
155.5 ਬਿਲੀਅਨ ਡਾਲਰ ਦੀ ਸੰਪਤੀ ਨਾਲ ਹਾਸਲ ਕੀਤਾ ਇਹ ਮੁਕਾਮ
ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਫੋਰਬਸ ਰੀਅਲ ਟਾਈਮ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ, ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਦੁਨੀਆ ਦੇ ਟਾਪ-10 ਅਰਬਪਤੀਆਂ ਦੀ ਸੂਚੀ ਵਿੱਚ ਉਹ ਸਿਰਫ਼ ਐਲੋਨ ਮਸਕ ਤੋਂ ਇਕ ਕਦਮ ਪਿੱਛੇ ਰਹਿ ਗਏ ਹਨ। ਅਰਬਪਤੀਆਂ ਦੀ ਸੂਚੀ 'ਚ ਐਲੋਨ ਮਸਕ ਦਾ ਨਾਂ ਪਹਿਲੇ ਨੰਬਰ 'ਤੇ ਹੈ।
ਦੱਸ ਦੇਈਏ ਕਿ ਗੌਤਮ ਅਡਾਨੀ ਨੇ ਬਰਨਾਰਡ ਅਰਨਾਲਟ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਹਾਲਾਂਕਿ ਬਲੂਮਬਰਗ ਬਿਲੀਨੇਅਰ ਇੰਡੈਕਸ 'ਚ ਗੌਤਮ ਦਾ ਨਾਂ ਅਜੇ ਵੀ ਤੀਜੇ ਸਥਾਨ 'ਤੇ ਹੈ। ਫੋਰਬਸ ਰੀਅਲ ਟਾਈਮ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਅਡਾਨੀ ਦੀ ਕੁੱਲ ਜਾਇਦਾਦ $5.5 ਬਿਲੀਅਨ ਵਧ ਕੇ $155.7 ਬਿਲੀਅਨ ਹੋ ਗਈ, ਜਿਸ ਨਾਲ ਉਹ ਦੁਨੀਆ ਦਾ ਨੰਬਰ 2 ਅਰਬਪਤੀ ਬਣ ਗਏ। ਅਰਬਪਤੀਆਂ ਦੀ ਸੂਚੀ 'ਚ ਐਲੋਨ ਮਸਕ ਦਾ ਨਾਂ ਪਹਿਲੇ ਨੰਬਰ 'ਤੇ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 273.5 ਅਰਬ ਡਾਲਰ ਹੈ।
ਧਿਆਨ ਦੇਣ ਯੋਗ ਹੈ ਕਿ ਗੁਜਰਾਤ ਵਿੱਚ ਜਨਮੇ ਅਡਾਨੀ ਕੋਲ ਭਾਰਤ ਵਿੱਚ ਸਭ ਤੋਂ ਵੱਡਾ ਬੰਦਰਗਾਹ ਸੰਚਾਲਕ ਅਤੇ ਥਰਮਲ ਕੋਲਾ ਉਤਪਾਦਕ ਹੈ। ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਮੁੰਬਈ ਚਲੇ ਗਏ ਅਤੇ ਘਰ ਪਰਤਣ ਤੋਂ ਬਾਅਦ ਹੀਰਿਆਂ ਦੇ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾਇਆ। 1988 ਵਿੱਚ ਉਹਨਾਂ ਨੇ ਅਡਾਨੀ ਇੰਟਰਪ੍ਰਾਈਜਿਜ਼, 1994 ਵਿੱਚ ਬੰਦਰਗਾਹਾਂ ਅਤੇ 2007 ਵਿੱਚ ਮੁੰਦਰਾ ਪੋਰਟਸ ਅਤੇ ਵਿਸ਼ੇਸ਼ ਆਰਥਿਕ ਜ਼ੋਨ ਨਾਲ ਭਾਰਤ ਵਿੱਚ ਕਾਰੋਬਾਰ ਸ਼ੁਰੂ ਕੀਤਾ। ਇਹ ਉਹਨਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕਿ ਅੱਜ ਉਹ ਦੁਨੀਆ ਦੇ ਦੂਜੇ ਸਭ ਤੋਂ ਵੱਧ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ।