
ਕੇਂਦਰ ਸਰਕਾਰ ਦੇ ਕਰੋਨਾ ਨਾਲ ਲੜਨ ਦੇ ਦਾਅਵਿਆਂ 'ਤੇ ਚੁੱਕੇ ਸਵਾਲ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੋਦੀ ਸਰਕਾਰ ਨੂੰ ਘੇਰਨ 'ਚ ਦਾ ਕੋਈ ਮੌਕਾ ਨਹੀਂ ਛੱਡ ਰਹੇ। ਬੁਧਵਾਰ ਨੂੰ ਉਨ੍ਹਾਂ ਮੋਦੀ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਘੇਰਿਆ।
Rahul Gandhi
ਰਾਹੁਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਲ 'ਚ ਭਾਜਪਾ ਸਰਕਾਰ ਨੇ ਇਕ ਤੋਂ ਇਕ ਖ਼ਿਆਲੀ ਪੁਲਾਵ ਪਕਾਏ। ਉਨ੍ਹਾਂ ਨੇ 21 ਦਿਨ ਵਿਚ ਕੋਰੋਨਾ ਨੂੰ ਹਰਾਉਣਗੇ, ਅਰੋਗਿਆ ਸੇਤੂ ਐਪ ਅਤੇ 20 ਲੱਖ ਕਰੋੜ ਦੇ ਪੈਕੇਜ ਦਾ ਜ਼ਿਕਰ ਕੀਤਾ।
Rahul Gandhi
ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੋਰੋਨਾ ਕਾਲ 'ਚ ਭਾਜਪਾ ਸਰਕਾਰ ਨੇ ਇਕ ਤੋਂ ਇਕ ਖ਼ਿਆਲੀ ਪੁਲਾਵ ਪਕਾਏ। 21 ਦਿਨ ਵਿਚ ਕੋਰੋਨਾ ਨੂੰ ਹਰਾਵਾਂਗੇ। ਅਰੋਗਿਆ ਸੇਤੂ ਐਪ ਸੁਰੱਖਿਆ ਕਰੇਗਾ। 20 ਲੱਖ ਕਰੋੜ ਦਾ ਪੈਕੇਜ, ਆਤਮਨਿਰਭਰ ਬਣੋ, ਸਰਹੱਦ 'ਚ ਕੋਈ ਨਹੀਂ ਦਾਖ਼ਲ ਹੋਇਆ, ਸਥਿਤੀ ਸੰਭਲੀ ਹੋਈ ਹੈ। ਪਰ ਇਕ ਸੱਚ ਵੀ ਨਹੀਂ ਸੀ। ਕੋਰੋਨਾ ਆਫ਼ਤ ਮੌਕੇ ਇਸ ਤਰ੍ਹਾਂ ਟਵੀਟ ਕਰ ਕੇ ਉਨ੍ਹਾਂ ਨੇ ਭਾਜਪਾ ਦੀ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਵਾਰ ਕੀਤੇ।
Rahul Gandhi
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਮੌਤ ਨਾਲ ਜੁੜਿਆ ਅੰਕੜਾ ਸਰਕਾਰ ਕੋਲ ਨਾ ਹੋਣ ਨੂੰ ਲੈ ਕੇ ਮੰਗਲਵਾਰ ਨੂੰ ਵੀ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਨਹੀਂ ਜਾਣਦੀ ਕਿ ਤਾਲਾਬੰਦੀ ਵਿਚ ਕਿੰਨੇ ਪ੍ਰਵਾਸੀ ਮਜ਼ਦੂਰ ਮਰੇ ਅਤੇ ਕਿੰਨੀਆਂ ਨੌਕਰੀਆਂ ਗਈਆਂ।