ਪ੍ਰਧਾਨ ਮੰਤਰੀ ਮੋਦੀ ਸਿਰਫ਼ ਅਪਣੇ ਦੋਸਤਾਂ ਦੀ ਗੱਲ ਸੁਣਦੇ ਹਨ : ਰਾਹੁਲ ਗਾਂਧੀ
Published : Sep 11, 2020, 12:18 am IST
Updated : Sep 11, 2020, 12:18 am IST
SHARE ARTICLE
image
image

ਪ੍ਰਧਾਨ ਮੰਤਰੀ ਮੋਦੀ ਸਿਰਫ਼ ਅਪਣੇ ਦੋਸਤਾਂ ਦੀ ਗੱਲ ਸੁਣਦੇ ਹਨ : ਰਾਹੁਲ ਗਾਂਧੀ

ਮੋਦੀ ਨੌਜਵਾਨਾਂ ਦੀਆਂ ਸਮੱਸਿਆਵਾਂ ਵਲ ਧਿਆਨ ਨਹੀਂ ਦੇ ਰਹੇ
 

ਨਵੀਂ ਦਿੱਲੀ, 10 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨੌਜਵਾਨਾਂ ਦੀਆਂ ਸਮੱਸਿਆਵਾਂ 'ਤੇ ਧਿਆਨ ਨਾ ਦੇਣ ਦਾ ਦੋਸ਼ ਲਾਇਆ। ਰਾਹੁਲ ਨੇ ਕਿਹਾ ਕਿ ਮੋਦੀ ਬੇਰੋਜ਼ਗਾਰੀ ਦੀ ਪਰੇਸ਼ਾਨੀ ਝੱਲ ਰਹੇ ਨੌਜਵਾਨਾਂ ਦੇ ਭਵਿੱਖ ਦੀ ਅਣਦੇਖੀ ਕਰਕੇ ਸਿਰਫ ਆਪਣੇ ਗਿਣੇ-ਚੁਣੇ ਦੋਸਤਾਂ ਦੀ ਗੱਲ ਸੁਣਦੇ ਹਨ। ਰਾਹੁਲ ਨੇ ਪਾਰਟੀ ਦੀ 'ਸਪੀਕਅਪ' ਮੁਹਿੰਮ ਤਹਿਤ ਵੀਡੀਉ ਸੰਦੇਸ਼ ਵਿਚ ਕਿਹਾ ਕਿ ਬੇਰੋਜ਼ਗਾਰੀ ਤੋਂ ਪੀੜਤ ਦੇਸ਼ ਦੇ ਨੌਜਵਾਨ ਅੱਜ ਮੋਦੀ ਤੋਂ ਆਪਣੇ ਹੱਕ, ਰੁਜ਼ਗਾਰ 'ਤੇ ਚੰਗਾ ਭਵਿੱਖ ਮੰਗ ਰਹੇ ਹਨ ਪਰ ਪ੍ਰਧਾਨ ਮੰਤਰੀ ਚੁੱਪ ਹਨ ਅਤੇ ਨੌਜਵਾਨਾਂ ਦੀਆਂ ਸਮਸਿਆਵਾਂ ਨੂੰ ਅਣਦੇਖਾ ਕਰ ਰਹੇ ਹਨ।
   ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਕਿਹਾ ਕਿ ਦੇਸ਼ ਦੀ ਹਾਲਤ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ। ਤੁਸੀਂ ਹਿੰਦੋਸਤਾਨ ਦਾ ਭਵਿੱਖ ਹੋ ਅਤੇ ਤੁਹਾਡਾ ਭਵਿੱਖ ਅੱਜ ਦਿੱਸ ਰਿਹਾ ਹੈ। ਕੋਰੋਨਾ ਆਉਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਤੂਫ਼ਾਨ ਆਉਣ ਵਾਲਾ ਹੈ। ਫ਼ਰਵਰੀ 'ਚ ਕਿਹਾ ਸੀ, ਤਿਆਰੀ ਕਰੋ। ਸਰਕਾਰ ਨੇ ਮੇਰਾ ਮਜ਼ਾਕ ਉਡਾਇਆ। ਜਦੋਂ ਤੂਫ਼ਾਨ ਆਇਆ, ਮੈਂ ਫਿਰ ਸੁਝਾਅ ਦਿੱਤਾ- ਨੌਜਵਾਨਾਂ ਦੇ ਭਵਿੱਖ ਲਈ ਤੁਹਾਨੂੰ ਕੁਝ ਕੰਮ ਕਰਨੇ ਹੋਣਗੇ। ਪਹਿਲਾਂ ਹਰ ਗਰੀਬ ਵਿਅਕਤੀ ਦੇ ਬੈਂਕ ਖਾਤੇ 'ਚ 'ਨਿਆਂ' ਯੋਜਨਾ ਜਿਵੇਂ ਸਿੱਧਾ ਪੈਸਾ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ। ਦੂਜਾ ਲਘੂ ਅਤੇ ਮੱਧ ਦਰਜੇ ਦੀਆਂ ਸੰਸਥਾਵਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਇਹ ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ ਨੌਜਵਾਨ ਦਾ ਭਵਿੱਖ ਹਨ, imageimageਇਸ ਲਈ ਇਨ੍ਹਾਂ ਸੰਸਥਾਵਾਂ ਦੀ ਰਖਿਆ ਲਈ ਉਨ੍ਹਾਂ ਦੀ ਪੂਰੀ ਮਦਦ ਦੀ ਲੋੜ ਹੈ।           (ਪੀ.ਟੀ.ਆਈ)

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement