ਹਿਸਾਰ ਤੋਂ ਚੰਡੀਗੜ੍ਹ ਰੂਟ 'ਤੇ ਪਿਛਲੇ 7 ਸਾਲਾਂ ਤੋਂ ਬੰਦ ਲਗਜ਼ਰੀ ਬੱਸ ਸੇਵਾ ਮੁੜ ਹੋਈ ਸ਼ੁਰੂ
Published : Sep 16, 2021, 2:32 pm IST
Updated : Sep 16, 2021, 2:32 pm IST
SHARE ARTICLE
Hisar To Chandigarh Bus Service
Hisar To Chandigarh Bus Service

ਯਾਤਰੀਆਂ ਨੂੰ ਬੱਸ ਵਿਚ AC, ਮੋਬਾਈਲ ਚਾਰਜਿੰਗ, ਬਿਹਤਰ ਸੀਟ ਦੀ ਸਹੂਲਤ ਮਿਲੇਗੀ।

 

ਹਿਸਾਰ: ਹਿਸਾਰ ਤੋਂ ਚੰਡੀਗੜ੍ਹ ਮਾਰਗ (Hisar To Chandigarh) 'ਤੇ ਪਿਛਲੇ 7 ਸਾਲਾਂ ਤੋਂ ਬੰਦ ਲਗਜ਼ਰੀ ਬੱਸ ਸੇਵਾ (Luxury Bus Service) ਇਕ ਵਾਰ ਫਿਰ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਇਸ ਦਾ ਕਿਰਾਇਆ ਆਮ ਨਾਲੋਂ ਦੁੱਗਣਾ ਰੱਖਿਆ ਗਿਆ ਹੈ। ਯਾਤਰੀਆਂ ਨੂੰ ਬੱਸ ਵਿਚ AC, ਮੋਬਾਈਲ ਚਾਰਜਿੰਗ, ਬਿਹਤਰ ਸੀਟ ਦੀ ਸਹੂਲਤ ਮਿਲੇਗੀ। ਫਿਲਹਾਲ, ਇਸ ਰੂਟ ਤੇ ਅਜ਼ਮਾਇਸ਼ ਦੇ ਤੌਰ ਤੇ ਸਿਰਫ਼ ਇਕ ਬੱਸ ਹੀ ਚਲਾਈ ਜਾ ਰਹੀ ਹੈ। ਹਿਸਾਰ ਤੋਂ ਚੰਡੀਗੜ੍ਹ ਲਈ ਬੱਸ ਦਾ ਕਿਰਾਇਆ 510 ਰੁਪਏ ਹੋਵੇਗਾ, ਜੋ ਆਮ ਬੱਸ ਨਾਲੋਂ ਦੁੱਗਣਾ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਹਾਈ ਅਲਰਟ ਮਗਰੋਂ ਚੰਡਗਿੜ੍ਹ ’ਚ ਧਾਰਾ 144 ਲਾਗੂ, ਡਰੋਨ ਉਡਾਉਣ ’ਤੇ ਵੀ ਲਗਾਈ ਪਾਬੰਦੀ

Luxury Bus ServiceLuxury Bus Service

ਇਸ ਤੋਂ ਪਹਿਲਾਂ 2012 ਵਿਚ ਹਿਸਾਰ ਤੋਂ ਦਿੱਲੀ ਅਤੇ ਹਿਸਾਰ ਤੋਂ ਚੰਡੀਗੜ੍ਹ ਮਾਰਗ 'ਤੇ ਲਗਜ਼ਰੀ ਬੱਸਾਂ ਚਲਾਈਆਂ ਗਈਆਂ ਸਨ, ਪਰ ਦੋ ਸਾਲ ਬਾਅਦ ਉੱਚ-ਸੰਭਾਲ (High Maintenance) ਅਤੇ ਘੱਟ ਆਮਦਨੀ ਕਾਰਨ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ 7 ਸਾਲਾਂ ਬਾਅਦ ਦੁਬਾਰਾ, ਇਕ ਰੂਟ 'ਤੇ ਲਗਜ਼ਰੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਬੱਸ ਸਵੇਰੇ 6:10 ਵਜੇ ਹਿਸਾਰ ਤੋਂ ਰਵਾਨਾ ਹੋਵੇਗੀ ਅਤੇ ਨਰਵਾਣਾ, ਕੈਥਲ, ਪੇਹਵਾ, ਅੰਬਾਲਾ, ਜ਼ੀਰਕਪੁਰ ਦੇ ਰਸਤੇ ਰਾਹੀਂ ਚੰਡੀਗੜ੍ਹ ਜਾਵੇਗੀ।

ਇਹ ਵੀ ਪੜ੍ਹੋ: ਕਾਂਗਰਸੀ ਸੰਸਦ ਮੈਂਬਰ ਨੇ ਜੁੱਤੇ ਪਾ ਕੇ ਜਲਾਈ ਮਾਤਾ ਦੀ ਜੋਤ, ਛਿੜਿਆ ਵਿਵਾਦ 

PHOTOPHOTO

ਇਹ ਬੱਸ ਸਵੇਰੇ 10:25 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਵੇਲੇ ਇਹ ਬੱਸ ਚੰਡੀਗੜ੍ਹ ਤੋਂ ਸ਼ਾਮ 4:45 ਵਜੇ ਰਵਾਨਾ ਹੋਵੇਗੀ। ਪੇਹਵਾ ਵਿਖੇ ਬੱਸ 10 ਮਿੰਟ ਦਾ ਲਈ ਰੁਕੇਗੀ। ਬਰਵਾਲਾ ਦਾ ਕਿਰਾਇਆ 65 ਰੁਪਏ, ਨਰਵਾਨਾ 140, ਕੈਥਲ 230, ਪਿਹੋਵਾ 285, ਅੰਬਾਲਾ ਸਿਟੀ 385 ਅਤੇ ਚੰਡੀਗੜ੍ਹ 510 ਰੁਪਏ ਪ੍ਰਤੀ ਵਿਅਕਤੀ ਹੋਵੇਗਾ। ਇਹ ਬੱਸ ਉਨ੍ਹਾਂ ਲਈ ਇਕ ਵੱਡੀ ਸਹੂਲਤ ਸਾਬਤ ਹੋ ਸਕਦੀ ਹੈ ਜੋ ਸਵੇਰੇ ਕੰਮ ਲਈ ਚੰਡੀਗੜ੍ਹ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਸ ਆਉਂਦੇ ਹਨ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਹੋਈ ਮੌਤ

PHOTOPHOTO

ਟਰਾਂਸਪੋਰਟ ਮੈਨੇਜਰ (Transport Manager) ਸੁਖਦੇਵ ਸਿੰਘ ਅਨੁਸਾਰ ਹਿਸਾਰ ਤੋਂ ਚੰਡੀਗੜ੍ਹ ਤੱਕ ਲਗਜ਼ਰੀ ਬੱਸ ਸੇਵਾ ਲਈ ਸੀਟਾਂ ਆਨਲਾਈਨ ਬੁਕਿੰਗ (Online Seat Booking) ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਜਿਹੜੇ ਇੱਕ ਦਿਨ ਲਈ ਕੈਬ ਰਾਹੀਂ ਚੰਡੀਗੜ੍ਹ ਤੋਂ ਆਉਂਦੇ ਅਤੇ ਜਾਂਦੇ ਹਨ, ਉਨ੍ਹਾਂ ਨੂੰ ਹੁਣ ਇਸਦੀ ਜ਼ਰੂਰਤ ਨਹੀਂ ਹੋਏਗੀ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement