਦਸਤ ਸੀ ਕਿ ਇਸ ਦਾ ਅਸਰ ਨੇਪਾਲ ਦੇ ਨਾਲ ਲੱਗਦੇ ਬਿਹਾਰ ਦੇ ਕੁਝ ਇਲਾਕਿਆਂ ਵਿਚ ਮਹਿਸੂਸ ਕੀਤਾ ਗਿਆ।
EarthQuake
ਦੱਸ ਦੇਈਏ ਕਿ ਇਸ ਤੋਂ ਪਹਿਲਾਂ 2015 ਵਿੱਚ ਨੇਪਾਲ ਵਿੱਚ ਇੱਕ ਵਿਨਾਸ਼ਕਾਰੀ ਭੁਚਾਲ ਆਇਆ ਸੀ। ਭੂਚਾਲ ਦਾ ਕੇਂਦਰ ਰਾਜਧਾਨੀ ਕਾਠਮੰਡੂ ਨੇੜੇ ਪੋਖਰਾ ਵਿੱਚ ਸੀ। ਦੱਸ ਦੇਈਏ ਕਿ 7.9 ਮਾਪ ਦੇ ਭੂਚਾਲ ਕਾਰਨ ਤਕਰੀਬਨ 9000 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ।